ਪੱਤਰਕਾਰ ਜੋਗਿੰਦਰ ਸਿੰਘ ਮਾਨ ਨੂੰ ਸਦਮਾ

0
281

ਪੱਤਰਕਾਰ ਜੋਗਿੰਦਰ ਸਿੰਘ ਮਾਨ ਨੂੰ ਸਦਮਾ

ਸੱਸ ਮਾਤਾ ਚੱਲ ਵਸੇ – ਨਮਿੱਤ ਪਾਠ ਦਾ ਭੋਗ ਤੇ  ਅੰਤਿਮ ਅਰਦਾਸ ਕੱਲ੍ਹ ਨੂੰ

 

ਮਾਨਸਾ, 18 ਸਤੰਬਰ(ਵਿਸ਼ਵ ਵਾਰਤਾ) ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਜੋਗਿੰਦਰ ਸਿੰਘ ਮਾਨ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਸੱਸ ਮਾਤਾ ਸਰਦਾਰਨੀ ਹਰਜਿੰਦਰ ਕੌਰ (73 ਸਾਲ)ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਇੱਕ ਧੀ ਨਰਿੰਦਰ ਕੌਰ ਮਾਨ ਅਤੇ ਸਪੁੱਤਰ ਗੁਰਮਹਿੰਦਰ ਸਿੰਘ ਛੱਡ ਗਏ ਹਨ। ਬੇਸ਼ੱਕ ਉਨ੍ਹਾਂ ਦੇ ਪਰਿਵਾਰ ‘ਚ ਰੰਗ-ਭਾਗ ਲੱਗੇ ਹੋਏ ਹਨ ਅਤੇ ਪੋਤਾ,ਪੋਤੀ,ਦੋਹਤੀ ਕਨੇਡਾ ਵਿਖੇ ਪੜ੍ਹਾਈ ਕਰ ਰਹੇ ਹਨ,ਪਰ ਪਰਿਵਾਰ ਚੋਂ ਬੁਜ਼ਰਗ ਮਾਤਾ ਦਾ ਅਚਾਨਕ ਹੀ ਚਲੇ ਜਾਣਾ ਸਾਰਿਆਂ ਲਈ ਅਸਹਿ ਬਣਿਆ ਹੋਇਆ ਹੈ।

ਉਨ੍ਹਾਂ ਨਮਿੱਤ ਸਹਿਜ ਪਾਠ ਦਾ ਭੋਗ 19 ਸਤੰਬਰ ਨੂੰ ਪਿੰਡ ਮੀਆਂ, ਨੇੜੇ ਜੋੜਕੀਆਂ(ਮਾਨਸਾ)ਵਿਖੇ ਦੁਪਹਿਰ 12.30 ਵਜੇ ਪਾਇਆ ਜਾ ਰਿਹਾ ਹੈ।