BIG NEWS : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ
DSP ਸਮੇਤ 7 ਪੁਲਿਸ ਵਾਲੇ ਮੁਅੱਤਲ
ਚੰਡੀਗੜ੍ਹ, 26ਅਕਤੂਬਰ(ਵਿਸ਼ਵ ਵਾਰਤਾ) ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਅਤੇ ਹੋਰ ਕਈ ਮਾਮਲਿਆਂ ਤਹਿਤ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਵੱਲੋਂ ਇੰਟਰਵਿਊ ਕਰਵਾਏ ਜਾਣ ਦਾ ਹਾਈ ਕੋਰਟ ਵੱਲੋਂ ਸਖਤ ਨੋਟਿਸ ਲੈਣ ਤੇ ਜਾਂਚ ਦੌਰਾਨ ਦੋਸ਼ੀ ਪਾਏ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ 7 ਹੋਰ ਪੁਲਿਸ ਕਰਮੀਆਂ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਇਹਨਾਂ ਵਿਰੁੱਧ ਕੁਝ ਦਿਨ ਪਹਿਲਾਂ ਗੈਂਗਸਟਰਾਂ ਨਾਲ ਅੰਦਰੂਨੀ ਸੰਬੰਧਾਂ ਤੇ ਧਮਕੀਆਂ ਦਿਵਾਉਣਾ ਅਤੇ ਫਿਰੌਤੀਆਂ ਦੇ ਦੋਸ਼ ਲੱਗੇ ਸਨ। ਜਿਸ ਕਾਰਨ ਡੀਐਸਪੀ ਵਿਰੁੱਧ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਗੌਰਤਲਬ ਹੈ ਕਿ ਹਾਈ ਕੋਰਟ ਵੱਲੋਂ ਬਣਾਈ ਗਈ ਐਸਆਈਟੀ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਲਾਰੈਂਸ ਬਿਸ਼ਨੋਈ ਦੀ ਖਰੜ ਸੀਆਈਏ ਸਟਾਫ ਵਿੱਚ ਉਸ ਸਮੇ ਟੀਵੀ ਚੈਨਲ ਨੂੰ ਇੰਟਰਵਿਊ ਕਰਵਾਈ ਗਈ ਸੀ, ਜਦੋਂ ਉਸ ਨੂੰ ਜੇਲ੍ਹ ਚੋਂ ਪ੍ਰੋਟੈਕਸ਼ਨ ਵਰੰਟ ਰਾਹੀਂ ਕਿਸੇ ਕੇਸ ਵਿੱਚ ਪੰਜਾਬ ਪੁਲਿਸ ਪੁੱਛ-ਗਿੱਛ ਕਰਨ ਲਈ ਲੈ ਕੇ ਆਈ ਹੋਈ ਸੀ ।
ਡੀਐਸਪੀ ਸਮੇਤ ਇਹਨਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਹੋਈ ਕਾਰਵਾਈ👇👇👇👇👇
1.Sammar Vaneet, PPS, DSP
2.Sub Inspector Reena, CIA, Kharar
3.Sub Inspector (LR) Jagatpal Jangu, AGTF
4.Sub Inspector (LR) Shaganjit Singh
5.ASI Mukhtiar Singh
6.and HC (LR) Om Parkash.