ਮਾਤਾ ਹਰਜਿੰਦਰ ਕੌਰ ਦੀ ਯਾਦ ‘ਚ ਜ਼ਿਲ੍ਹੇ ਦੇ ਵਿਧਾਇਕਾਂ ਨੇ ਲਾਏ ਪੌਦੇ

0
105

ਮਾਤਾ ਹਰਜਿੰਦਰ ਕੌਰ ਨੂੰ ਭਾਵਭਿੰਨੀ ਸ਼ਰਧਾਂਜਲੀ

ਮਾਤਾ ਹਰਜਿੰਦਰ ਕੌਰ ਦੀ ਯਾਦ ‘ਚ ਜ਼ਿਲ੍ਹੇ ਦੇ ਵਿਧਾਇਕਾਂ ਨੇ ਲਾਏ ਪੌਦੇ

 

ਮਾਨਸਾ, 19 ਸਤੰਬਰ(ਵਿਸ਼ਵ ਵਾਰਤਾ)-:ਪੰਜਾਬੀ ਟ੍ਰਿਬਿਊਨ ਦੇ ਮਾਨਸਾ ਜ਼ਿਲ੍ਹੇ ਦੇ ਕੋਆਰਡੀਨੇਟਰ ਜੋਗਿੰਦਰ ਸਿੰਘ ਮਾਨ ਦੇ ਸੱਸ ਮਾਤਾ ਹਰਜਿੰਦਰ ਕੌਰ ਨਮਿੱਤ ਪਿੰਡ ਮੀਆਂ ਵਿਖੇ ਰੱਖੇ ਗਏ ਭੋਗ ਸਮਾਗਮ ਮੌਕੇ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਮਾਜ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ ਗਿਆ ਗਿਆ।
ਇਸ ਮੌਕੇ ਉਨ੍ਹਾਂ ਦੀ ਯਾਦ ਵਿੱਚ ਆਮ ਪਾਰਟੀ ਦੇ ਸੂਬਾਈ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਧਾਇਕ ਡਾ. ਵਿਜੈ ਸਿੰਗਲਾ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਪਰਿਵਾਰ ਵੱਲੋਂ ਪੌਦੇ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਇਹ ਪੌਦੇ ਵੱਡੇ ਹੋ ਕੇ ਮਾਂ-ਬਾਪ ਦੀ ਤਰ੍ਹਾਂ ਹੀ ਛਾਂ ਦਿੰਦੇ ਰਹਿਣਗੇ।

 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਮਾਤਾ ਜੀ ਦੀ ਯਾਦ ਵਿੱਚ ਪੌਦਾ ਲਾਉਂਦੇ ਹੋਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,ਵਿਧਾਇਕ ਡਾ.ਵਿਜੈ ਸਿੰਗਲਾ, ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ,ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ,ਸੰਯੁਕਤ ਮੋਰਚਾ ਦੇ ਸੂਬਾਈ ਆਗੂ ਰੁਲਦੂ ਸਿੰਘ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮਾਪੇ ਬੇਸ਼ੱਕ ਕਿੰਨੀ ਵੀ ਵੱਡੀ ਉਮਰ ਦੇ ਹੋ ਜਾਣ, ਉਨ੍ਹਾਂ ਦਾ ਅਸ਼ੀਰਵਾਦ ਅਤੇ ਅਗਵਾਈ ਪਰਿਵਾਰ ਲਈ ਵੱਡਾ ਸਹਾਰਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਪੇ ਰੁੱਖਾਂ ਦੀ ਤਰ੍ਹਾਂ ਧੀਆਂ-ਪੁੱਤਾਂ ਨੂੰ ਛਾਂ ਦਿੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀ ਸਮਾਜ ਵਿੱਚ ਚੰਗੀਆਂ ਸੇਵਾਵਾਂ ਲਈ ਯਾਦ ਕੀਤੇ ਜਾਂਦੇ ਹਨ ਅਤੇ ਮਾਤਾ ਹਰਜਿੰਦਰ ਕੌਰ ਨੇ ਪਰਿਵਾਰ ਨੂੰ ਜੋੜਕੇ ਰੱਖਣ, ਆਪਣੇ ਫਰਜ਼ ਨਿਭਾਉਣ ਤੋਂ ਇਲਾਵਾ ਪੂਰੀ ਜਿੰਦਗੀ ਆਪਣੇ ਬੱਚਿਆਂ ਨੂੰ ਮਿਹਨਤ ਅਤੇ ਤਰੱਕੀ ਕਰਨ ਲਈ ਪ੍ਰੇਰਿਆ, ਜਿਸ ਸਦਕਾ ਪਰਿਵਾਰ ਦੀ ਫੁੱਲਵਾੜੀ ਵੱਧ-ਫੁੱਲਕੇ ਅੱਜ ਮਹਿਕਾਂ ਖਿਲਾਰ ਰਹੀ ਹੈ।
ਇਸ ਮੌਕੇ ਸ਼ਰਧਾਂਜਲੀ ਸਮਾਗਮ ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਪ੍ਰੇਮ ਅਰੋੜਾ,ਪਵਨ ਕੁਮਾਰ ਫੱਤਾ,ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ,ਭਗਵੰਤ ਸਿੰਘ ਸਮਾਓ, ਐਡਵੋਕੇਟ ਬਲਕਰਨ ਸਿੰਘ ਬੱਲੀ, ਲਖਵਿੰਦਰ ਸਿੰਘ ਲਖਨਪਾਲ, ਬਲਵਿੰਦਰ ਨਾਰੰਗ, ਮਿੱਠੂ ਅਰੋੜਾ,ਮੇਜਰ ਸਿੰਘ,ਯੂਥ ਅਕਾਲੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਬਲਵਿੰਦਰ ਨਰੰਗ,ਕੁਲਦੀਪ ਧਾਲੀਵਾਲ, ਸਿਕੰਦਰ ਸਿੰਘ ਧਾਲੀਵਾਲ ਹਰਦਿਆਲ ਸਿੰਘ ਰਾਜ ਕੁਮਾਰ ਵੀ ਮੌਜੂਦ ਸਨ।