ਦਿੱਲੀ ਗੁਰਦੁਆਰਾ ਕਮੇਟੀ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣਨ ’ਤੇ ਦਿੱਤੀਆਂ ਵਧਾਈਆਂ
ਗੁਰਭਜਨ ਗਿੱਲ ਦੀ ਹਿੰਦ ਪਾਕਿ ਰਿਸ਼ਤਿਆਂ ਬਾਰੇ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਵਿਸ਼ਵ ਅਮਨ ਲਈ ਇਕਰਾਰਨਾਮਾ – ਡਾ. ਵਰਿਆਮ ਸਿੰਘ ਸੰਧੂ
ਗੁਰਭਜਨ ਗਿੱਲ ਦੀ ਹਿੰਦ ਪਾਕਿ ਰਿਸ਼ਤਿਆਂ ਬਾਰੇ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਵਿਸ਼ਵ ਅਮਨ ਲਈ ਇਕਰਾਰਨਾਮਾ – ਡਾ. ਵਰਿਆਮ ਸਿੰਘ ਸੰਧੂ
ਆਮ ਆਦਮੀ ਪਾਰਟੀ ਲੋਕਸਭਾ ਚੋਣਾਂ ਵਿੱਚ 13 ਸੀਟਾਂ ਤੇ ਕਰੇਗੀ ਸ਼ਾਨਦਾਰ ਜਿੱਤ ਹਾਸਿਲ – ਈ.ਟੀ ਓ  ਪਿੰਡ ਸਰਜਾ ਹੋਇਆ ਆਪ ਦਾ
ਅਗਾਮੀ ਲੋਕ ਸਭਾ ਚੋਣਾਂ-2024 ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਡੀ.ਆਈ.ਜੀ ਪਟਿਆਲਾ ਰੇਂਜ ਨੇ ਲਿਆ ਜਾਇਜਾ
ਹੁਸ਼ਿਆਰਪੁਰ ਵਿਖੇ 4 ਅਪ੍ਰੈਲ ਨੂੰ ਹੋਵੇਗਾ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ-ਸੰਤ ਧਰਮ ਪਾਲ,ਸੰਤ ਮਨਜੀਤ ਦਾਸ,ਸੰਤ ਰਮੇਸ਼ ਦਾਸ,ਸੰਤ ਕੁਲਦੀਪ ਕੌਰ
ਸਵੀਪ ਗਤੀਵਿਧੀਆਂ ਤਹਿਤ ਸਥਾਨਕ ਕੇ.ਐਮ.ਆਰ.ਡੀ ਜੈਨ ਕਾਲਜ ਦੇ ਵਿਦਿਆਰਥੀਆਂ ਨੇ ਚੋਣ ਕਮਿਸ਼ਨ ਵਲੋਂ ਤਿਆਰ ਕੀਤੀਆਂ ਡਿਜ਼ਿਟਲ ਐਪਾਂ ਕੀਤੀਆਂ ਡਾਊਨ ਲੋਡ
पुलिस महानिदेशक से लेकर कांस्टेबल रैंक तक के सभी अधिकारियों और कर्मियों को भारत चुनाव आयोग प्रतिनियुक्ति पर माना जाएगा: मुख्य सचिव सिबिन सी
ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਪਵਿਤਰ-ਹੁਸਨਦੀਪ ਗੈਂਗ ਦੀ ਹਮਾਇਤ ਪ੍ਰਾਪਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼; ਪਿਸਤੌਲ, ਫਾਰਚੂਨਰ ਕਾਰ ਸਮੇਤ ਗੈਂਗ ਦੇ ਤਿੰਨ ਮੈਂਬਰ ਕਾਬੂ
75वें स्वतंत्रता दिवस पर कांग्रेस लांच करेगी अपना रेडियो चैनल
WishavWarta -Web Portal - Punjabi News Agency

Day: December 20, 2017

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਡੀ.ਏ.ਪੀ-ਯੂਰੀਆ ਸਪਲਾਈ: ਸੂਬੇ ਦੇ ਕਿਸਾਨਾਂ ਲਈ ਭਰਪੂਰ ਹਨ ਖਾਦਾਂ ਦੇ ਭੰਡਾਰ-ਰੈਡੀ

(ਖਾਦਾਂ ਦੀ ਸਪਲਾਈ ਅਤੇ ਕਰਜਾ ਰਾਹਤ ਸਕੀਮ ਦੀ ਤਿਆਰੀ ਦਾ ਲਿਆ ਜਾਇਜਾ) ਚੰਡੀਗੜ੍ਹ  20 ਦਸੰਬਰ(ਵਿਸ਼ਵ ਵਾਰਤਾ )    ਦੇਸ਼ ਦੇ ਕੁੱਝ ਸੁੱਬਿਆਂ ਵਿਚ ਦਰਪੇਸ਼ ਖਾਦ ਦੀ ਕਿੱਲਤ ਦੇ ਬਾਵਜੂਦ ਪੰਜਾਬ ਸਰਕਾਰ ਨੇ ਚਾਲੂ ਹਾੜੀ ਰੁੱਤ ਦੀਆਂ ਫਸਲਾਂ ਲਈ ਸੂਬੇ ਵਿਚ ਖਾਦਾਂ ਦੇ ਲੋੜੀਂਦੇ ਭੰਡਾਰ ਕੀਤੇ ਹੋਏ ਹਨ ਅਤੇ ਕਿਸਾਨਾਂ ਨੂੰਸਹਿਕਾਰੀ ਸਭਾਵਾਂ ਤੋਂ ਖਾਦ ਪ੍ਰਾਪਤ ਕਰਨ ਵਿਚ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ।                 ਇਹ ਪ੍ਰਗਟਾਵਾ ਅੱਜ ਪੰਜਾਬ ਭਵਨ ਵਿਖੇ ਡੀ.ਏ.ਪੀ. ਅਤੇ ਯੂਰੀਆ ਦੀ ਮੰਗ ਅਤੇ ਸਪਲਾਈ ਦਾ ਜਾਇਜਾ ਲੈਂਦਿਆਂ ਵਧੀਕ ਮੁੱਖ ਸਕੱਤਰ, ਸਹਿਕਾਰਤਾ ਸ੍ਰੀ ਡੀ.ਪੀ. ਰੈਡੀ ਨੇ ਕੀਤਾ ਅਤੇ ਉਨ•ਾਂਮਾਰਕਫੈਡ ਵਲੋਂ ਸਹਿਕਾਰੀ ਸਭਾਵਾਂ ਵਿਚ ਸਮੇਂ ਸਿਰ ਖਾਦਾਂ ਨੂੰ ਉਪਲੱਭਧ ਕਰਾਉਣ ਸਬੰਧੀ ਕੀਤੇ ਯਤਨਾ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ਵਿਚ ਸ੍ਰੀ ਅਰਵਿੰਦਰ ਸਿੰਘ ਬੈਂਸ ਰਜਿਸਟਰਾਰਸਹਿਕਾਰੀ ਸਭਾਵਾਂ, ਗਗਨਦੀਪ ਸਿੰਘ ਬਰਾੜ ਵਿਸ਼ੇਸ਼ ਸਕੱਤਰ ਸਹਿਕਾਰਤਾ, ਅਰਸ਼ਦੀਪ ਸਿੰਘ ਥਿੰਦ ਮੈਨੇਜਿੰਗ ਡਾਇਰੈਕਟਰ ਮਾਰਕਫੈਡ ਅਤੇ ਵਿਭਾਗ ਦੇ ਸਮੂਹ ਜਿਲਿ•ਆਂ ਦੇ ਸੰਯੂਕਤ ਰਜਿਸਟਰਾਰ ਅਤੇਡਿਪਟੀ  ਰਜਿਸਟਰਾ ਸਮੇਤ ਸਹਿਕਾਰੀ ਬੈਂਕਾਂ ਦੇ ਜਿਲਾ ਮੈਨੇਜਰ ਵੀ ਸ਼ਾਮਲ ਸਨ ।          ਇਸ ਮੌਕੇ ਮਾਰਕਫੈਡ ਦੇ ਐਮ.ਡੀ. ਸ੍ਰੀ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਏ.ਪੀ. ਦੀ 90 ਫੀਸਦੀ ਅਤੇ ਯੂਰੀਆ ਦੀ 82 ਫੀਸਦੀ ਸਪਲਾਈ ਮਾਰਕਫੈਡ ਵਲੋਂ ਪੂਰੀ ਕੀਤੀ ਜਾ ਚੁੱਕੀ ਹੈ । ਕੌਮੀਪੱਧਰ ਤੇ ਯੂਰੀਆ ਦੀ ਕਿੱਲਤ ਦੇ ਉਲਟ ਮਾਰਕਫੈਡ ਪਹਿਲਾਂ ਹੀ ਖਾਦਾਂ ਦੇ ਭੰਡਾਰ ਭਰ ਚੁੱਕਾ ਹੈ ਅਤੇ ਸੂਬੇ ਦੇ ਕਿਸੇ ਵੀ ਕੋਨੇ ਵਿਚ ਇਸ ਦੀ ਘਾਟ ਦਾ ਖ਼ਦਸ਼ਾ ਨਹੀਂ ਹੈ । ਉਹਨਾਂ ਇਹ ਵੀ ਕਿਹਾ ਕਿ ਡੀ.ਏ.ਪੀ ਦੀਲੋੜੀਂਦੀ 1.42 ਲੱਖ ਮੀਟ੍ਰਿਕ ਟਨ ਸਪਲਾਈ ਵਿਚੋਂ ਮਾਰਕਫੈਡ ਨੇ 1.28 ਲੱਖ ਮੀਟ੍ਰਿਕ ਟਨ ਇਕੱਠਾ ਕਰ ਲਿਆ ਹੈ ਜਦਕਿ ਯੂਰੀਏ ਦੀ ਲੋੜੀਂਦੀ 3.64 ਲੱਖ ਮੀਟ੍ਰਿਕ ਟਨ ਸਪਲਾਈ ਵਿੱਚੋਂ 3 ਲੱਖ ਮੀਟ੍ਰਿਕ ਟਨਭੰਡਾਰਾਂ ਵਿੱਚ ਪਹੁੰਚ ਚੁੱਕਾ ਹੈ । ਉਨ•ਾਂ ਕਿਹਾ ਕਿ ਦਿਨ ਪ੍ਰਤੀ ਦਿਨ ਇਹਨਾਂ ਭੰਡਾਰਾਂ ਵਿਚ ਵਾਧਾ ਹੋ ਰਿਹਾ ਹੈ ।                 ਸ੍ਰੀ ਰੈਡੀ ਨੇ ਜਿਥੇ ਖਾਦਾਂ ਦੀ ਸਪਲਾਈ 'ਤੇ ਤਸੱਲੀ ਪ੍ਰਗਟਾਈ ਉਥੇ ਹੀ ਸਹਿਕਾਰੀ ਸਭਾਵਾਂ ਵਲੋਂ  ਮਾਰਕਫੈਡ ਨੂੰ ਘੱਟ ਅਦਾਇਗੀਆਂ ਕਰਨ 'ਤੇ ਨਰਾਜ਼ਗੀ ਜਾਹਿਰ ਕੀਤੀ ਕਿਉਂ ਜੋ ਹਾਲੇ ਤੱਕਮਾਰਕਫੈਡ ਨੂੰ ਸਿਰਫ 46 ਫੀਸਦੀ ਭੁਗਤਾਨ ਹੀ ਪ੍ਰਾਪਤ ਹੋਇਆ ਹੈ । ਉਨ•ਾਂ ਖੇਤਰੀ ਅਫ਼ਸਰਾਂ ਨੂੰ 31 ਦਸੰਬਰ ਤੱਕ ਮਾਰਕਫੈਡ ਨੂੰ ਖਾਦ ਬਦਲੇ 100 ਫੀਸਦੀ ਭੁਗਤਾਨ ਕਰਵਾਉਣ ਦੀ ਹਦਾਇਤ ਕੀਤੀ ਅਤੇਸੰਯੂਕਤ ਰਜਿਸਟਰਾਰਾਂ ਅਤੇ ਡਿਪਟੀ ਰਜਿਸਟਰਾਰਾਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੀਮਤ 'ਤੇ ਖਾਦ ਦੀਆਂ ਅਦਾਇਗੀਆਂ ਵਿਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਕਿਸੇ ਵੀਪੜਾਅ ਤੇ ਕੋਈ ਵੀ ਕੁਤਾਹੀ ਵਰਤੀ ਗਈ ਤਾਂ ਸਬੰਧਤ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।                ਕਰਜਾ ਰਾਹਤ ਸਕੀਮ ਦਾ ਜਾਇਜਾ ਲੈਂਦਿਆਂ ਵਿੱਤੀ ਕਮਿਸ਼ਨਰ ਸਹਿਕਾਰਤਾ ਨੇ ਸਾਰੇ ਸਹਿਕਾਰੀ ਅਫ਼ਸਰਾਂ ਨੂੰ ਮੱਧਵਰਗੀ ਅਤੇ ਦਰਮਿਆਨੇ ਲਾਭਪਾਤਰੀ ਕਿਸਾਨਾਂ ਸਬੰਧੀ ਮੁਕੰਮਲ ਅੰਕੜੇਜੁਟਾਉਣ ਲਈ ਕਿਹਾ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਕਰਜਾ ਰਾਹਤ ਯੋਜਨਾ ਤੋਂ ਵਾਂਝਾ ਨਾ ਰਹੇ । ਇਸ ਮੌਕੇ ਉਹਨਾਂ ਦੱਸਿਆ ਕਿ ਸੂਬੇ ਦੇ 5.17 ਲੱਖ ਕਿਸਾਨਾਂ ਨੂੰ 2710 ਕਰੋੜ ਦੀ ਰਾਸ਼ੀ ਪ੍ਰਦਾਨ ਕਰਕੇ ਇਸਰਾਹਤ ਯੋਜਨਾ ਦਾ ਫਾਇਦਾ ਦਿਤਾ ਜਾਣਾ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਨੇ ਇਕ ਵੈਬ ਪੋਰਟਲ ਵੀ ਤਿਆਰ ਕੀਤਾ ਹੈ ਤਾਂ ਜੋ ਕੋਈ ਅਯੋਗ ਲਾਭਪਾਤਰੀ ਇਸ ਦਾ ਨਜਾਇਜ਼ ਫਾਇਦਾ ਨਾ ਲੈ ਸਕੇ।

ਪੰਜਾਬ ਦੀਆਂ ਕੁੜੀਆਂ ਕ੍ਰਿਕਟ ਵਿੱਚ ਬਣੀਆਂ ਕੌਮੀ ਸਕੂਲ ਚੈਂਪੀਅਨ

ਮੁੱਖ ਮੰਤਰੀ ਵੱਲੋਂ ਅਣ-ਅਧਿਕਾਰਤ ਉਸਾਰੀ ਰੋਕਣ ਲਈ ਨਿਵੇਕਲੀ ਮੋਬਾਈਲ ਐਪ ਅਤੇ ਵੈਬ ਪੋਰਟਲ ਜਾਰੀ

ਚੰਡੀਗੜ, 20 ਦਸੰਬਰ (ਵਿਸ਼ਵ ਵਾਰਤਾ  ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਲੀਂਹੋ ਹਟਵੀਆਂ ਪਹਿਲਕਦਮੀਆਂ ਕਰਦਿਆਂ ਅਣ-ਅਧਿਕਾਰਤ ਉਸਾਰੀਆਂ ਰੋਕਣ ਲਈ ਮੋਬਾਈਲ ਐਪ ਜਾਰੀ ਕਰਦਿਆਂ ਜ਼ਮੀਨੀ ਵਰਤੋਂ ਦੀ ਤਬਦੀਲੀ ਇਲੈਕਟ੍ਰਾਨਿਕ ਵਿਧੀ ...

Sukhbir blasts police for protecting ‘Massarangarh’ guilty of violating Maryada at Ghallughara Sahib shrine

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਚ ਪੱਧਰੀ ਵਫਦ ਵੱਲੋਂ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮੁਲਾਕਾਤ

ਜਬਰੀ ਧਰਮ ਪਰਿਵਰਤਨ ਦਾ ਮਾਮਲਾ ਉਠਾਇਆ ਸਿੱਖ ਮਾਮਲਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਰਗ ਦਰਸ਼ਨ ਅਨੁਸਾਰ ਚੱਲਣ ਦੀ ਅਪੀਲ ਅਕਾਲੀ ਦਲ ਦੇ ਪ੍ਰਧਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ