9 ਲੱਖ ਰੁਪਏ ਦੀ ਹੈਰੋਇਨ ਸਮੇਤ ਇਕ ਔਰਤ ਅਤੇ ਡਰਾਇਵਰ ਕਾਬੂ
ਜੈਤੋ,28 ਮਾਰਚ (ਰਘੂਨੰਦਨ ਪਰਾਸ਼ਰ) ਜ਼ਿਲ੍ਹਾ ਫ਼ਰੀਦਕੋਟ ਪੁਲੀਸ ਕਪਤਾਨ ਦੇ ਵਿਸ਼ੇਸ਼ ਆਦੇਸ਼ ‘ਤੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਪੁਲਿਸ ਨੂੰ ਬੀਤੇ ਦਿਨ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਸ ਨੇ ਇਕ ਕਾਰ ਵਿਚੋਂ ਹੈਰੋਇਨ ਬਰਾਮਦ ਕੀਤੀ। ਪੁਲਿਸ ਅਨੁਸਾਰ ਸੀ.ਆਈ.ਏ. ਸਟਾਫ਼ ਜੈਤੋ ਅਤੇ ਥਾਣਾ ਬਾਜਾਖਾਨਾ ਪੁਲਿਸ ਟੀਮ ਨੇ ਭਗਤਾ – ਬਾਜਾਖਾਨਾ ਸੜਕ ‘ਤੇ ਮੱਲਾ ਮੋੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਸੱਕ ਦੀ ਨਜ਼ਰ ‘.ਤੇ ਇਕ ਸਵਿੱਫਟ ਕਾਰ ਨੂੰ ਰੋਕਣ ਉਪਰੰਤ ਚੈਕ ਕੀਤਾ ਗਿਆ ਤਾਂ ਕਾਰ ਵਿਚ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਮਿਲਿਆ ਜਿਸ ਨੂੰ ਚੈਕ ਕੀਤਾ ਗਿਆ ਤਾਂ ਉਸ ਵਿਚੋ 225 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸਦੀ ਕੀਮਤ ਲਗਭਗ 9 ਲੱਖ ਰੁਪਏ ਦਸੀ ਜਾਂਦੀ ਹੈ। ਪੁਲਿਸ ਅਨੁਸਾਰ ਕਾਰ ਸਵਾਰ ਮਨਦੀਪ ਕੌਰ ਪਤਨੀ ਲਖਵਿੰਦਰ ਸਿੰਘ ਅਤੇ ਡਰਾਇਵਰ ਵਿਕਰਮ ਸਿੰਘ ਪੁੱਤਰ ਜੋਗਿੰਦਰ ਪਾਲ ਨਿਵਾਸੀ ਬਰਨਾਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਨਦੀਪ ਕੌਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਦਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਇਕ ਨਿਗਰੋ ਕੋਲੋਂ ਲੈਕੇ ਆਈ ਹੈ।ਉਹ ਇਹ ਹੈਰੋਇਨ ਫਰੀਦਕੋਟ ਅਤੇ ਬਠਿੰਡਾ ਵਿਖੇ ਵੇਚਣੀ ਸੀ। ਦੂਜੇ ਪਾਸੇ ਕਾਰ ਡਰਾਈਵਰ ਵਿਕਰਮ ਸਿੰਘ ਨੇ ਮੰਨਿਆ ਹੈ ਕਿ ਉਹ ਦਿੱਲੀ ਦੇ ਹਰ ਗੇੜਾ ਦਾ 15000 ਰੁਪਏ ਲੈਂਦਾ ਸੀ ,ਜ਼ੋ ਆਮ ਟੈਕਸੀ ਦੇ ਕਿਰਾਏ ਤੋਂ ਦੁਗਣੇ ਵੱਧ ਹੁੰਦਾ ਹੈ। ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।