ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ
इस देश ने फिर दुनिया के सबसे खुशहाल देश का ताज पहना
पंजाब सीएम मान पत्नी डा. गुरप्रीत कौर व नन्ही परी के साथ पहुंचे घर
सचखंड श्री हरमंदिर साहिब जाने वाले श्रद्धालुओं के लिए बडी खबर आ रही है सामने
गुड फ्राइडे के अवसर पंजाब सीएम मान ने यीशू मसीह को किया याद
अरविंद केजरीवाल की पत्नी सुनीता केजरीवाल ने प्रेस कॉन्फ्रेंस की
ਮੈਡਾਗਾਸਕਰ ‘ਚ ਤੂਫਾਨ ‘ਗਾਮੇਨੇ’ ਕਾਰਨ 14 ਲੋਕਾਂ ਦੀ ਮੌਤ
ਆਸਟ੍ਰੇਲੀਆ ‘ਚ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
WishavWarta -Web Portal - Punjabi News Agency

Day: March 23, 2018

ਮੁੱਖ ਮੰਤਰੀ ਵੱਲੋਂ ਹਜ਼ਾਰਾਂ ਪੰਜਾਬੀਆਂ ਸਮੇਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ

ਮੁੱਖ ਮੰਤਰੀ ਵੱਲੋਂ ਹਜ਼ਾਰਾਂ ਪੰਜਾਬੀਆਂ ਸਮੇਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ

ਡੈਪੋ ਦੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਖੁਦ ਬਣੇ ਪਹਿਲੇ ਨਸ਼ਾ ਰੋਕੂ ਵਾਲੰਟੀਅਰ ਪੰਜਾਬੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ਦੀ ਅਪੀਲ ਖਟਕੜ ਕਲਾਂ (ਨਵਾਂਸ਼ਹਿਰ), 23 ਮਾਰਚ         ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨੌਜਵਾਨਾਂ ਦੇ ਸਸ਼ਕਤੀਕਰਨ ਦਾਤਹੱਈਆ ਕੀਤਾ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ।                 ਅੱਜ ਦਾ ਇਹ ਇਤਿਹਾਸਕ ਦਿਹਾੜਾ ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਨਸ਼ਾ ਰੋਕੂ ਅਫਸਰ (ਡਰੱਗ ਐਬਿੳੂਜ਼ ਪ੍ਰੀਵੈਨਸ਼ਨ ਅਫਸਰ) ਨਾਮ ਹੇਠ ਨਿਵੇਕਲੇ ਉਪਰਾਲੇ ਦਾ ਆਗਾਜ਼ ਕੀਤਾਜਿਸ ਤਹਿਤ ਨਸ਼ਿਆਂ ਵਿਰੁੱਧ ਵਿੱਢੀ ਜੰਗ ਵਿੱਚ ਪੰਜਾਬ ਦੇ ਨਾਗਰਿਕਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਨਾਲ ਜੋੜਿਆ ਗਿਆ ਹੈ।                 ਸੂਬਾ ਭਰ ਵਿੱਚ ਹਲਫ਼ ਦਿਵਾਉਣ ਲਈ ਕਰਵਾਏ ਸਮਾਗਮਾਂ ਦੀ ਲੜੀ ਵਿੱਚ ਇਸ ਸੂਬਾ ਪੱਧਰੀ ਸਮਾਗਮ ਦੌਰਾਨ ਦੁਪਹਿਰ ਠੀਕ 12 ਵਜੇ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਰੋਕੂ ਵਾਲੰਟੀਅਰ ਦੀ ਖੁਦ ਸਹੁੰ ਚੁੱਕਦਿਆਂਬਾਕੀ ਵਾਲੰਟੀਅਰਾਂ ਨੂੰ ਵੀ ਹਲਫ਼ ਦਿਵਾਇਆ। ਮੁੱਖ ਮੰਤਰੀ ਨੇ ਨਸ਼ਿਆਂ ਦੀ ਸਮੱਸਿਆ ਦੇ ਮੁਕੰਮਲ ਖਾਤਮੇ ਲਈ ਉਨਾਂ ਦੀ ਸਰਕਾਰ ਦੇ ਯਤਨਾਂ ਦਾ ਸਾਥ ਦੇਣ ਲਈ ਵਾਲੰਟੀਅਰਾਂ ਦਾ ਧੰਨਵਾਦ ਵੀ ਕੀਤਾ। ਸੂਬੇ ਦੇ ਜ਼ਿਲਾ ਹੈੱਡਕੁਆਰਟਰਾਂ’ਤੇ ਕੈਬਨਿਟ ਮੰਤਰੀਆਂ ਨੇ ਵੀ ਨਾਲੋ-ਨਾਲ ਵਾਲੰਟੀਅਰਾਂ ਨੂੰ ਨਸ਼ਾ ਰੋਕੂ ਅਫਸਰ ਦੀ ਸਹੁੰ ਚੁਕਵਾਈ।                 ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ੁਰੂ ਹੋਈ ਇਸ ਵਿਲੱਖਣ ਮੁਹਿੰਮ ਦੀ ਅਗਵਾਈ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਪਹਿਲੇ ਨਸ਼ਾ ਰੋਕੂ ਵਾਲੰਟੀਅਰ ਬਣੇ ਅਤੇ ਐਸ.ਟੀ.ਐਫ. ਦੇਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਡੈਪੋ ਦਾ ਸ਼ਨਾਖਤੀ ਕਾਰਡ ਸੌਂਪਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਦੋ ਹੋਰ ਨੌਜਵਾਨ ਵਾਲੰਟੀਅਰਾਂ ਨੂੰ ਇਹ ਸ਼ਨਾਖ਼ਤੀ ਕਾਰਡਸੌਂਪੇ।                 ਯੁਵਾ ਸਸ਼ਕਤੀਕਰਨ ਦਿਵਸ ਮੌਕੇ ਆਰੰਭ ਕੀਤੇ ਡੈਪੋ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਆਪੋ-ਆਪਣੇ ਆਲੇ-ਦੁਆਲੇ, ਮੁਹੱਲਿਆਂ ਜਾਂ ਸਬੰਧਤ ਥਾਵਾਂ ’ਤੇ ਕੰਮਕਰਨ ਲਈ ਹੋਰ ਸਮਰਪਿਤ ਵਾਲੰਟੀਅਰ ਨਾਲ ਜੋੜੇ ਜਾਣਗੇ ਜੋ ਸਥਾਨਕ ਪ੍ਰਸ਼ਾਸਨ, ਪੁਲੀਸ ਅਤੇ ਐਸ.ਟੀ.ਐਫ. ਨਾਲ ਤਾਲਮੇਲ ਬਿਠਾਉਣਗੇ। ਉਨਾਂ ਦੱਸਿਆ ਕਿ ਸਰਕਾਰ ਦੀ ਮੁਹਿੰਮ ਦੌਰਾਨ ਡੈਪੋ ਦੀ ਵੈੱਬਸਾਈਟ ’ਤੇ ਹੁਣ ਤੱਕ 4.25 ਲੱਖ ਵਾਲੰਟੀਅਰ ਰਜਿਸਟਰ ਵੀ ਹੋ ਚੁੱਕੇ ਹਨ ਅਤੇ ਇਸ ਸਬੰਧੀ ਹੋਰ ਅਰਜ਼ੀਆਂ ਆਉਣ ਦੀ ਸੰਭਾਵਨਾ ਹੈ।                 ਮੁੱਖ ਮੰਤਰੀ ਨੇ ਹਰੇਕ ਪੰਜਾਬੀ ਨੂੰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਸ਼ਿਕੰਜੇ ਵਿੱਚੋਂ ਕੱਢਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਜੇਕਰਅਸੀਂ ਅਜਿਹਾ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਤਬਾਹ ਹੋ ਜਾਣਗੀਆਂ। ਉਨਾਂ ਕਿਹਾ ਕਿ ਹਰੇਕ ਪੰਜਾਬੀ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਸੂਬੇ ਦੇ ਵਿਕਾਸ ਤੇ ਤਰੱਕੀਦੇ ਹਿੱਤ ਵਿੱਚ ਹੈ।                 ਇਸ ਮੌਕੇ ਮੁੱਖ ਮੰਤਰੀ ਨੇ ਸੁਨਾਮੀ ਪਿੱਛੋਂ ਅੰਡੇਮਾਨ ਤੇ ਨਿਕੋਬਾਰ ਟਾਪੂ ਵਿਖੇ ਆਪਣੀ ਫੇਰੀ ਨੂੰ ਵੀ ਯਾਦ ਕੀਤਾ ਜਿੱਥੇ ਬਰਤਾਨਵੀ ਹਕੂਮਤ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਵਾਲੇ ਹਜ਼ਾਰਾਂ ਪੰਜਾਬੀ ਦੇਸ਼ ਭਗਤਾਂ ਨੂੰ ਜੇਲਾਂ ਵਿੱਚਕੈਦ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਲੋਕਾਂ ਨੂੰ ਆਜ਼ਾਦੀ ਘੁਲਾਟੀਆਂ ਦੀ ਲਾਸਾਨੀ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।                 ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਮੰਗ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਸ ਮਸਲੇ ਨੂੰ ਭਾਰਤਸਰਕਾਰ ਕੋਲ ਉਠਾ ਚੁੱਕੀ ਹੈ ਅਤੇ ਉਹ ਨਿੱਜੀ ਤੌਰ ’ਤੇ ਵੀ ਇਸ ਸਬੰਧੀ ਮਾਮਲਾ ਉਠਾਉਣਗੇ।                 ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾ ਭੇਟ ਕੀਤੀ ਅਤੇ ਮਹਾਨ ਸ਼ਹੀਦ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਯਾਦਗਾਰ ’ਤੇ ਸ਼ਰਧਾਂਜਲੀ ਦਿੱਤੀ।   ਕੈਪਟਨ ਅਮਰਿੰਦਰ ਸਿੰਘ ਨੇਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ ਰਾਸ਼ਟਰ ਨੂੰ ਅਰਪਣ ਕੀਤਾ। ਇਸ ਤੋਂ ਪਹਿਲਾਂ ਦੇਸ਼ ਦੇ ਇਨਾਂ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਇਨਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਆਪਣੇ ਹਿਰਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੀ ਅਪੀਲਕੀਤੀ। ਉਨਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਉਚੇਰੀ ਸਿੱਖਿਆ ਦੇ ਹੋਰ ਸੰਸਥਾਨਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਖਟਕੜ ਕਲਾਂ ਵਿੱਚ ਇਸ ਯਾਦਗਾਰ ਤੇਅਜਾਇਬ ਘਰ ਵਿਖੇ ਲਿਆਉਣਾ ਚਾਹੀਦਾ ਹੈ। ਸ੍ਰੀ ਸਿੱਧੂ ਨੇ ਮੁੱਖ ਮੰਤਰੀ ਨੂੰ ਨੌਜਵਾਨਾਂ, ਜੋ ਸੂਬੇ ਦੀ ਆਬਾਦੀ ਦਾ 56 ਫ਼ੀਸਦ ਹਨ, ਲਈ ਇਕ ਨੀਤੀ ਬਣਾਉਣ ਲਈ ਬੇਨਤੀ ਕੀਤੀ ਜਿਸ ਰਾਹੀਂ ਉਨਾਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਾਗਰ ਮਿਲੇੇ ਤਾਂ ਜੋ ਰੌਸ਼ਨ ਦਿਮਾਗਾਂ ਨੂੰ ਵਿਦੇਸ਼ਾਂ ਵੱਲਭੱਜਣ ਤੋਂ ਰੋਕਿਆ ਜਾ ਸਕੇ ਅਤੇ ਵਿਦੇਸ਼ੀ ਬੈਠੇ ਨੌਜਵਾਨਾਂ ਵਤਨ ਵੱਲ ਮੋੜਿਆ ਜਾ ਸਕੇ। ਸਵਾਗਤੀ  ਤਕਰੀਰ ਵਿੱਚ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੋਂਨਸ਼ਿਆਂ ਵਿਰੋਧੀ ਮੁਹਿੰਮ ਆਰੰਭਣ ਲਈ ਵਧਾਈ ਦਿੱਤੀ। ਉਨਾਂ ਕਿਹਾ ਕਿ ਇਹ ਕਦਮ, ਜਿਸ ਦਾ ਉਦੇਸ਼ ਨੌਜਵਾਨਾਂ ਦਾ ਸਸ਼ਕਤੀਕਰਨ ਕਰਨਾ ਹੈ, ਸੂਬੇ ਦੀ ਪੁਰਾਣੀ ਸ਼ਾਨ ਬਹਾਲ ਕਰੇਗਾ। ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨਾਂ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਅਭੈ ਸਿੰਘ ਸੰਧੂ, ਹਰਜੀਵਨਪਾਲ ਸਿੰਘ ਗਿੱਲ, ਜਗਜੀਵਨਪਾਲ ਸਿੰਘ ਗਿੱਲ, ਕਿਰਨਜੀਤ ਸੰਧੂ, ਮਨਜੀਤ ਕੌਰ, ਅਨੁਸ਼ਕਾ ਅਤੇਅਨੁਸ਼ਪਿ੍ਰਆ ਸ਼ਾਮਲ ਸਨ। ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰ ਅਸ਼ੋਕ ਥਾਪਰ, ਕਰਨ ਥਾਪਰ, ਸੰਦੀਪ ਥਾਪਰ, ਤਿ੍ਰਭੂਵਨ ਥਾਪਰ, ਸੁਭਾਸ਼ ਥਾਪਰ ਅਤੇ ਵਿਨੋਦ ਥਾਪਰ ਵੀ ਸ਼ਾਮਲ ਸਨ। ਇਸ ਮੌਕੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਇਕਬਾਲ ਕੌਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਸਕੱਤਰ ਗ੍ਰਹਿ ਤੇ ਨਿਆਂ ਰਾਹੁਲ ਤਿਵਾੜੀ ਅਤੇ ਸੈਰ-ਸਪਾਟਾ ਡਾਇਰੈਕਟਰਸ਼ਿਵਦੁਲਾਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਸ਼ੇਅਰ ਬਾਜ਼ਾਰ ‘ਚ ਦੂਸਰੇ ਦਿਨ ਵੀ ਵੱਡੀ ਗਿਰਾਵਟ, ਸੈਂਸੈਕਸ 216 ਅਤੇ ਨਿਫਟੀ 70 ਅੰਕ ਡਿੱਗਿਆ

ਸੈਂਸੈਕਸ 409 ਅੰਕ ਡਿੱਗਿਆ

ਮੁੰਬਈ, 23 ਮਾਰਚ - ਸੈਂਸੈਕਸ ਅੱਜ 409.73 ਅੰਕਾਂ ਦੀ ਗਿਰਾਵਟ ਦੇ ਨਾਲ 32,596.54 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ| ਇਸ ਤੋਂ ਇਲਾਵਾ 116.70 ਅੰਕਾਂ ਦੀ ਗਿਰਾਵਟ ਦੇ ਨਾਲ 9,998.05 ਅੰਕਾਂ ...

INX Media case: Karti Chidambaram sent to CBI custody for 3 more days

ਕਾਰਤੀ ਚਿਦੰਬਰਮ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 23 ਮਾਰਚ - ਆਈ.ਐਨ.ਐਕਸ ਮੀਡੀਆ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਕਾਰਤੀ ਚਿਦੰਬਰਮ ਨੂੰ ਅੱਜ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ| ਉਹ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ...

Tax holiday to hill states: AAP will stage dharna at Harsimrat residence in Delhi on 24 Aug

ਲਾਭ ਦਾ ਅਹੁਦਾ ਮਾਮਲੇ ‘ਚ ਹਾਈਕੋਰਟ ਤੋਂ ‘ਆਪ’ ਨੂੰ ਮਿਲੀ ਵੱਡੀ ਰਾਹਤ

ਨਵੀਂ ਦਿੱਲੀ, 23 ਮਾਰਚ - ਲਾਭ ਦਾ ਅਹੁਦਾ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਅੱਜ ਆਮ ਆਦਮੀ ਪਾਰਟੀ ਨੂੰ ਵੱਡੀ ਰਾਹਤ ਦਿੱਤੀ ਹੈ| ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਮੁੜ ਤੋਂ ਮਾਮਲੇ ...

ਲੋਕ ਸਭਾ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ

ਲੋਕ ਸਭਾ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ

ਸ਼ਹੀਦਾਂ ਨਾਲ ਸੰਬੰਧਿਤ ਮਾਮਲਿਆਂ ਉੱਤੇ ਰਾਜਨੀਤੀ ਕਰਨ ਤੋਂ ਕਰਨਾ ਚਾਹੀਦਾ ਹੈ ਪਰਹੇਜ਼ -ਭਗਵੰਤ ਮਾਨ ਨਵੀਂ ਦਿੱਲੀ / ਚੰਡੀਗੜ੍ਹ , 23 ਮਾਰਚ (ਵਿਸ਼ਵ ਵਾਰਤਾ) - ਅੱਜ ਲੋਕ ਸਭਾ ਵਿਚ ਸ਼ਹੀਦੀ ਦਿਹਾੜੇ 'ਤੇ ...

Page 3 of 4 1 2 3 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ