ਕੋਲਕਾਤਾ, 21 ਅਪ੍ਰੈਲ – ਬਾਰਿਸ਼ ਪ੍ਰਭਾਵਿਤ ਮੇਚ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਦਿੱਤਾ| 191 ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬੀ ਦੀ ਟੀਮ ਨੇ 8.2 ਓਵਰਾਂ ਵਿਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਉਤੇ 96 ਦੌੜਾਂ ਬਣਾ ਲਈਆਂ ਸਨ ਅਤੇ ਬਾਰਿਸ਼ ਸ਼ੁਰੂ ਹੋ ਗਈ| ਮੀਂਹ ਤੋਂ ਬਾਅਦ ਇਸ ਮੈਚ ਨੂੰ ਸੀਮਤ ਓਵਰਾਂ ਦਾ ਕਰ ਦਿੱਤਾ ਗਿਆ, ਜਿਸ ਨੂੰ ਪੰਜਾਬ ਨੇ 1 ਵਿਕਟ ਗਵਾ ਕੇ ਜਿੱਤ ਲਿਆ|
ਕ੍ਰਿਸ ਗੇਲ ਨੇ 38 ਗੇਂਦਾਂ ਵਿਚ 62 ਦੌੜਾਂ ਦੀ ਪਾਰੀ ਖੇਡੀ ਅਤੇ 6 ਛੱਕੇ ਤੇ 5 ਚੌਕੇ ਲਾਏ| ਇਸ ਤੋਂ ਇਲਾਵਾ ਆਊਟ ਹੋਣ ਤੋਂ ਪਹਿਲਾਂ ਰਾਹੁਲ ਨੇ 27 ਗੇਂਦਾਂ ਵਿਚ 60 ਦੌੜਾਂ ਬਣਾਈਆਂ| ਮਯੰਕ ਅਗਰਵਾਲ 2 ਦੌੜਾਂ ਉਤੇ ਨਾਬਾਦ ਰਿਹਾ|
ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਪਿੰਡ ਪਾਕਾ, ਰੱਤਾ ਖੇੜਾ ਅਤੇ ਬੰਨ ਵਾਲਾ ਦੇ ਸਕੂਲਾਂ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ
ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਪਿੰਡ ਪਾਕਾ, ਰੱਤਾ ਖੇੜਾ ਅਤੇ ਬੰਨ ਵਾਲਾ ਦੇ ਸਕੂਲਾਂ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਵੋਟਰ...