ਪਾਰਦਰਸ਼ਤਾ ਨੂੰ ਮਜਬੂਤ ਕਰਨ ਲਈ ਲੋਕਪਾਲ ਅਤੇ ਐਂਟੀ ਰੈੱਡ ਟੇਪ ਕਾਨੂੰਨ ਲਾਗੂਕਰਨ ਦੀ ਕੀਤੀ ਸ਼ਲਾਘਾ
ਚੰਡੀਗੜ•, 17 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਗਲੇ ਦੋ ਸਾਲਾਂ ਵਿੱਚ ਇੱਕ ਲੱਖ ਸਰਕਾਰੀ ਖਾਲੀ ਅਸਾਮੀਆਂ ਨੂੰ ਭਰਨ ਸੰਬੰਧੀ ਕੀਤੇ ਐਲਾਨ ਦੀ ਸਲਾਘਾ ਕਰਦਿਆਂ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਧੀਨ ‘ਯੋਗਤਾ ਤੇ ਪਾਰਦਰਸ਼ਤਾ’ ਭਰਤੀ ਪ੍ਰਕਿਰਿਆ ਦੀ ਵਿਸੇਸਤਾ ਰਹੀ ਹੈ । ਉਨ•ਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੀਐਸਐਸਐਸਬੀ ਦੁਆਰਾ ਕੀਤੀ ਭਰਤੀ ਉਕਤ ਸਿਧਾਂਤਾਂ ਦੇ ਅਧਾਰ ‘ਤੇ ਕੀਤੀ ਗਈ ਹੈ ਅਤੇ ਬੋਰਡ ਭਵਿੱਖ ਵਿੱਚ ਵੀ ਮੁੱਖ ਮੰਤਰੀ ਦੇ ਦ੍ਰਿਸਟੀਕੋਣ ਅਨੁਸਾਰ ਭਰਤੀ ਪ੍ਰਕਿਰਿਆ ਜਾਰੀ ਰਖੇਗਾ।
ਉਨ•ਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸੂਬੇ ਨੂੰ ਮੰਦੇ ਆਰਥਿਕ ਹਾਲਾਤਾਂ ਵਿੱਚ ਛੱਡਣ ਦੇ ਬਾਵਜੂਦ ਮੌਜੂਦਾ ਸਰਕਾਰ ਵੱਲੋਂ ਸੂਬੇ ਵਿੱਚ ਵਿਚ ਤੇਜੀ ਨਾਲ ਆਰਥਿਕ ਵਿਕਾਸ ਕਰਨਾ ਇਕ ਵੱਡੀ ਚੁਣੌਤੀ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੁਆਰਾ ਲੋਕ ਪੱਖੀ ਪ੍ਰਸਾਸਨ ਨੇ ਸੂਬੇ ਵਿਚ ਨੌਜਵਾਨਾਂ ਲਈ ਲੱਖਾਂ ਨੌਕਰੀਆਂ ਮੁਹੱਈਆ ਕਰਵਾਈਆਂ। ਸ੍ਰੀ ਬਹਿਲ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦਾ ਫੈਸਲਾ ਨੌਜਵਾਨਾਂ ਲਈ ਵਧਰੇ ਨੌਕਰੀਆਂ ਦੇ ਮੌਕੇ ਪੈਦਾ ਕਰੇਗਾ।
ਲੋਕਪਾਲ ਅਤੇ ਐਂਟੀ ਰੈੱਡ ਟੇਪ ਲੈਜੀਸਲੇਸ਼ਨ ਲਾਗੂਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਨ•ਾਂ ਕਿਹਾ ਕਿ ਇਹ ਸਰਕਾਰੀ ਕੰਮਕਾਜ ਵਿੱਚ ਹੋਰ ਪਾਰਦਰਸਤਾ ਲਿਆਉਣ ਵਿੱਚ ਸਹਾਈ ਹੋਵੇਗਾ। ਉਨ•ਾਂ ਕਿਹਾ ਕਿ ਪੰਜਾਬ ਲੋਕਾਯੁਕਤ ਬਿੱਲ, 2020 ਵਿੱਚ ਮੁੱਖ ਮੰਤਰੀ, ਮੰਤਰੀਆਂ, ਗੈਰ-ਸਰਕਾਰੀ ਅਤੇ ਸੂਬੇ ਦੇ ਸਾਰੇ ਅਧਿਕਾਰੀਆਂ ਸਮੇਤ ਹਰੇਕ ਪੱਧਰ ਦੇ ਕਰਮਚਾਰੀਆਂ ਨੂੰ ਸਾਮਲ ਕੀਤਾ ਜਾਵੇਗਾ ਜਿਸ ਨਾਲ ਸ਼ਾਸਨ ਦੇ ਕੰਮ-ਕਾਜ ਨੂੰ ਵਧੀਆ ਤਰੀਕੇ ਨਾਲ ਕਰਨ ਅਤੇ ਭ੍ਰਿਸਟਾਚਾਰ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ।
ਉਨ•ਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦਾ ਸੱਤਾ ਵਿੱਚ ਆਉਣ ਤੋਂ ਬਾਅਦ ਤਿੰਨ ਸਾਲਾਂ ਦੌਰਾਨ ਕੀਤਾ ਕੰਮ ਬਹੁਤ ਪ੍ਰਭਾਵਸਾਲੀ ਰਿਹਾ। ਸਰਕਾਰ ਨੇ ਜਨਤਾ ਨਾਲ ਕੀਤੇ ਜਿਆਦਾਤਰ ਵਾਅਦੇ ਪੂਰੀ ਤਰ•ਾਂ ਜਾਂ ਅੰਸਕ ਤੌਰ ‘ਤੇ ਪੂਰੇ ਕੀਤੇ ਹਨ ਅਤੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਵਿੱਚੋਂ ਬਾਕੀ ਰਹਿੰਦੇ ਲਗਭਗ ਸੌ ਵਾਅਦੇ ਆਉਣ ਵਾਲੇ 24 ਮਹੀਨਿਆਂ ਵਿਚ ਪੂਰੇ ਕੀਤੇ ਜਾਣਗੇ।
————-
ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ‘ਤੇ ਹੋਈ ਫਾਈਰਿੰਗ
ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ 'ਤੇ ਹੋਈ ਫਾਈਰਿੰਗ ਮੁੰਬਈ, 14 ਅਪ੍ਰੈਲ (ਵਿਸ਼ਵ ਵਾਰਤਾ) : ਬਾਲੀਵੁੱਡ ਸਟਾਰ ਸਲਮਾਨ ਖਾਨ ਦੇ...