ਚੰਡੀਗੜ੍ਹ14 ਦਸੰਬਰ (ਵਿਸ਼ਵ ਵਾਰਤਾ);ਅਕਾਲੀ ਦਲ 1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਸਿੱਖ ਸਮਾਜ ਸੇਵਕ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਸ਼ਹੀਦਾਂ ਦੀ ਜਥੇਬੰਦੀ ਅਖਵਾਉਣ ਵਾਲ਼ੀ ਇਹ ਰਾਜਸੀ ਪਾਰਟੀ 1920 ਵਿੱਚ 14 ਦਿਸੰਬਰ ਨੂੰ ਹੋਂਦ ਵਿੱਚ ਆਈ 100ਵੇਂ ਵਰੇ ਵਿੱਚ ਦਾਖਲ ਹੋਣ ਜਾ ਰਹੀ ਹੈ ਨੂੰ ਬਾਦਲ ਪਰਿਵਾਰ ਨੇ ਦਾਗੀਆਂ ਦੀ ਜਥੇਬੰਦੀ ਬਣਾ ਕੇ ਰੱਖ ਦਿੱਤਾ ਹੈ । ਬਡਹੇੜੀ ਨੇ ਆਖਿਆ ਕਿ ਜਦੋਂ ਤੱਕ ਪਰਕਾਸ਼ ਸਿੰਘ ਬਾਦਲ ਇਸ ਪਾਰਟੀ ਦੇ ਪ੍ਰਧਾਨ ਨਹੀਂ ਸੀ ਬਣੇ ਉਦੋਂ ਤੱਕ ਹੀ ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਲੜਾਈ ਲੜਦੀ ਰਹੀ ਜਦੋਂ ਬਾਦਲ ਪਰਿਵਾਰ ਨੇ ਆਪਣੇ ਪੁੱਤਰ ਮੋਹ ਵਿੱਚ ਜਨਵਰੀ 1997 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਦਲ ਵਿੱਚੋਂ ਕੱਢਿਆ ਅਤੇ ਕੈਪਟਨ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਫਿਰ ਦਿਸੰਬਰ 1998 ਗੁਰਚਰਨ ਸਿੰਘ ਟੌਹੜਾ ਨੂੰ ਦਲ ਵਿੱਚੋਂ ਕੱਢਿਆ 15 ਦਿਸੰਬਰ 1999 ਵਿੱਚ ਸਰਦਾਰ ਰਵੀਇੰਦਰ ਸਿੰਘ ਨੂੰ ਦਲ ਵਿੱਚੋਂ ਕੱਢਿਆ ਕਿਉਂਕਿ ਉਹਨਾਂ ਨੇ ਪਰਕਾਸ਼ ਸਿੰਘ ਬਾਦਲ ਦੀ ਪਰਿਵਾਰ ਪ੍ਰਸਤੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਨਾਹਰਾ ਮਾਰਿਆ ਸੀ ਉਸ ਤੋਂ ਬਾਅਦ ਬਾਦਲ ਪਰਿਵਾਰ ਨੇ ਇਸ ਸੰਗਠਨ ਨੂੰ ਆਪਣੀ ਨਿੱਜੀ ਕੰਪਨੀ ਦਾ ਰੂਪ ਦੇ ਦਿੱਤਾ।ਬਡਹੇੜੀ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਪੰਜਾਬ ਕਾਂਗਰਸ ਤਕੜੀ ਹੋ ਗਈ 1998 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ 1999 ਵਿੱਚ ਕਾਂਗਰਸ ਨੇ ਕੈਪਟਨ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਵਿੱਚ ਤੇਰਾਂ ਸੀਟਾਂ ਵਿੱਚੋਂ 10 ਸੀਟਾਂ ਜਿੱਤ ਕੇ ਬਾਦਲ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਉਹਨਾਂ ਦੇ ਪੁੱਤਰ ਸੁਖਬੀਰ ਕੇਂਦਰੀ ਰਾਜ ਮੰਤਰੀ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ ਉਸ ਤੋਂ ਬਾਅਦ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਪੰਜਾਬ ਵਿੱਚ ਸਰਕਾਰ ਬਣਾ ਕੇ ਬਾਦਲ ਪਰਿਵਾਰ ਨੂੰ ਤਕੜਾ ਝਟਕਾ ਦਿੱਤਾ । ਬਡਹੇੜੀ ਨੇ ਆਖਿਆ ਕਿ ਮੈਂ ਵੀ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਦਾ ਡੈਲੀਗੇਟ ਸੀ 1997 ਵਿੱਚ ਉਸ ਵਕਤ ਸਰਦਾਰ ਰਵੀਇੰਦਰ ਸਿੰਘ ਦਾ ਰਾਜਸੀ ਸਕੱਤਰ ਵੀ ਸੀ ਅਸੀਂ 1995 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਕਾਲੀ ਦਲ ਪੰਥਕ ਵੱਖ ਅਕਾਲੀ ਦਲਾਂ ਦੀ ਏਕਤਾ ਹੋਣ ਸਮੇਂ ਵਿਸਾਖੀ 1995 ਤਲਵੰਡੀ ਸਾਬੋ ਦੇ ਸਮਾਰੋਹ ਸਮੇਂ ਪਰਕਾਸ਼ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਸ ਤੋਂ ਬਾਅਦ ਬਾਦਲ ਨੇ ਤਾਕਤ ਹਾਸਲ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਨਾਗਵਲ਼ ਪਾ ਕੇ ਆਪਣੇ ਹਿੱਤਾਂ ਲਈ ਜਨਸੰਘ ਭਾਜਪਾ ਦੀ ਮਨਮਰਜ਼ੀ ਮੁਤਾਬਿਕ ਚਲਾਉਣਾ ਸ਼ੁਰੂ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਦਲ ਵਿੱਚੋਂ ਕੱਢਣ ਸਮੇਂ ਸਰਦਾਰ ਰਵੀਇੰਦਰ ਸਿੰਘ ਨੇ ਪਰਕਾਸ਼ ਸਿੰਘ ਬਾਦਲ ਦਾ ਵਿਰੋਧ ਕੀਤਾ ਸੀ ਪਰ ਬਾਦਲ ਨੇ ਆਪਣੇ ਪੁੱਤਰ ਮੋਹ ਵਿੱਚ ਸੁਖਬੀਰ ਬਾਦਲ ਨੂੰ ਮੁੱਖ ਰੱਖ ਕੇ ਪੰਜਾਬ ਵਿੱਚ ਗਲਤ ਨੀਤੀਆਂ ਲਈ ਸਿੱਖ ਕੌਮ,ਅਕਾਲੀ ਦਲ ਅਤੇ ਪੰਜਾਬ ਦੇ ਹਿੱਤਾਂ ਨੂੰ ਦਾਅ ਤੇ ਲਾ ਕੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਸੁਖਦੇਵ ਸਿੰਘ ਢੀਂਡਸਾ ਨੂੰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਸੁਖਬੀਰ ਨੂੰ ਸ਼ਰੋਮਣੀ ਅਕਾਲੀ ਦਲ ਦਾ ਪ੍ਧਾਨ ਬਣਾ ਕੇ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਨਜ਼ਰ ਅੰਦਾਜ਼ ਕਰ ਦਿੱਤਾ । “ਸੋਈ” ਨਾਮ ਦੀ ਵਿਦਿਆਰਥੀ ਜਥੇਬੰਦੀ ਬਣਾ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਖਤਮ ਕਰਨ ਦਾ ਕੋਝੀ ਸਾਜਿਸ਼ ਕੀਤੀ।ਭਾਵੇਂ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜੱਟ ਮਹਾਂਸਭਾ ਦੇ ਮੰਚ ਤੋਂ ਵਿਚਰ ਰਹੇ ਹਾਂ ਪਰ ਸ਼ਰੋਮਣੀ ਅਕਾਲੀ ਦਲ ਦੇ ਪਿਛੋਕੜ ਦੀ ਕਦਰ ਕਰਦੇ ਹਾਂ ਕਿਉਂਕਿ ਇਸ ਜਥੇਬੰਦੀ ਨੇ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਕਾਂਗਰਸ ਨਾਲ ਮਿਲ ਕੇ ਵੀ ਜਨਸੰਘ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਇਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦਾ ਦਾ ਸਹੁਰਾ ਪਰਿਵਾਰ ਸਿੱਖ ਕੌਮ ਦਾ ਅਤੇ ਪੰਜਾਬ ਦਾ ਨੁਕਸਾਨ ਕਰ ਰਿਹੈ । ਹੁਣ ਜਜ਼ਬਾਤੀ ਸਿੱਖ ਸ਼ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਲਈ ਸ਼ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਵੱਖਰੇ ਤੌਰ ਤੇ ਮਨਾ ਰਹੇ ਹਨ ਪਰ ਬਾਦਲਕਿਆਂ ਦਾ ਸ਼ਰੋਮਣੀ ਅਕਾਲੀ ਦਲ ਪਤਿਤ ਸਿੱਖਾਂ ਨੂੰ ਨੂੰ ਡੈਲੀਗੇਟ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਦੁਰਵਰਤੋਂ ਕਰ ਰਿਹੈ ਇਸ ਦੁਰਵਰਤੋਂ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਕਾਰਜਕਾਰਨੀ ਜ਼ਿੰਮੇਵਾਰ ਹੈ ਜਿਸ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਸਬੰਧਤ (ਭਾਈ)ਮਨਜੀਤ ਸਿੰਘ ,ਵਿਰਸਾ ਸਿੰਘ ਵਲਟੋਹਾ,ਅਮਰਜੀਤ ਸਿੰਘ ਚਾਹਵਾਲਾ ਅਤੇ ਰਾਜਿੰਦਰ ਸਿੰਘ ਮਹਿਤਾ ਵੀ ਸ਼ਾਮਲ ਹਨ ਜੋ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਥੀ ਵੀ ਰਹੇ ਹਨ ਅਤੇ ਉਹ 1983 ਤੋਂ 1995 ਤੱਕ ਪਰਕਾਸ਼ ਸਿੰਘ ਬਾਦਲ ਨੂੰ ਕਾਲ਼ੀ ਭੇਡ ਕਹਿੰਦੇ ਹੁੰਦੇ ਸਨ ਹੁਣ ਬਾਦਲ ਦੇ ਪੁੱਤਰ ਨੂੰ ਆਪਣਾ ਰਾਹਨੁਮਾ ਮੰਨਣ ਲੱਗ ਪਏ ਹਨ ।
ਸ਼ਿਮਲਾ: ਨਸ਼ੇ ਸਮੇਤ ਫੜਿਆ ਗਿਆ ਸੁੱਚਾ ਸਿੰਘ ਦਾ ਬੇਟਾ, ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਏ ਕਈ ਵੱਡੇ ਖੁਲਾਸੇ
ਸ਼ਿਮਲਾ: ਨਸ਼ੇ ਸਮੇਤ ਫੜਿਆ ਗਿਆ ਸੁੱਚਾ ਸਿੰਘ ਦਾ ਬੇਟਾ, ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਏ ਕਈ ਵੱਡੇ ਖੁਲਾਸੇ ਸ਼ਿਮਲਾ, 18 ਅਪ੍ਰੈਲ...