ਵਿਰਾਸਤੀ ਗਲੀ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤਾ ਪ੍ਰਦਰਸ਼ਨ
ਵਿਦਿਆਰਥੀਆਂ ਵਲੋਂ ਚੋਣ ਮੋਬਾਈਲ ਐਪਾਂ ਕੀਤੀਆਂ ਗਈਆਂ ਡਾਊਨਲੋਡ
ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਖੇਤਰ ਵਿਚ ਐਨ ਸੀ ਸੀ ਦੀ ਮਜਬੂਤੀ ਉਤੇ ਜ਼ੋਰ
ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚ ਆਉਣ ਤੋਂ ਰੋਕੀ ਜਾਵੇ-ਡਿਪਟੀ ਕਮਿਸ਼ਨਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਇਸ ਦਿਨ ਕਰਵਾਈ ਜਾਵੇਗੀ ਪੰਜਾਬੀ ਭਾਸ਼ਾ ਕਾਨਫ਼ਰੰਸ
ਆਪ ਸਰਕਾਰ ਨੇ ਪੰਜਾਬ ਵਿੱਚ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ -ਚਰਨਜੀਤ ਸਿੰਘ ਚੰਨੀ
DRDO ਨੇ ਬਣਾਇਆ ਸਭ ਤੋਂ ਹਲਕਾ ਬੁਲੇਟ ਪਰੂਫ ਜੈਕੇਟ
ਸੁਖਬੀਰ ਸਿੰਘ ਬਾਦਲ ਵੱਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ ਦੇ ਕੋਆਰਡੀਨੇਟਰ ਨਿਯੁਕਤ
Lok Sabha Elections 2024 – ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਅੱਜ 
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
IPL 2024 ਦਾ ਅੱਜ ਹੋਵੇਗਾ ਆਗਾਜ਼
WishavWarta -Web Portal - Punjabi News Agency

Day: November 16, 2017

ਮਨਾਲੀ ‘ਚ ਬਰਫਬਾਰੀ , ਪਾਰਾ ਮਾਇਨਸ ਡਿਗਰੀ ਡਿਗਿਆ 

ਮਨਾਲੀ ‘ਚ ਬਰਫਬਾਰੀ , ਪਾਰਾ ਮਾਇਨਸ ਡਿਗਰੀ ਡਿਗਿਆ 

ਮਨਾਲੀ ਮਨਾਲੀ -ਰੋਹਤਾਂਗ ਦੱਰਾ ਅਤੇ ਹਿਮਾਚਲ ਦੀ ਉੱਚੀ ਸਿਖਰਾਂ ਉੱਤੇ ਬਰਫਬਾਰੀ ਜਾਰੀ ਹੈ । ਵੀਰਵਾਰ ਸ਼ਾਮ ਤੱਕ ਰੋਹਤਾਂਗ ਦੱਰੇ ਵਿੱਚ 10 ਸੇਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ । ਰੋਹਤਾਂਗ ਦੱਰਾ ਵਿੱਚ ...

ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਨੇ ਸੁਨੀਲ ਜਾਖੜ ਨੂੰ ਐਲਾਨਿਆ ਉਮੀਦਵਾਰ

ਸਹਿਕਾਰੀ ਪ੍ਰਬੰਧਾਂ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਸਮੇਂ-ਸਮੇਂ ਸਿਰ ਸਹਿਕਾਰੀ ਕਾਨੂੰਨ ਵਿੱਚ ਸੋਧ ਦੀ ਜਰੂਰਤ-ਜਾਖੜ

ਚੰਡੀਗੜ੍ਹ 16 ਨਵੰਬਰ          ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈ ਵੀਰ ਜਾਖੜ ਨੇ ਕਿਹਾ ਕਿ ਸਹਿਕਾਰੀ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਅਤੇ ਸਹਿਕਾਰਤਾ ਵਿਕਾਸ ਲਈ ਨਵੇਂ ਮਾਹੋਲ ਮੁਤਾਬਕ ਸਮੇਂ-ਸਮੇਂ ਤੇ ਸਹਿਕਾਰੀ ਕਾਨੂੰਨ ਵਿੱਚ ਸੋਧ ਦੀ ਜਰੂਰਤ ਹੈ। 64ਵੇਂ ਸਰਵ ਭਾਰਤੀ ਸਹਿਕਾਰੀ ਹਫਤੇ ਦੇ ਤੀਜੇ ਦਿਨ ਅੱਜ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਪਨਕੋਫੈਡ ਵੱਲੋਂ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਵਧੇਰੇ ਖੁਦ ਮੁਖਤਿਆਰੀ ਦੇਣ ਲਈਇਨ੍ਹਾਂ ਵਿੱਚ ਸਿਆਸੀ ਦਖਲ ਖਤਮ ਹੋਣਾ ਚਾਹੀਦਾ ਹੈ ਅਤੇ ਸਹਿਕਾਰੀ ਕਾਨੂੰਨ ਨੂੰ ਆਪਣੇ ਮੁਤਾਬਕ ਕੰਮ ਕਰਨ ਦੇਣਾ ਚਾਹੀਦਾ ਹੈ। ਪਿਛਲੀਆਂ ਤਿੰਨ ਪੀੜੀਆਂ ਤੋਂ ਸਹਿਕਾਰੀ ਲਹਿਰ ਨਾਲ ਜੁੜੇ ਸ੍ਰੀ ਜਾਖੜ ਨੇ ਕਿਹਾ ਕਿ ਮੁੱਢਲੀਆਂ ਸਹਿਕਾਰੀ ਸਭਾਵਾਂ, ਖੇਤੀਬਾੜੀਅਤੇ ਪੇਂਡੂ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ ਕਿਉਂਕਿ ਸਮੁੱਚਾ ਖੇਤੀ ਕਾਰੋਬਾਰ ਅਤੇ ਸਹਾਇਕ ਧੰਦੇ ਸਹਿਕਾਰੀ ਕਰਜ਼ਿਆਂ ਉਪਰ ਨਿਰਭਰ ਹਨ।ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਪ੍ਰਬੰਧ ਦੀ ਨਿਗਰਾਨੀ ਲਈ ਸਹਿਕਾਰੀ ਸਭਾਵਾਂ ਦਾ ਆਡਿਟ ਹੋਣਾ ਬਹੁਤ ਜਰੁਰੀ ਹੈ ਅਤੇਸਹਿਕਾਰੀ ਸਭਾਵਾਂ ਦਾ ਕਾਰੋਬਾਰ ਅਤੇ ਬਿਜਨਸ, ਅਧੁਨਿਕ ਲੀਹਾਂ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਸਹਿਕਾਰੀ ਸਭਾਵਾਂ ਦੇ ਪ੍ਰਬੰਧ ਨੂੰ ਲੋਕਤੰਤਰਿਕ ਤਰੀਕੇ ਨਾਲ ਚਲਾਉਣ ਲਈ ਆਮ ਇਜਲਾਸ ਬਹੁਤ ਜਰੂਰੀ ਹਨ ਜੋ ਕਿਸਭਾਵਾਂ ਦੇ ਸਕੱਤਰਾਂ ਦੀ ਜਿਮੇਵਾਰੀ ਹੁੰਦੀ ਹੈ।ਇਸ ਮੌਕੇ ਸਹਿਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਹਿਕਾਰਤਾ ਦੀ ਤਰੱਕੀ ਅਤੇ ਮੁੱਢਲੀਆਂ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਸਹਿਕਾਰਤਾਨਿਯਮਾਂ ਅਤੇ ਉਪ ਨਿਯਮਾਂ ਦੀ ਪਾਲਣਾ ਬਹੁਤ ਜਰੂਰੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਮੁੱਚਾ ਕੰਮਕਾਜ ਸਹਿਕਾਰੀ ਕਾਨੂੰਨ ਦੇ ਤਹਿਤ ਹੀ ਹੋਣਾ ਚਾਹੀਦਾ ਹੈ। ਸ੍ਰੀ ਰੈਡੀ ਨੇ ਕਿਹਾ ਕਿ ਸਹਿਕਾਰਤਾ ਵਿੱਚ ਸਰਗਰਮ ਕਰਮਚਾਰੀਆਂ ਨੂੰ ਹੀ ਸਭਾਵਾਂ ਦੇ ਅਹੁਦੇਦਾਰ ਚੁਣੇਜਾਣਾ ਚਾਹੀਦਾ ਹੈ।ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੀਆਂ ਮੁੱਢਲੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਕਰਜ਼ਿਆਂ ਦੀ ਵਸੂਲੀ ਸਮੇਂ ਸਿਰ ਹੋਣੀ ਜਰੂਰੀ ਹੈ ਜਿਸ ਵਾਸਤੇ ਮੈਂਬਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਸ੍ਰੀ ਅਰਵਿੰਦਰ ਸਿੰਘ ਬੈਂਸ ਨੇ ਇਸ ਮੋਕੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਲਹਿਰ ਵਾਹਦ ਅਜਿਹੀ ਲਹਿਰ ਹੈ ਜੋ ਸਹਿਕਾਰੀ ਅਸੂਲਾਂ ਅਤੇ ਕਾਨੂੰਨ ਉਪਰ ਪੈਰਾ ਦਿੰਦੇ ਹੋਏ ਕਾਰੋਬਾਰ ਚਲਾਉਣਾ ਹੈ। ਅੱਜਦਾ ਦਿਨ ਸਹਿਕਾਰੀ ਕਾਨੂੰਨਸਾਜੀ ਨੂੰ ਸਮਰਪਤ ਹੈ ਪਰ ਸਹਿਕਾਰੀ ਵਿਭਾਗ ਨੇ ਪਹਿਲਾਂ ਹੀ ਸਹਿਕਾਰੀ ਕਾਨੂੰਨ ਉਪਰ ਨਜ਼ਰਸਾਨੀ ਕਰਨ ਵਾਸਤੇ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਸ੍ਰੀ ਬੈਂਸ ਨੇ ਕਿਹਾ ਕਿ ਕਈ ਸਭਾਵਾਂ ਅਤੇ ਅਪੈਕਸ ਅਦਾਰਿਆਂ ਦੇ ਉਪ-ਨਿਯਮਾਂ ਵਿੱਚ ਤਰਮੀਮ ਦੀ ਜਰੂਰਤ ਹੈ ਕਿਉਂਕਿ ਬਦਲ ਰਹੇ ਆਰਥਿਕ ਮਾਹੋਲ ਵਿੱਚ ਹਾਉਸਿੰਗ ਸਭਾਵਾਂ ਅਤੇ ਦੁੱਧ ਉਤਪਾਦਕ ਸਭਾਵਾਂ ਨੂੰ ਵਧੇਰੇ ਕਾਨੂੰਨੀ ਸੁਰੱਖਿਆ ਦੀ ਜਰੂਰਤ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਵਾਸਤੇ ਮਾਡਲ ਬਾਈਲਾਜ਼ ਬਣਨੇ ਚਾਹੀਦੇਹਨ। ਸ੍ਰੀ ਬੈਂਸ ਨੇ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦਾ ਵਿਭਾਗ ਅੱਜ ਦੇ ਸੈਮੀਨਾਰ ਵਿੱਚ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਨਿਕਲੇ ਨਤੀਜੇ ਨੂੰ ਲਾਗੂ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ। ਸਹਿਕਾਰੀ ਵਿਭਾਗ ਵੱਲੋਂ ਪਹਿਲਾਂ ਹੀ ਸਭਾਵਾਂ ਦੇ ਕੰਮਕਾਜ਼ ਵਿੱਚ ਪਾਰਦਰਸ਼ਤਾਲਿਆਉਣ ਵਾਲਾ ਇਕ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ। ਪਹਿਲਾਂ ਸੈਮੀਨਾਰ ਦੀ ਸੁਰੂਆਤ ਕਰਦਿਆਂ ਸਾਬਕਾ ਸੰਯੁਕਤ ਰਜਿਸਟਰਾਰ ਸ੍ਰੀ ਜਸਵੀਰ ਸਿੰਘ ਨੇ ਸਹਿਕਾਰੀ ਐਕਟ ਦਾ ਵੇਰਵਾ ਦਿੰਦੇ ਹੋਏ ਇਸ ਗੱਲ ਤੇ ਜੋਰ ਦਿੱਤਾ ਕਿ ਸਭਾਵਾਂ ਦਾ ਕਾਰੋਬਾਰ ਸਚਾਰੂ ਢੰਗ ਨਾਲ ਚਲਾਉਣ ਵਾਸਤੇ, ਇਨ੍ਹਾਂ ਤੇ ਅਮਲ ਕਰਨਾ ਬਹੁਤਜਰੂਰੀ ਹੈ।           ਇਸ ਸੈਮੀਨਾਰ ਨੂੰ ਉਘੇ ਅਰਥ ਸ਼ਾਸ਼ਤਰੀ ਪ੍ਰੋਫੈਸਰ ਆਰ.ਐਸ. ਘੁੰਮਣ, ਸੀਨੀਅਰ ਵਕੀਲ ਸ੍ਰੀ ਅਸ਼ਵਨੀ ਪ੍ਰਾਸ਼ਰ ਅਤੇ ਸ੍ਰੀ ਅਵਤਾਰ ਸਿੰਘ ਖਹਿਰਾ ਨੇ ਸਹਿਕਾਰੀ ਕਾਨੂੰਨ ਉਪਰ ਚਾਨਣਾ ਪਾਇਆ।           ਪਨਕੋਫੈਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮੁਨੇਸ਼ਵਰ ਚੰਦਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਸਹਿਕਾਰੀ ਸਭਾਵਾਂ ਦੇ ਸਮੁੱਚੇ ਪ੍ਰਬੰਧ ਨੂੰ ਸਹਿਕਾਰੀ ਕਾਨੂੰਨ ਮੁਤਾਬਕ ਚਲਾਉਣ ਲਈ ਮਾਹਰਾਂ ਦੇ ਵਿਚਾਰ ਜਾਨਣਾਸੀ ਜਿਸ ਵਿੱਚ ਅਸੀ ਕਾਫੀ ਹੱਦ ਤੱਕ ਕਾਮਯਾਬ ਰਹੇ ਹਾਂ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ‘ਤੇ ਵਧਾਈ

ਮੁੱਖ ਮੰਤਰੀ ਵੱਲੋਂ ਪਟਿਆਲਾ ਖੇਡ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਪ੍ਰਗਤੀ ਦਾ ਜਾਇਜ਼ਾ

ਚੰਡੀਗੜ, 16 ਨਵੰਬਰ:         ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿੱਚ ਸਥਾਪਤ ਕੀਤੀ ਜਾਣ ਵਾਲੀ ਖੇਡ ਯੂਨੀਵਰਸਿਟੀ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਦਫਤਰ ...

ਮਾਨਸਾ ਚ ਰਾਜੂ ਮਹੰਤ ਨੂੰ ਨਿਕਲੀ ਡੇਢ ਕਰੋੜ ਦੀ ਲਾਟਰੀ

ਮਾਨਸਾ ਚ ਰਾਜੂ ਮਹੰਤ ਨੂੰ ਨਿਕਲੀ ਡੇਢ ਕਰੋੜ ਦੀ ਲਾਟਰੀ

ਮਾਨਸਾ, 16 ਨਵੰਬਰ (ਵਿਸ਼ਵ ਵਾਰਤਾ) - ਮਾਨਸਾ ਜ਼ਿਲ੍ਹੇ ਦੇ ਰਾਜੂ ਮਹੰਤ ਨੂੰ ਡੇਢ ਕਰੋੜ ਦੀ ਲਾਟਰੀ ਨਿਕਲੀ| ਇਸ ਵੱਡੀ ਖੁਸ਼ਖਬਰੀ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਦੋਸਤਾਂ ਵਿਚ ਖੁਸ਼ੀ ਦੀ ...

ਪਹਾੜਾਂ ‘ਤੇ ਬਰਫਬਾਰੀ ਅਤੇ ਮੈਦਾਨਾਂ ‘ਚ ਛਾਏ ਬੱਦਲਾਂ ਨਾਲ ਤਾਪਮਾਨ ਡਿੱਗਿਆ

ਪਹਾੜਾਂ ‘ਤੇ ਬਰਫਬਾਰੀ ਅਤੇ ਮੈਦਾਨਾਂ ‘ਚ ਛਾਏ ਬੱਦਲਾਂ ਨਾਲ ਤਾਪਮਾਨ ਡਿੱਗਿਆ

ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) - ਮੌਸਮ ਨੇ ਆਖਿਰਕਾਰ ਕਰਵਟ ਲੈ ਹੀ ਲਈ ਹੈ| ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਇਹ ਤਬਦੀਲੀ ਆਈ ਹੈ| ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ...

ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਵੱਲੋਂ ਈਦ-ਉਲ-ਜ਼ੁਹਾ ਦੀਆਂ ਮੁਬਾਰਕਾਂ

ਰਾਮਨਾਥ ਕੋਵਿੰਦ ਨੇ ਜੱਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਅੰਮ੍ਰਿਤਸਰ, 16 ਨਵੰਬਰ (ਵਿਸ਼ਵ ਵਾਰਤਾ) - ਰਾਸ਼ਟਰਪਤੀ ਰਾਮਨਾਕ ਕੋਵਿੰਦ ਨੇ ਅੱਜ ਅੰਮ੍ਰਿਤਸਰ ਫੇਰੀ ਦੌਰਾਨ ਜੱਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ| ਇਸ ਤੋਂ ਇਲਾਵਾ ਉਨ੍ਹਾਂ ਨੇ ਦੁਰਗਿਆਣਾ ਮੰਦਿਰ ਵਿਖੇ ...

3 ਹਜ਼ਾਰ ਕਰੋੜ ‘ਚ ਨੀਲਾਮ ਹੋਈ ਵਿੰਚੀ ਦੀ ਪੇਂਟਿੰਗ

3 ਹਜ਼ਾਰ ਕਰੋੜ ‘ਚ ਨੀਲਾਮ ਹੋਈ ਵਿੰਚੀ ਦੀ ਪੇਂਟਿੰਗ

ਵਾਸ਼ਿੰਗਟਨ, 16 ਨਵੰਬਰ - ਦੁਨੀਆ ਦੇ ਪ੍ਰਸਿੱਧ ਚਿੱਤਰਕਾਰ ਲਿਓਨਾਰਦੋ ਦਾ ਵਿੰਚੀ ਵੱਲੋਂ 500 ਸਾਲ ਪਹਿਲਾਂ ਬਣਾਈ ਗਈ ਈਸਾ ਮਸੀਹ ਦੀ ਮਨਮੋਹਕ ਪੇਂਟਿੰਗ 3 ਹਜ਼ਾਰ ਕਰੋੜ ਰੁਪਏ ਵਿਚ ਨੀਲਾਮ ਹੋਈ ਹੈ| ...

ਹਾਸਟਲ ਵਿੱਚ ਇੰਜੀਨਿਅਰਿੰਗ ਵਿਦਿਆਰਥਣ ਦੀ ਮਿਲੀ ਲਾਸ਼

ਸੱਤ ਸਾਲ ਪਹਿਲਾਂ ਮਨੀਲਾ ਗਏ ਪੰਜਾਬ ਦੇ ਨੌਜਵਾਨ ਦੀ ਹੱਤਿਆ 

ਬੁਢਲਾਡਾ ( ਮਾਨਸਾ ) ਰੋਜਗਾਰ ਦੀ ਤਲਾਸ਼ ਲਈ ਸੱਤ ਸਾਲ ਪਹਿਲਾਂ ਵਿਦੇਸ਼ ਗਏ ਇੱਕ ਨੌਜਵਾਨ ਦੀ ਹੱਤਿਆ ਹੋ ਜਾਣਦੀ ਜਾਣਕਾਰੀ ਪ੍ਰਾਪਤ ਹੋਈ ਹੈ । ਨੌਜਵਾਨ ਦੀ ਫ਼ਿਲਿਪੀੰਸ ਦੀ ਰਾਜਧਾਨੀ ਮਨੀਲਾ ਵਿੱਚ ਲੁਟੇਰੀਆਂ ਨੇ ...

ਹਰਿਆਣਾ ‘ਚ ਧਾਰਾ 144 ਲਾਗੂ

ਹਰਿਆਣਾ ‘ਚ 59,980 ਕੁਇੰਟਲ ਤੋਂ ਵੱਧ ਖੰਡ ਦਾ ਉਤਪਾਦਨ

ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) – ਮੌਜੂਦਾ ਗੰਨਾ ਪਿਰਾਈ ਮੌਸਮ ਦੇ ਦੌਰਾਨ ਸੂਬੇ ਦੀ ਸਹਿਕਾਰੀ ਖੰਡ ਮਿਲਾਂ ਨੇ ਹੁਣ ਤਕ ਸੱਭ ਤੋ ਵੱਧ 13.67 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ...

ਬੁਜੁਰਗ ਮਹਿਲਾ ਦੇ ਬੈਂਕ ਖਾਤੇ ਤੋਂ ਸਾਢੇ 26 ਲੱਖ ਰੁਪਏ ਨਿਕਲੇ 

ਚੰਡੀਗੜ੍ਹ  : ਰੇਲਵੇ ਵਿੱਚ ਨੌਕਰੀ ਦਵਾਉਣ ਦੇ ਨਾਮ ਉੱਤੇ ਨੌਜਵਾਨ ਤੋਂ ਠਗੇ ਸਾਢੇ ਤਿੰਨ ਲੱਖ 

ਰੇਲਵੇ ਵਿੱਚ ਨੌਕਰੀ ਦਵਾਉਣ ਦੇ ਨਾਮ ਉੱਤੇ ਮਲੋਆ ਦੇ ਨੌਜਵਾਨ ਤੋਂ  ਬਿਹਾਰ ਅਤੇ ਡੱਡੂਮਾਜਰਾ ਦੀ ਮਹਿਲਾ  ਸਮੇਤ ਚਾਰ ਲੋਕਾਂ ਨੇ ਸਾਢੇ  ਤਿੰਨ ਲੱਖ ਰੁਪਏ ਠਗ ਲਏ  । ਚਾਰਾਂ ਨੇ ਨੌਜਵਾਨ ਨੂੰ ਜਾਲੀ ਜਵਾਇਨਿੰਗ ਲੈਟਰ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ