ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
पंजाब सरकार ने जारी किए कोरोना के नए निर्देश
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
भारतीय नोटों पर महात्मा गांधी के साथ गणेश और लक्ष्मी की तस्वीर हो -मुख्यमंत्री अरविंद केजरीवाल
ਪ੍ਰਨੀਤ ਕੌਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਹੋਣਗੇ ਸ਼ਾਮਲ
पंजाब सीएम भगवंत मान ने अपनी लाडली की फोटो टवीट पर की शेयर
पंजाब सीएम भगवंत मान ने अपनी लाडली की फोटो टवीट पर की शेयर
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮਿ੍ਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ
WishavWarta -Web Portal - Punjabi News Agency

Day: January 21, 2018

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ‘ਤੇ ਵਧਾਈ

ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਕੈਪਟਨ ਅਮਰਿੰਦਰ ਸਿੰਘ

ਥਰਮਲਦੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੇੜਲੀਆਂ ਥਾਵਾਂ ’ਤੇ ਲੈਣ ਲਈ ਆਪਣੀ ਵਚਨਬੱਧਤਾ ਦੁਹਰਾਈ ਚੰਡੀਗੜ, 21 ਜਨਵਰੀ:(ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਬਾਰੇ ਸਰਕਾਰ ਵੱਲੋਂ ਲਏ ਫੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ ਕਿਉਂ ਜੋ ਇਹਪਲਾਂਟ ਬਿਜਲੀ ਉਤਪਾਦਨ ਲਈ ਹੁਣ ਨਿਭਣਯੋਗ ਨਹੀਂ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ ਵਿਚ ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਦਾ ਕਾਰਨ ਬਣੀ ਹਾਲਤਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸੂਬੇ ਵਿਚ ਬਿਜਲੀਦੀ ਮੰਗ ਘਟਣ ਅਤੇ ਹੋਰਨਾਂ ਬਦਲਵੇਂ ਵਸੀਲਿਆਂ ਤੋਂ ਸਸਤੀ ਬਿਜਲੀ ਦੀ ਮੌਜੂਦਗੀ ਹੋਣ ਜਿਹੇ ਅਹਿਮ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਕਿਸੇ ਵੀ ਮੁਲਾਜ਼ਮ ਦੇ ਰੁਜ਼ਗਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਸਾਰੇ ਕਾਮਿਆਂ ਦੀਆਂ ਸੇਵਾਵਾਂ ਉਸੇ ਇਲਾਕੇਵਿਚ ਹੀ ਲਈਆਂ ਜਾਣਗੀਆਂ। ਮੁੱਖ ਮੰਤਰੀ ਨੇ ਆਖਿਆ ਕਿ ਬੰਦ ਕੀਤੇ ਥਰਮਲ ਪਲਾਂਟ ਦੇ ਕਾਰਜ ਪੂਰੀ ਤਰਾਂ ਠੱਪ ਹੋ ਜਾਣ ਤੋਂ ਬਾਅਦ ਬਠਿੰਡਾ ਪਲਾਂਟ ਦੀ ਵਾਧੂ ਮਾਨਵੀ ਸ਼ਕਤੀ ਦੀਆਂ ਸੇਵਾਵਾਂ ਉਨਾਂ ਕੰਮਾਂ ਲਈ ਲਈਆਂਜਾਣਗੀਆਂ, ਜਿੱਥੇ ਸਟਾਫ ਦੀ ਥੁੜ ਹੋਵੇਗੀ। ਉਨਾਂ ਕਿਹਾ ਕਿ ਇਸ ਨਾਲ ਉਤਪਾਦਨ ਵਧੇਗਾ ਕਿਉਂਕਿ ਇਸ ਨਾਲ ਬਿਜਲੀ ਪੈਦਾ ਕਰਨ ਲਈ ਪੈਂਦੀ ਵੱਧ ਕੀਮਤ ਨੂੰ ਠੱਲ ਪਵੇਗੀ ਜਿਸ ਨਾਲ ਪੰਜਾਬ ਰਾਜ ਬਿਜਲੀ ਨਿਗਮ ਦੀਬੱਚਤ ਹੋਵੇਗੀ। ਬਠਿੰਡਾ ਥਰਮਲ ਪਲਾਂਟ ਵਿੱਚ ਪੈਦਾ ਹੁੰਦੀ ਬਿਜਲੀ ਦੀ ਕੀਮਤ ਪਾਵਰਕਾਮ ਵਿਚ ਬਿਜਲੀ ਦੀ ਸਮੁੱਚੀ ਕੀਮਤ ਦੇ ਮੁਕਾਬਲੇ ਜ਼ਿਆਦਾ ਪੈ ਰਹੀ ਹੈ ਜਿਸ ਕਰਕੇ ਇਸ ਥਰਮਲ ਪਲਾਂਟ ਤੋਂ ਬਿਜਲੀ ਦਾਉਤਪਾਦਨ ਕਰਨਾ ਲਾਹੇਵੰਦ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਕਿਸੇ ਵੀ ਸਟਾਫ (ਰੈਗੂਲਰ ਜਾਂ ਠੇਕੇ ਦੇ ਅਧਾਰ ’ਤੇ) ਦੀ ਛਾਂਟੀ ਨਹੀਂ ਹੋਵੇਗੀ ਅਤੇ ਉਨਾਂ ਨੂੰ ਪੂਰੀ ਤਨਖਾਹ ’ਤੇ ਹੀ ਨੇੜਲੀਆਂ ਥਾਵਾਂ ’ਤੇ ਸੇਵਾਵਾਂ ਲਈਭੇਜਿਆ ਜਾਵੇਗਾ। ਸੂਬੇ ਵਿੱਚ ਬਿਜਲੀ ਦੀ ਸਥਿਤੀ ਬਾਰੇ ਵਿਸਥਾਰ ਵਿਚ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਝੋਨੇ ਦੇ ਸੀਜ਼ਨ ਅਤੇ ਝੋਨੇ ਤੋਂ ਇਲਾਵਾ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਬਿਜਲੀ ਦੀ ਮੰਗ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ।ਇਸ ਸਾਲ ਗਰਮੀ ਦੀ ਮਹੀਨਿਆਂ ਵਿਚ ਵੱਧ ਤੋਂ ਵੱਧ ਬਿਜਲੀ ਦੀ ਮੰਗ 11,600 ਮੈਗਾਵਾਟ ਸੀ ਜਦਕਿ ਠੰਡ ਵਾਲੇ ਮਹੀਨਿਆਂ ਵਿਚ ਇਹ ਮੰਗ 5600 ਮੈਗਾਵਾਟ ਰਿਕਾਰਡ ਕੀਤੀ ਗਈ। ਠੰਡ ਵਿੱਚ ਵੀ ਦਿਨ ਅਤੇ ਰਾਤ ਦੇਸਮੇਂ ਵਿਚ ਵੀ ਬਿਜਲੀ ਦੀ ਮੰਗ ਵਿੱਚ ਵੱਡਾ ਫਰਕ ਹੁੰਦਾ ਹੈ ਅਤੇ ਰਾਤ ਵੇਲੇ ਬਿਜਲੀ ਦੀ ਮੰਗ ਲਗਭਗ 3000 ਮੈਗਾਵਾਟ ਤੱਕ ਰਹਿ ਜਾਂਦੀ ਹੈ। ਉਨਾਂ ਕਿਹਾ ਕਿ ਭਾਵੇਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਪਰਇਸ ਦੀ ਬਿਜਲੀ ਉਤਪਾਦਨ ਦੀ ਸਮਰੱਥਾ ਦੀ ਪੂਰੀ ਵਰਤੋਂ ਸਿਰਫ ਝੋਨੇ ਦੇ ਸੀਜ਼ਨ ਵਾਲੇ ਚਾਰ ਮਹੀਨਿਆਂ ਵਿਚ ਹੀ ਹੁੰਦੀ ਹੈ ਜਦਕਿ ਬਾਕੀ ਦੇ ਅੱਠ ਮਹੀਨਿਆਂ ਵਿਚ ਉਤਪਾਦਨ ਦੀ ਸਮਰਥਾ ਤੋਂ ਘੱਟ ਬਿਜਲੀ ਖਪਤਹੁੰਦੀ ਹੈ। ਪਿਛਲੀ ਸੱਤ ਸਾਲਾਂ 2009-2010 ਤੋਂ 2016-17 ਤੱਕ ਪੰਜਾਬ ਦੀ ਆਪਣੇ ਪੱਧਰ ’ਤੇ ਬਿਜਲੀ ਦੀ ਪੈਦਾਵਾਰ, ਕੇਂਦਰੀ ਸੈਕਟਰ ਦੇ ਪ੍ਰਾਜੈਕਟਾਂ ਆਈ.ਪੀ.ਪੀ.ਐਸ ਅਤੇ ਐਨ.ਆਰ.ਐਸ.ਈ ਵਿੱਚ ਲੰਮੇ ਸਮੇਂ ਦੀ ਹਿੱਸੇਦਾਰੀਨਾਲ ਬਿਜਲੀ ਸਮਰੱਥਾ 6900 ਮੈਗਾਵਾਟ ਤੋਂ ਲਗਪਗ ਦੁਗਣੀ ਹੋ ਕੇ 14,000 ਮੈਗਾਵਾਟ ਹੋ ਗਈ ਜਦਕਿ ਸੂਬੇ ਵਿੱਚ ਬਿਜਲੀ ਦੀ ਸਾਲਾਨਾ ਵਿਕਰੀ ਸਿਰਫ 39 ਫੀਸਦੀ ਹੀ ਵਧੀ ਜੋ 32,000 ਮੈਗਾ ਯੂਨਿਟ ਤੋਂ ਵਧ ਕੇ44,400 ਮੈਗਾ ਯੂਨਿਟ ਬਣਦੀ ਹੈ। ਇਸੇ ਸਮੇਂ ਦੌਰਾਨ ਘਰੇਲੂ ਤੇ ਵਪਾਰਕ ਵਿਕਰੀ 86 ਫੀਸਦੀ ਤੱਕ, ਸਨਅਤ ਲਈ ਸਿਰਫ 27 ਫੀਸਦੀ ਤੱਕ ਅਤੇ ਖੇਤੀਬਾੜੀ ਟਿਊਬਵੈਲਾਂ (ਏ.ਪੀ.) ਲਈ 16 ਫੀਸਦੀ ਤੱਕ ਵਧੀ। ਬਠਿੰਡਾ ਥਰਮਲ ਪਲਾਂਟ ਵਿੱਚ ਲੱਗੀ ਹੋਈ ਪੁਰਾਣੀ ਤਕਨੀਕ ਦੇ ਕਾਰਨ ਇਸ ਵਿੱਚ ਬਿਜਲੀ ਦੀ ਪੈਦਾਵਾਰ ਲਈ ਦੂਜੇ ਥਰਮਲ ਪਲਾਂਟਾਂ ਨਾਲੋਂ ਕੋਲੇ ਦੀ ਵੱਧ ਖਪਤ ਹੁੰਦੀ ਹੈ। ਸਾਲ 2016-17 ਦੌਰਾਨ ਬਠਿੰਡਾ ਥਰਮਲਪਲਾਂਟ ਵਿੱਚ ਬਿਜਲੀ ਦੀ ਪੈਦਾਵਾਰ ਲਈ ਪ੍ਰਤੀ ਯੂਨਿਟ 3102 ਕਿਲੋ ਕੈਲੋਰੀ ਰਿਕਾਰਡ ਕੀਤੀ ਗਈ ਜਦਕਿ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਵਿੱਚ 2675, ਗੁਰੂ ਗੋਬਿੰਦ ਸਿੰਘ ਸੁਪਰ ਥਰਮਲਪਲਾਂਟ, ਰੋਪੜ ਵਿਖੇ 3100, ਨਾਭਾ ਪਾਵਰ ਲਿਮਟਡ ਵਿਖੇ 2268, ਤਲਵੰਡੀ ਸਾਬੋ ਪਾਵਰ ਲਿਮਟਡ ਵਿਖੇ 2400 ਅਤੇ ਜੀ.ਵੀ.ਕੇ ਵਿਖੇ 2550 ਕਿਲੋ ਕੈਲੋਰੀ ਪ੍ਰਤੀ ਯੂਨਿਟ ਦੀ ਖਪਤ ਰਿਕਾਰਡ ਹੋਈ। ਮੁੱਖ ਮੰਤਰੀ ਨੇ ਆਖਿਆ ਕਿ ਇਹ ਪਲਾਂਟ ਪੁਰਾਣੇ ਵੇਲੇ ਦਾ ਹੈ ਅਤੇ ਨਵੇਂ ਥਰਮਲ ਪਲਾਂਟਾਂ ਦੇ ਮੁਕਾਬਲੇ ਇਸ ਥਰਮਲ ਪਲਾਂਟ ਨੂੰ ਚਲਾਉਣ ਲਈ ਹੋਰ ਮਾਨਵੀ ਸ਼ਕਤੀ ਦੀ ਲੋੜ ਹੈ ਜਦਕਿ ਨਵੇਂ ਥਰਮਲ ਪਲਾਂਟਾਂ ਦੇ ਕੰਮ ਦਾਪੂਰੀ ਤਰਾਂ ਕੰਪਿਊਟਰੀਕਰਨ ਕੀਤਾ ਹੋਇਆ ਹੈ। ਇਸ ਵੇਲੇ ਨਵੇਂ ਪਲਾਂਟ ਵੱਧ ਸਮਰਥਾ ਦੇ ਯੂਨਿਟਾਂ ਜਿਵੇਂ ਕਿ 660 ਮੈਗਾਵਾਟ ਅਤੇ 800 ਮੈਗਾਵਾਟ ਨਾਲ ਸਥਾਪਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਨਵੇਂ ਪਲਾਂਟਾਂ ਵੱਲੋਂਦੂਜੇ ਪਲਾਂਟਾਂ ਦੇ ਮੁਕਾਬਲੇ ਬਿਜਲੀ ਦੀ ਪ੍ਰਤੀ ਯੂਨਿਟ ਦੀ ਪੈਦਾਵਾਰ ਦੀ ਕੀਮਤ ਘੱਟ ਹੈ ਜਦਕਿ ਪੁਰਾਣੇ ਪਲਾਂਟ ਘੱਟ ਪ੍ਰਭਾਵਸ਼ਾਲੀ ਹਨ ਕਿਉਂ ਜੋ ਇਨਾਂ ਵਿੱਚ ਕੋਲੇ ਦੀ ਖਪਤ ਵੱਧ ਹੁੰਦੀ ਹੈ। ਪੁਰਾਣੇ ਪਲਾਂਟਾਂ ਨੂੰ ਵੱਧ ਸਾਂਭਸੰਭਾਲ ਦੀ ਵੀ ਲੋੜ ਹੈ ਅਤੇ ਇਨਾਂ ਦੀ ਮਸ਼ੀਨਰੀ ਵੀ ਸਮੇਂ ਦੇ ਬੀਤ ਜਾਣ ਨਾਲ ਕਾਰਗੁਜ਼ਾਰੀ ਪੱਖੋਂ ਮੱਠੀ ਪੈ ਜਾਂਦੀ ਹੈ। ਜਿੱਥੋਂ ਤੱਕ ਬਠਿੰਡਾ ਥਰਮਲ ਪਲਾਂਟ ਦਾ ਸਬੰਧ ਹੈ, ਮੈਰਿਟ ਪੱਖੋਂ ਹੇਠਾਂ ਹੋਣ ਕਰਕੇ ਇਸ ਦੀ ਬਹੁਤੀ ਵਰਤੋਂ ਨਹੀਂ ਹੋਈ ਅਤੇ ਸਾਲ 2015-16 ਵਿਚ 22.73 ਫੀਸਦੀ ਅਤੇ ਸਾਲ 2016-17 ਵਿਚ 17.74 ਫੀਸਦੀ ਦੇਪਲਾਂਟ ਲੋਡ ਫੈਕਟਰ (ਪੀ.ਐਲ.ਐਫ) ’ਤੇ ਚਲਾਇਆ ਗਿਆ। ਪਲਾਂਟ ਲੋਡ ਘੱਟ ਹੋਣ ਦੀ ਵਜਾ ਕਰਕੇ ਸਾਲ 2016-17 ਲਈ ਬਿਜਲੀ ਦੀ ਪੈਦਾਵਾਰ 9.31 ਰੁਪਏ ਪ੍ਰਤੀ ਯੂਨਿਟ ਦੀ ਉੱਚੀ ਕੀਮਤ ’ਤੇ ਕੀਤੀ ਗਈ। ਮੁੱਖ ਮੰਤਰੀ ਮੁਤਾਬਕ ਰੋਪੜ ਥਰਮਲ ਪਲਾਂਟ ਵਿਖੇ 800 ਮੈਗਾਵਾਟ ਦੀ ਸਮਰਥਾ ਵਾਲੇ ਤਿੰਨ ਯੂਨਿਟਾਂ ਲਈ ਵਿਸਥਾਰਤ ਸੰਭਾਵੀ ਰਿਪੋਰਟ ਦੇਣ ਦਾ ਕੰਮ ਨੋਇਡਾ ਦੀ ਫਰਮ ਮੈਸਰਜ਼ ਸਟੀਗ ਐਨਰਜੀ ਪ੍ਰਾਈਵੇਟ ਲਿਮਟਡਨੂੰ ਪਹਿਲਾਂ ਹੀ ਸੌਂਪਿਆ ਜਾ ਚੁੱਕਾ ਹੈ। ਇਸ ਤੋਂ ਅੱਗੇ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮਨਜ਼ੂਰੀ ਨਾਲ ਅਤੇ ਇਸ ਫਰਮ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਰੋਪੜ ਥਰਮਲ ਪਲਾਂਟ ਵਿਖੇ ਤੇਲ ਨੂੰ ਕੁਦਰਤੀਗੈਸ ਵਜੋਂ ਅਤੇ ਇਸ ਦੇ ਨਾਲ ਨਾਲ ਕੋਲੇ ਨਾਲ 800 ਮੈਗਾਵਾਟ ਦੀ ਸਮਰਥਾ ਵਾਲੇ ਪੰਜ ਯੂਨਿਟਾਂ ਦੀ ਸਥਾਪਨਾ ਲਈ ਵਿਸਥਾਰਤ ਸੰਭਾਵੀ ਰਿਪੋਰਟ ਵੀ ਇਸੇ ਫਰਮ ਵੱਲੋਂ ਤਿਆਰ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਤਕਨਾਲੋਜੀ ਵਿਚ ਬਦਲਾਅ ਆਉਣ ਸਮੇਤ ਪੌਣ ਤੇ ਸੂਰਜੀ ਊਰਜਾ ਵਰਗੇ ਵਿਕਾਸ ਵੀ ਹੋਏ ਹਨ। ਉਨਾਂ ਨੇ ਸੂਬੇ ਦੇ ਹਿੱਤ ਵਿਚ ਊਰਜਾ ਦੇ ਬਦਲਵੇਂ ਸਰੋਤਾਂ ਵੱਲ ਜਾਣ ਦੀ ਅਹਿਮੀਅਤ ਨੂੰਦਰਸਾਇਆ। ਉਨਾਂ ਦੱਸਿਆ ਕਿ ਸੂਰਜੀ ਊਰਜਾ ਦੀ ਕੀਮਤ ਜੋ 18 ਰੁਪਏ ਪ੍ਰਤੀ ਯੂਨਿਟ ਰਹਿੰਦੀ ਸੀ, ਹਾਲ ਹੀ ਵਿਚ ਘਟ ਕੇ ਤਿੰਨ ਰੁਪਏ ਪ੍ਰਤੀ ਯੂਨਿਟ ’ਤੇ ਆ ਗਈ ਹੈ। ਇਸੇ ਤਰਾਂ ਪੌਣ ਊਰਜਾ ਦੀ ਕੀਮਤ ਵੀ ਘਟ ਕੇਤਿੰਨ ਰੁਪਏ ਪ੍ਰਤੀ ਯੂਨਿਟ ’ਤੇ ਆ ਗਈ ਹੈ ਅਤੇ ਪੰਜਾਬ ਲਈ ਵੀ ਵੇਲਾ ਵਿਹਾਅ ਚੁੱਕੀ ਤਕਨਾਲੋਜੀ ਵਾਲੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਅਤੇ ਊਰਜਾ ਦੇ ਸਸਤੇ ਸਰੋਤਾਂ ਵੱਲ ਮੁੜਨਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਨੇ ਹਾਲ ਹੀ ਵਿਚ 2.75 ਰੁਪਏ ਪ੍ਰਤੀ ਯੂਨਿਟ ਦੀ ਕੀਮਤ ’ਤੇ 150 ਮੈਗਾਵਾਟ ਪੌਣ ਊਰਜਾ ਖਰੀਦਣ ਲਈ ਭਾਰਤ ਸਰਕਾਰ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਹੈਅਤੇ ਹੋਰ 200 ਮੈਗਾਵਾਟ ਲਈ ਸਮਝੌਤਾ ਵਿਚਾਰ ਅਧੀਨ ਹੈ।

ਪੰਜਾਬ ਦੀਆਂ ਕੁੜੀਆਂ ਕ੍ਰਿਕਟ ਵਿੱਚ ਬਣੀਆਂ ਕੌਮੀ ਸਕੂਲ ਚੈਂਪੀਅਨ

ਐਸ.ਏ.ਐੱਸ ਨਗਰ ਪਰਖ ਦੀ ਕਸਵੱਟੀ ‘ਤੇ ਉੱਤਰਿਆ ਖ਼ਰਾ-ਵਿੱਤੀ ਕਮਿਸ਼ਨਰ ਮਾਲ

• ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ 1063 ਜਾਇਦਾਦਾਂ ਦੀ ਹੋ ਚੁੱਕੀ ਹੈ ਰਜਿਸਟ੍ਰੇਸ਼ਨ • ਸੂਬਾ ਪੱਧਰ 'ਤੇ ਨਵੀÎਂ ਪ੍ਰਣਾਲੀ ਦੀ ਸਫ਼ਲ ਸ਼ੁਰੂਆਤ ਲਈ ਰਾਹ ਪੱਧਰਾ ...

ਪਹਿਲਾ ਮਿਲਟਰੀ ਲਿਟਰੇਚਰ ਫੈਸਟੀਵਲ ਹੋਵੇਗਾ ਹਥਿਆਰਬੰਦ ਫੌਜਾਂ ਨੂੰ ਸ਼ਰਧਾਂਜਲੀ :ਨਵਜੋਤ ਸਿੰਘ ਸਿੱਧੂ

ਕਾਬੁਲ ਹੋਟਲ ‘ਚ ਗੋਲੀਬਾਰੀ ਖਤਮ 

ਕਾਬੁਲ ਹੋਟਲ 'ਚ ਗੋਲੀਬਾਰੀ ਖਤਮ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਜਿਸ ਵਿਚ ਸਾਰੇ ਹਮਲਾਵਰ ਮਾਰੇ ਗਏ ਹਨ।  ਅਫਗਾਨ ਸੁਰੱਖਿਆ ਬਲਾਂ ਨੇ 12 ਘੰਟਿਆਂ ਦੇ ਸੰਘਰਸ਼ ਤੋਂ ਬਾਅਦ ਕਾਬੁਲ ਦੇ ਇੰਟਰਕੋਨਟੀਨੈਂਟਲ ਹੋਟਲ ...

Page 2 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ