ਕਪੂਰਥਲਾ ਪੁਲਿਸ ਨੂੰ ਵੱਡੀ ਸਫਲਤਾ: ਧਮਕਾ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਲੰਡਾ ਗੈਂਗ ਦੇ 12 ਮੈਂਬਰ ਕਾਬੂ
ਗਾਇਕ-ਰੈਪਰ ਕਿੰਗ 18 ਅਪ੍ਰੈਲ ਨੂੰ ਢਾਕਾ ‘ਚ ਕਰਨਗੇ ਪਰਫਾਰਮ
ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਰਫਾਹ ਵਿੱਚ ਅਗਲੇ ਕਦਮਾਂ ਬਾਰੇ ਕੀਤੀ ਚਰਚਾ 
ਸੈਮਸੰਗ $6.4 ਬਿਲੀਅਨ ਅਮਰੀਕੀ ਗ੍ਰਾਂਟ ਤੋਂ ਬਾਅਦ ਚਿਪਸ ਸਪਲਾਈ ਚੇਨ ਦਾ ਵਿਸਤਾਰ ਕਰਨ ਲਈ ਤਿਆਰ 
ਇਜ਼ਰਾਈਲ ਗਾਜ਼ਾ ਵਿੱਚ ਅਸਥਾਈ ਜੰਗਬੰਦੀ ਸਮਝੌਤਾ ਚਾਹੁੰਦਾ ਹੈ: ਹਮਾਸ ਅਧਿਕਾਰੀ
ਆਪ ਦਾ ਸੁਨੀਲ ਜਾਖੜ ‘ਤੇ ਪਲਟਵਾਰ, ਪੰਜਾਬ ਦੀ ਆਬਕਾਰੀ ਨੀਤੀ ਨੇ ਇਕ ਸਾਲ ਵਿਚ ਮਾਲੀਆ 6,100 ਕਰੋੜ ਤੋਂ ਵਧਾ ਕੇ 10,000 ਕਰੋੜ ਕੀਤਾ
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
ਭਗੌੜੇ ਮਾਲਿਆ-ਮੋਦੀ ਤੇ ਸੰਜੇ ਭੰਡਾਰੀ ਦੀ ਨਹੀਂ ਖੈਰ, ਭਾਰਤ ਤੇ ਬਰਤਾਨੀਆ ਦੀ ਹੋਈ ਚਰਚਾ
ਇੰਗਲੈਂਡ ਦੇ ਸਰਵੋਤਮ ਸਪਿਨਰ ਡੇਰੇਕ ਅੰਡਰਵੁੱਡ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ
ਬਾਲੀਵੁਡ ਸਟਾਰ ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ 2 ਗ੍ਰਿਫਤਾਰ
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
WishavWarta -Web Portal - Punjabi News Agency

Day: January 28, 2018

ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਟੀਪੂ ਸੁਲਤਾਨ ਦੀ ਤਸਵੀਰ ਲਾਏ ਜਾਣ ਦਾ ਜ਼ੋਰਦਾਰ ਵਿਰੋਧ

ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਟੀਪੂ ਸੁਲਤਾਨ ਦੀ ਤਸਵੀਰ ਲਾਏ ਜਾਣ ਦਾ ਜ਼ੋਰਦਾਰ ਵਿਰੋਧ

ਟੀਪੂ ਸੁਲਤਾਨ ਨਾ ਤਾਂ ਦੇਸ਼ ਭਗਤ ਸੀ ਤੇ ਨਾ ਹੀ ਧਰਮ ਨਿਰਪੱਖ, ਉਹ ਜ਼ਾਬਰ ਸ਼ਾਸਕ ਸੀ ਜਿਸਨੇ 4 ਲੱਖ  ਲੋਕਾਂ ਨੂੰ ਜਬਰੀ ਮੁਸਲਿਮ ਬਣਾਇਆ : ਸਿਰਸਾ ਕੇਜਰੀਵਾਲ ਨੂੰ ਜੱਸਾ ਸਿੰਘ ਆਹਲੂਵਾਲੀਆ  ਜਾਂ ਪ੍ਰਿਥਵੀਰਾਜ ਚੌਹਾਨ ਦੀ ਤਸਵੀਰ ਲਾਉਣ ਦਾ ਦਿੱਤਾ ਸੁਝਾਅ ਨਵੀਂ ਦਿੱਲੀ, 28 ਜਨਵਰੀ : ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ  ਆਪ ਸਰਕਾਰ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਟੀਪੂ ਸੁਲਤਾਨ ਦੀ ਤਸਵੀਰ ਲਾਏ ਜਾਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇਕਿਹਾ ਹੈ ਕਿ ਟੀਪੂ ਸੁਲਤਾਨ ਨਾ ਤਾਂ ਦੇਸ਼ ਭਗਤ ਸੀ ਤੇ ਨਾ ਹੀ ਧਰਮ ਨਿਰਪੱਖ ਸੀ ਬਲਕਿ ਉਹ ਜ਼ਾਬਰ ਸ਼ਾਸਕ ਸੀ ਜਿਸਨੇ 4 ਲੱਖ ਲੋਕਾਂ ਨੂੰ ਜਬਰੀ ਇਸਲਾਮ ਧਾਰਨ ਕਰਵਾਇਆ। ਇਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਹੋਰ ਦੱਸਿਆ ਕਿ ਟੀਪੂ ਦੇ ਪਿਤਾ ਹੈਦਰ ਅਲੀ ਮੈਸੂਰ ਦੇ ਹਿੰਦੂ ਰਾਜਾ  ਦੇ ਕਮਾਂਡਰ ਸਨ। ਮੈਸੂਰ ਦੇ ਰਾਜਾ ਦੀਮ ੌਤ ਤੋਂ ਬਾਅਦ ਹੈਦਰ ਅਲੀ ਨੇ ਰਾਜਾਪਰਿਵਾਰ ਦੀ ਪਿੱਠ ਵਿਚ ਛੁਰਾ ਮਾਰਦਿਆਂ ਆਪਣੇ ਆਪ ਨੂੰ ਰਾਜ ਦਾ ਰਾਜਾ ਐਲਾਨ ਦਿੱਤਾ। ਬਾਅਦ ਵਿਚ ਉਸਦੇ ਪੁੱਤਰ ਟੀਪੂ ਸੁਲਤਾਨ ਨੇ ਇਸਨੂੰ ਆਪਣੀ ਰਿਆਸਤ ਐਲਾਨ ਦਿੱਤਾ ਤੇ ਇਸਨੂੰ ਇਸਲਾਮਿਕ ਰਾਜਬਣਾਇਆ ਜਿਥੇ ਸ਼ਰੀਆ ਕਾਨੂੰਨ ਤੇ ਕੈਲੰਡਰ ਲਾਗੂ ਕੀਤਾ ਗਿਆ। ਉਹਨਾਂ ਹੋਰ ਦੱਸਿਆ ਕਿ ਟੀਪੂ ਸੁਲਤਾਨ ਨੇ ਖੁਦ ਇਹ ਪ੍ਰਵਾਨ ਕੀਤਾ ਸੀ ਕਿ ਉਸਨੇ 4 ਲੱਖ ਹਿੰਦੂਆਂ ਤੇ ਇਸਾਈਆਂ ਨੂੰ ਮੁਸਲਿਮ ਬਦਾਇਆ ਹੈ ਤੇ ਕਈ ਇਤਿਹਾਸਕ ਸ਼ਹਿਰਾਂ ਅਤੇ ਪਿੰਡਾਂ ਦੇ ਨਾਮ ਤਬਦੀਲ ਕਰਵਾ ਕੇਮੁਸਲਿਮ ਨਾਮ ਕਰਵਾਏ ਹਨ ਜਿਵੇਂ ਕਿ ਮੰਗਲੌਰ ਜਾਂ ਮੰਗਲਪੁਰੀ ਦਾ ਨਾਮ ਜਲਾਲਾਬਾਦ ਕਰਵਾਇਆ, ਮੈਸੂਰ ਦਾ ਨਜ਼ਾਰਾਬਾਦ, ਬੇਪੂਰ ਦਾ ਸੁਲਤਾਨਪਟਨਮ, ਕੈਨੋਰ ਦਾ ਕੁਸਾਨਾਬਾਦ, ਗੂਟੀ ਦਾ ਫੈਜ਼ ਹਿਸਾਰ, ਧਰਵਾਰਦਾ ਕੁਰੈਸ਼ਦ ਸਾਵਦ, ਦਿੰਦੀਗੁਲ ਦਾ ਖਾਲਿਕਾਬਾਦ, ਰਤਨਾਗਿਰੀ ਦਾ ਮੁਸਤਫਾਬਾਦ, ਕੋਜੀਕੋਡ ਦਾ ਇਸਲਾਮਾਬਾਦ  ਆਦਿ। ਸ੍ਰੀ ਸਿਰਸਾ ਨੇ ਹੋਰ ਦੱਸਿਆ ਕਿ ਟੀਪੂ ਨੇ ਖੁਦ ਬਰਦੂਜ਼ ਜ਼ਮਾਨ ਖਾਨ ਨੂੰ 19 ਜਨਵਰੀ 1790 ਨੂੰ ਲਿਖੇ ਪੱਤਰ ਵਿਚ ਕਿਹਾ ਸੀ ਕਿ ਕੀ ਤੁਹਾਨੂੰ ਪਤਾ ਹੈ ਕਿ ਮੈਂ ਮਾਲਾਬਾਰ 'ਤੇ ਵੱਡੀ ਜਿੱਤ ਦਰਜ ਕੀਤੀ ਹੈ ਅਤੇ ਚਾਰ ਲੱਖਹਿੰਦੂਆਂ ਨੂੰ ਇਸਲਾਮ ਧਾਰਨ ਕਰਵਾਇਆ ਹੈ ? 18 ਜਨਵਰੀ 1790 ਨੂੰ ਉਸਨੇ ਸਈਦ ਅਬਦੁਲ ਦੁਲਾਈ ਨੂੰ ਲਿਖਆ ਸੀ ਕਿ ਹਜ਼ਰਤ ਮੁਹੰਮਦ ਤੇ ਅਲ•ਾ ਦੀ ਕ੍ਰਿਪਾ ਨਾਲ ਕਲਕੱਤਾ ਦੇ ਸਾਰੇ ਹਿੰਦੂਆਂ ਨੂੰ ਹੁਣ ਇਸਲਾਮਧਾਰਨ ਕਰਵਾ ਦਿੱਤਾ ਤੇ  ਸਿਰਫ ਕੋਚੀਨ ਰਾਜ ਦੀ ਸਰਹੱਦ 'ਤੇ ਨਾਂ ਮਾਤਰ ਲੋਕ ਹੀ ਰਹਿ ਗਏ ਹਨ ਜਿਹਨਾਂ ਦਾ ਧਰਮ ਪਰਿਵਰਤਨ ਨਹੀਂ ਹੋਇਆ। ਮੈਂ ਇਹਨਾਂ  ਦਾ ਧਰਮ ਪਰਿਤਰਨ ਛੇਤੀ ਕਰਵਾਉਣ  ਲਈ ਦ੍ਰਿੜ•ਸੰਕਲਪ ਹਾਂ ਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਮੈਂ ਜੇਹਾਦ ਮੰਨਦਾ ਹਾਂ। ਸਿਰਸਾ ਨੇ ਹੋਰ ਕਿਹਾ ਕਿ ਵਿਸ਼ਵ  ਪ੍ਰਸਿੱਧ ਪੁਰਤਗਾਲੀ  ਮੁਸਾਫਰ ਫਰ. ਬਾਰਥੋਲੋਮੀਓ ਨੇ ਆਪਣੀ ਪੁਸਤਕ ਵਿਚ ਇਸਦਾ ਵਰਣਨ ਕੀਤਾ ਹੈ ਕਿ ਟੀਪੂ ਸੁਲਤਾਨ ਵਹਿਸ਼ੀ  ਸੀ। ਸੁਲਤਾਨ ਨੇ ਇਸਾਈਆਂ ਤੇ ਹਿੰਦੂਆਂ ਨੂੰਨੰਗਿਆਂ ਹੀ ਹਾਥੀਆਂ ਦੀਆਂ ਲੱਤਾਂ ਨਾਲ ਬੰਨ• ਕੇ ਉਦੋਂ ਤੱਕ ਗੇੜੇ ਲਗਵਾਏ ਜਦੋਂ ਤੱਕ  ਬੇਸਹਾਰਾ ਪੀੜਤਾਂ ਦੇ ਟੁਕੜੇ ਨਹੀਂ ਹੋ ਗਏ।  ਇਸ ਤੋਂ ਇਲਾਵਾ ਫਰਾਂਸੀਸੀ ਲੇਖਕ ਫਿਡੇਲ ਨੇ ਵੀ ਲਿਖਿਆ ਹੈ ਕਿ ਉਹ ਟੀਪੂ ਸੁਲਤਾਨਵੱਲੋਂ ਹਿੰਦੂਆਂ ਨਾਲ ਕੀਤੇ ਸਲੂਕ ਤੋਂ ਬੇਹੱਦ ਹੱਕੇ ਬੱਕੇ ਤੇ ਪ੍ਰੇਸ਼ਾਨ ਹਨ। ਮੰਗਲੌਰ 'ਤੇ ਕਬਜ਼ੇ ਵੇਲੇ ਟੀਪੂ ਦੇ ਸੈਨਿਕਾਂ ਨੇ ਰੋਜ਼ਾਨਾ ਮਾਸੂਮ ਬ੍ਰਾਹਮਣਾਂ ਦਾ ਕਤਲ ਜ਼ਮੋਰਿਨ ਦੇ ਕਿਲ•ੇ ਵਿਚ ਕੀਤਾ। ਇਸ ਤੋਂ ਇਲਾਵਾ ਟੀਪੂ ਦੇਦਰਬਾਰ ਵਿਚ ਕੰਮ ਕਰਨ ਵਾਲੇ ਉਸਦੀ ਜੀਵਨੀ ਲਿਖਣ ਵਾਲੇ ਹੁਸੈਨ ਕਿਰਮਾਨੀ ਨੇ ਵੀ ਟੀਪੂ ਦੇ ਮੌਤ ਤੇ  ਤਬਾਹੀ ਪ੍ਰਤੀ ਪਿਆਰ ਦਾ ਵਰਣਨ ਆਪਣੀ ਲੇਖਣੀ ਵਿਚ ਕੀਤਾ ਹੈ। 1788 ਵਿਚ ਉਹ ਕੁਰਗ ਪੁੱਜਾ ਤਾਂ ਅਨੇਕਾਂਪਿੰਡਾਂ ਤੇ ਸ਼ਹਿਰਾਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਇਹੀ ਕੁਝ ਮਾਲਾਬਾਰ ਵਿਚ ਕੀਤਾ ਗਿਆ। 30 ਹਜ਼ਾਰ ਸੈਨਿਕਾਂ ਦੀ ਫੌਜ ਨੇ ਸਾਰਾ ਕੁਝ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ ਹਿੰਦੂ ਮੰਦਿਰ ਥਾਲੀਪਰਮਪੂ ਤੇ ਹੋਰਕਈ ਟੀਪੂ ਵੱਲੋਂ  ਤਬਾਹ ਕੀਤੇ ਗਏ। ਸਿਰਸਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ, ਪ੍ਰਿਥਵੀਰਾਜ ਚੌਹਾਨ ਤੇ ਪੋਰਸ ਦੇ ਵੰਸ਼ਜ ਹਾਂ ਪਰ ਹੋ ਸਕਦਾਹੈ ਕਿ ਆਪ ਲੀਡਰਸ਼ਿਪ ਔਰੰਗਜੇਬ, ਬਾਬਰ, ਮੁਹੰਮਦ ਗੌਰੀ ਜਾਂ ਟੀਪੂ ਸੁਲਤਾਨ ਦੀ ਵੰਸ਼ਜ ਹੋਵੇ। ਦਿੱਲੀ ਦੇ ਵਿਧਾਇਕ ਨੇ ਦਿੱਲੀ  ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿਧਾਨ ਸਭਾ ਵਿਚੋਂ ਟੀਪੂ ਸੁਲਤਾਨ ਦੀ ਤਸਵੀਰ ਤੁਰੰਤ ਹਟਾਏ ਜਾਣ ਦੇ ਹੁਕਮ ਜਾਰੀ ਕਰਨ ਨਹੀਂ ਤਾਂ ਉਹ ਜਬਰੀ ਇਸਨੂੰਹਟਾਉਣ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਉਹ ਪਹਿਲਾਂ ਤਾਂ ਮਹਾਤਮਾ ਗਾਂਧੀ ਵਾਂਗ ਅਪੀਲ ਕਰਦੇ ਹਨ ਕਿ ਅਜਿਹਾ ਕੀਤਾ ਜਾਵੇ ਪਰ ਜੇਕਰ ਉਹਨਾਂ ਦੀ ਅਪੀਲ ਨਾ ਸੁਣੀ ਗਈ ਤਾਂ ਉਹ ਆਪਣੇ ਵਿਰਸੇ ਨੂੰਬਚਾਉਣ ਲਈ ਸ਼ਹੀਦ ਭਗਤ ਸਿੰਘ ਵੱਲੋਂ ਵਰਤੇ ਰਾਹ 'ਤੇ ਚੱਲਣ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਫਿਰਕੂ ਵਿਅਕਤੀ ਦੀ ਤਸਵੀਰ ਵਿਧਾਨ ਸਭਾ ਵਿਚ ਲਾਉਣ ਦਾ ਫੈਸਲਾ ਬਿਲਕੁਲ ਗੈਰ ਤਰਕਸੰਗਤ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਅਰਵਿੰਦ ਕੇਜਰੀਵਾਲ ਮੁਸਲਿਮ ਵੋਟਾਂ ਦੀਖਾਤਰ ਅਖਲਕ ਦੇ ਪਰਿਵਾਰ ਦ ਹਾਲ ਤਾਂ ਪੁਛਣ ਚਲੇ ਗਏ ਪਰ ਉਹਨਾਂ ਨੂੰ ਚੰਦਨ ਗੁਪਤਾ ਦਾ ਗਰੀਬ ਪਰਿਵਾਰ ਨਹੀਂ ਦਿਸਿਆ। ਉਹਨਾਂ ਨੇ ਮੁੱਖ ਮੰਤਰੀ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ ਦੀ ਅਪੀਲਕੀਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਰ•ਦਿਆਂ ਸ੍ਰੀ ਸਿਰਸਾ ਨੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਇਹ ਲੋਕਤੰਤਰੀਰ ਵਿਵਸਥਾ ਹੈ ਜਿਥੇ ਸਿਰਫ ਧਰਮ ਨਿਰਪੱਖਤਾ ਹੀ ਰਹਿ ਸਕਦੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰਦੇ ਇਸ ਤਰਕ ਵਿਹੂਣੇ ਫੈਸਲੇ ਨਾਲ ਦੇਸ਼ ਵਿਚ ਗਲਤ ਸੰਦੇਸ਼ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਆਪ ਸਰਕਾਰ ਕੋਲ ਤਿੰਨ ਸਾਲ ਦੀ ਕਾਰਗੁਜ਼ਾਰੀ ਦੇ ਮਾਮਲੇ ਵਿਚ ਵਿਖਾਉਣ ਲਈ ਕੁਝ ਨਹੀਂ ਹੈ, ਇਸ ਲਈਉਹ ਜਾਣ ਬੁਝ ਕੇ ਗੈਰ ਲੋੜੀਂਦੇ ਵਿਵਾਦ ਪੈਦਾ ਕਰਨ ਦੇ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਪਾਸੇ ਕੀਤਾ ਜਾ ਸਕੇ। ਦਿੱਲੀ ਦੇ ਵਿਧਾਇਕ ਨੇ ਮੁੱਖ ਮੰਤਰੀ ਨੂੰ ਇਹ ਵੀ ਸੁਝਾਅ ਦਿੱਤਾ ਕਿ  ਦਿੱਲੀ ਵਿਧਾਨ ਸਭਾ ਵਿਚ ਜੱਸਾ ਸਿੰਘ ਆਹਲੂਵਾਲੀਆ ਜਾਂ ਪ੍ਰਿਥਵੀਰਾਜ ਚੌਹਾਨ ਦੀ ਤਸਵੀਰ ਲਗਾਈ ਜਾ ਸਕਦੀ ਹੈ ਜਿਹਨਾਂ ਨੇ ਦੇਸ਼ 'ਤੇ ਹਮਲਾ ਕਰਨਵਾਲੇ ਵਿਦੇਸ਼ੀ ਹਮਲਾਵਰਾਂ ਨਾਲ ਲੜਾਈ ਲੜੀ ਤੇ ਦੇਸ਼ ਦੇ ਅਸਲ ਹੀਰੋ ਉਹ ਹਨ।

ਪੰਜਾਬ ਸਰਕਾਰ ਨੇ ਸਿਵਲ ਸਰਜਨਾਂ ਨੂੰ ‘ਫਲੂ ਕਾਰਨਰ’ ਸਥਾਪਿਤ ਕਰਨ ਦੇ ਦਿੱਤੇ ਆਦੇਸ਼ 

ਪੰਜਾਬ ਸਰਕਾਰ ਚਲਾਏਗੀ ਸਕੂਲਾਂ ‘ਚ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ

੍ਹ        ਕੇਂਦਰੀ ਹੁਨਰ ਵਿਕਾਸ ਤੇ ਉੱਦਮ ਮੰਤਰਾਲੇ ਵੱਲੋਂ ਕਾਊਂਸਲਰਾਂ ਨੂੰ ਸਿਖਲਾਈ ਦੇਣ ਲਈ ਸਥਾਪਿਤ ਕੀਤੇ ਜਾਵੇਗਾ ਕੈਰੀਅਰ ਕਾਊਂਸਲਿੰਗ ਕੇਂਦਰ ਚੰਡੀਗੜ੍ਹ, 28 ਜਨਵਰੀ - ''ਪੰਜਾਬ ਸਰਕਾਰ ਵਲੋਂ ਸੂਬੇ ...

ਪੁੱਕਾ ਨੇ ਆਪਣਾ ਤੀਜਾ ਸਥਾਪਨਾ ਦਿਵਸ ਮਨਾਇਆ

ਚੰਡੀਗੜ 28 ਜਨਵਰੀ ਪੰਜਾਬ ਅਨਏਡਿਡ ਕਾਲੇਜ਼ਿਸ ਐਸੋਸਿਏਸ਼ਨ (ਪੁੱਕਾ) ਨੇ ਅੱਜ ਹੋਟਲ ਸ਼ਿਵਾਲਿਕ ਵਿਯੂ, ਸੈਕਟਰ 17, ਚੰਡੀਗੜ ਵਿੱਚ ਆਪਣਾ ਤੀਜਾ ਸਥਾਪਨਾ ਦਿਵਸ ਮਨਾਇਆ। ਸਲਾਨਾ ਜਨਰਲ ਮੀਟਿੰਗ ਵਿੱਚ ਡਾ. ਅੰਸ਼ੂ ਕਟਾਰਿਆ ਨੂੰ ਲਗਾਤਾਰ ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ