ਪਾਕਿਸਤਾਨ ਤੋਂ ਨਮਕ ਦੇ ਟਰੱਕ ‘ਚ ਆਇਆ 532 ਕਿੱਲੋ ਚਿੱਟਾ
ਅੰਮ੍ਰਿਤਸਰ: ਕਸਟਮ ਵਿਭਾਗ ਨੇ ਆਈ.ਸੀ.ਪੀ. ਅਟਾਰੀ ਤੋਂ ਨਮਕ ਦੇ ਟਰੱਕ ਚੋਂ 532 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 52 ਕਿੱਲੋ ਮਿਸ਼ਰਤ ਨਸ਼ਾ ਬਰਾਮਦ ਕੀਤਾ ਗਿਆ ਹੈ। ਫ਼ੜੀ ਗਈ ਡਰੱਗ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ 2700 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ। ਇਸ ਸਮੱਗਲਿੰਗ ਰੈਕੇਟ ਨੂੰ ਤਾਰਿਕ ਅਹਿਮਦ ਨਾਂਅ ਦਾ ਵਿਅਕਤੀ ਚਲਾ ਰਿਹਾ ਸੀ, ਜਿਸ ਨੂੰ ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਨਾਲ ਗਿਰਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਕਸਟਮ ਵਿਭਾਗ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਹੈਰੋਇਨ ਦੀ ਰਿਕਵਰੀ ਹੋਈ ਹੈ।