ਲੁਧਿਆਣਾ, 4 ਦਸੰਬਰ – ਲੁਧਿਆਣਾ ਤੋਂ ਇੱਕ ਦਿਲ ਦਹਿਲਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਮਾਸੂਮ ਬੱਚੇ ਨੂੰ ਬੋਲੈਰੋ ਨੇ ਕੁਚਲ ਦਿੱਤਾ। ਇਹ ਘਟਨਾ ਇਥੋਂ ਦੇ ਗੋਕੂਲ ਰੋਡ ਦੀ ਹੈ, ਜਿਥੇ ਇੱਕ 6 ਸਾਲਾ ਦਾ ਬੱਚਾ ਸਕੂਲ ਜਾਣ ਲਈ ਵੈਨ ਦੀ ਉਡੀਕ ਕਰ ਰਿਹਾ ਸੀ ਕਿ ਇੱਕ ਬੋਲੈਰੋ ਗੱਡੀ ਨੇ ਇਸ ਬੱਚੇ ਬੁਰੀ ਤਰਾਂ ਕੁਚਲ ਦਿੱਤਾ, ਜਿਸ ਕਾਰਨ ਇਸ ਬੱਚੇ ਦੀ ਮੌਤ ਹੋ ਗਈ।
ਇਸ ਦੌਰਾਨ ਸਥਾਨਕ ਲੋਕਾਂ ਨੇ ਇਸ ਗੱਡੀ ਦੀ ਭੰਨ-ਤੋੜ ਕੀਤੀ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।