ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ 5 ਦਸੰਬਰ ਤਕ ਵੱਧੀ
ਚੰਡੀਗੜ, 11 ਨਵੰਬਰ – ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ ਨੂੰ 10 ਨਵੰਬਰ ਤੋਂ ਵੱਧਾ ਕੇ 5 ਦਸੰਬਰ, 2019 ਕੀਤੀ ਗਈ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਰਾਜ ਹਜ ਕਮੇਟੀ ਦੇ ਚੇਅਰਮੈਨ ਚੌਧਰੀ ਔਰੰਗਜੇਬ ਨੇ ਦਸਿਆ ਕਿ ਹਰਿਆਣਾ ਰਾਜ ਤੋਂ ਹਜ ਜਾਣ ਵਾਲੇ ਸ਼ਰਧੂਆਲਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹਜ ਸਾਲ 2020 ਲਈ ਹਜ ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 10 ਅਕਤੂਬਰ, 2019 ਤੈਅ ਕੀਤੀ ਗਈ ਸੀ, ਲੇਕਿਨ ਹੁਣ ਇਹ ਮਿਤੀ ਹਜ ਕਮੇਟੀ ਇੰਡਿਆ,ਮੁਬੰਈ ਵੱਲੋਂ 5 ਦਸੰਬਰ, 2019 ਤਕ ਵਧਾ ਦਿੱਤੀ ਹੈ| ਇਛੁੱਕ ਵਿਅਕਤੀ ਹੁਣ 5 ਦਸੰਬਰ, 2020 ਤਕ ਆਨਲਾਇਨ ਬਿਨੈ ਕਰ ਸਕਦੇ ਹਨ| ਉਨਾਂ ਦਸਿਆ ਕਿ ਬਿਨੈ ਕਰਨ ਲਈ ਮਸ਼ੀਨ ਰਿਡੇਬਲ ਪਾਸਪੋਰਟ ਦਾ ਹੋਣਾ ਲਾਜਿਮੀ ਹੈ ਅਤੇ ਪਾਸਪੋਰਟ 20ਜਨਵਰੀ, 2021 ਤਕ ਵੈਧ ਹੋਣਾ ਲਾਜਿਮੀ ਹੈ|
ਉਨਾਂ ਦਸਿਆ ਕਿ ਹਜ ਲਈ ਬਿਨੈ ਕਰਨ ਵਾਲੇ ਵਿਅਕਤੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਹਜ ਬਿਨੈ ਪੱਤਰਾਂ ਨੂੰ ਆਨਲਾਈਨ ਕਰਕੇ ਨਿਰਧਾਰਿਤ ਦਸਤਾਵੇਜਾਂ ਨੂੰ ਹਜ ਮੈਨੇਜਮੈਂਟ ਸਾਫਟਵੇਅਰ ਵਿਚ ਅਪਲੋਡ ਕਰਨ, ਉਸ ਤੋਂ ਬਾਅਦ ਬਿਨੈ ਦੀ ਕਾਪੀ ਆਪਣੇ ਕੋਲ ਸੰਭਾਲ ਕਰ ਰੱਖਣ| ਉਨਾਂ ਦਸਿਆ ਕਿ ਹਜ 2020 ਲਈ ਡਰਾਅ ਵਿਚ ਸਫਲ ਉਮੀਦਵਾਰਾਂ ਤੋਂ ਬਿਨੈ ਪੱਤਰ ਦੀ ਕਾਪੀ ਤੇ ਪਾਸਪੋਰਟ ਮੰਗੇ ਜਾਣਗੇ|
ਸੰਗਰੂਰ ਦਾ ਭਖਿਆ ਸਿਆਸੀ ਦੰਗਲ – ਸਿਮਰਨਜੀਤ ਮਾਨ ਦੇ ਬਿਆਨ ਤੇ ਮੀਤ ਹੇਅਰ ਨੇ ਦਿੱਤਾ ਜਵਾਬ
ਸੰਗਰੂਰ ਦਾ ਭਖਿਆ ਸਿਆਸੀ ਦੰਗਲ - ਸਿਮਰਨਜੀਤ ਮਾਨ ਦੇ ਬਿਆਨ ਤੇ ਮੀਤ ਹੇਅਰ ਨੇ ਦਿੱਤਾ ਜਵਾਬ ਸੰਗਰੂਰ, 25 ਅਪ੍ਰੈਲ (ਵਿਸ਼ਵ...