• ਮਜੀਠੀਆ ਦੇ ਬਿਆਨ ‘ਤੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕੀਤੀ
• ਅਕਾਲੀ ਲੀਡਰ ਤਾਂ ਉਦੋਂ ਬੱਚਾ ਬੱਘੀ ‘ਚ ਹੁੰਦਾ ਹੋਵੇਗਾ-ਮੁੱਖ ਮੰਤਰੀ
ਚੰਡੀਗੜ•, 27 ਅਗਸਤ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੜ ਦੁਹਰਾਇਆ ਕਿ 1984 ਦੇ ਦੰਗਿਆਂ ਨਾਲ ਕਾਂਗਰਸ ਦਾ ਕੋਈ ਸਬੰਧ ਨਹੀਂ ਹੈ ਅਤੇ ਕੁਝ ਕਾਂਗਰਸੀ ਨੇਤਾਵਾਂ ਦੀ ਕਿਸੇ ਵੀ ਤਰ•ਾਂ ਦੀ ਸ਼ਮੂਲੀਅਤ ਸਿਰਫ ਵਿਅਕਤੀਗਤ ਪੱਧਰ ‘ਤੇ ਹੋ ਸਕਦੀ ਹੈ।
ਇਸ ਮੁੱਦੇ ‘ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਬਿਆਨ ‘ਤੇ ਸਖ਼ਤ ਪ੍ਰਕ੍ਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੰਗੇ ਹੋਏ ਸਨ ਤਾਂ ਸਾਬਕਾ ਮੰਤਰੀ ਤਾਂ ਉਦੋਂ ‘ਬੱਚਾ ਬੱਘੀ’ ਵਿੱਚ ਹੁੰਦਾ ਹੋਵੇਗਾ ਅਤੇ ਉਸ ਨੂੰ ਇਸ ਮੁੱਦੇ ਬਾਰੇ ਕੁਝ ਵੀ ਨਹੀਂ ਪਤਾ।
ਸਦਨ ਵਿੱਚ ਮਜੀਠੀਆ ਨੇ 1984 ਦੇ ਦੰਗਿਆਂ ਬਾਰੇ ਹਾਲ ਹੀ ਵਿੱਚ ਰਾਹੁਲ ਗਾਂਧੀ ਦੇ ਬਿਆਨ ਦਾ ਮਾਮਲਾ ਚੁੱਕਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਅਕਾਲੀ ਲੀਡਰ ਨੂੰ ਝੂਠ-ਮੂਠ ਵਿੱਚ ਨਾ ਉਲਝਣ ਲਈ ਆਖਿਆ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੰਗੇ ਵਾਪਰਨ ਮੌਕੇ ਤਾਂ ਮਜੀਠੀਆ ਮਸਾਂ ਅੱਠ ਸਾਲਾਂ ਦਾ ਸੀ ਅਤੇ ਸੁਭਾਵਿਕ ਹੈ ਕਿ ਉਹ ਉਦੋਂ ਬੱਚਾ ਬੱਘੀ ‘ਚ ਹੁੰਦਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਮਸਲੇ ਬਾਰੇ ਕੀ ਪਤਾ? ਉਨ•ਾਂ ਨੇ ਇਸ ਸੰਜੀਦਾ ਮਸਲੇ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ‘ਤੇ ਅਕਾਲੀਆਂ ਨੂੰ ਤਾੜਨਾ ਕੀਤੀ।
ਇਸ ਤੋਂ ਪਹਿਲਾਂ ਸਦਨ ਵਿੱਚ ਇਸ ਮੁੱਦੇ ‘ਤੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਨਿੱਜੀ ਤੌਰ ‘ਤੇ ਕਈ ਕੈਂਪਾਂ ਵਿੱਚ ਗਏ ਅਤੇ ਉਥੇ ਲੋਕਾਂ ਨੂੰ ਮਿਲੇ।
ਮੁੱਖ ਮੰਤਰੀ ਨੇ ਕਿਹਾ ਕਿ ਕੈਂਪ ਵਿੱਚ ਹਾਜ਼ਰ ਲੋਕਾਂ ਨੇ ਕੁਝ ਕਾਂਗਰਸੀ ਨੇਤਾਵਾਂ ਐਚ.ਕੇ.ਐਲ. ਭਗਤ, ਸੱਜਣ ਕੁਮਾਰ, ਅਰਜਨ ਦਾਸ ਅਤੇ ਧਰਮਦਾਸ ਸ਼ਾਸਤਰੀ ਦੇ ਨਾਂ ਲਏ ਸਨ ਅਤੇ ਇਸ ਪਿੱਛੋਂ ਉਨ•ਾਂ ਨੇ ਇਨ•ਾਂ ਨਾਵਾਂ ਦਾ ਲੋਕਾਂ ਅੱਗੇ ਖੁਲਾਸਾ ਕੀਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਂ ਪਿਛਲੇ ਲਗਪਗ 34 ਸਾਲਾਂ ਤੋਂ ਇਨ•ਾਂ ਲੋਕਾਂ ਦਾ ਨਾਂ ਲੈ ਰਿਹਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਨਿੱਜੀ ਜਾਣਕਾਰੀ ਤੋਂ ਬਾਹਰੀ ਨਹੀਂ ਸਗੋਂ ਉਨ•ਾਂ ਲੋਕਾਂ ਦੇ ਨਾਂ ਲਏ ਹਨ ਜਿਨ•ਾਂ ਬਾਰੇ ਉਨ•ਾਂ ਕੋਲ ਜ਼ਿਕਰ ਕੀਤਾ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਦੰਗੇ ਵਾਪਰਨ ਤੋਂ ਬਾਅਦ ਉਹ ਪ੍ਰਭਾਵਿਤ ਇਲਾਕਿਆਂ ਅਤੇ ਕੈਂਪਾਂ ਵਿੱਚ ਗਏ ਜਿੱਥੇ ਸਥਿਤੀ ਬਹੁਤ ਖਰਾਬ ਸੀ ਅਤੇ ਸੜਕਾਂ ‘ਤੇ ਬੁਰੀ ਹਾਲਤ ਵਿੱਚ ਪਈਆਂ ਪੀੜਤਾਂ ਦੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਸਨ।
ਸੰਸਦੀ ਮਾਮਲਿਆਂ ਦੇ ਮੈਂਬਰ ਬ੍ਰਹਮ ਮਹਿੰਦਰਾ ਨੇ ਸਦਨ ਦੀ ਕਾਰਵਾਈ ‘ਚੋਂ ਉਨ•ਾਂ ਲੋਕਾਂ ਦੇ ਨਾਂ ਕੱਢਣ ਦੀ ਮੰਗ ਕੀਤੀ ਜੋ ਸਦਨ ਦੀ ਵਿਚਾਰ-ਚਰਚਾ ਦੌਰਾਨ ਹਾਜ਼ਰ ਨਹੀਂ ਸਨ। ਆਮ ਆਦਮੀ ਪਾਰਟੀ ਦੇ ਲੀਡਰ ਐਚ.ਐਸ. ਫੂਲਕਾ ਨੇ ਇਸ ‘ਤੇ ਇਤਰਾਜ਼ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਨ•ਾਂ ਲੋਕਾਂ ਦੇ ਨਾਂ ਕੱਢਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪਿਛਲੇ 34 ਸਾਲਾਂ ਤੋਂ ਇਨ•ਾਂ ਮੈਂਬਰਾਂ ਦੇ ਨਾਂ ਜਨਤਕ ਬਹਿਸ ‘ਚ ਲਏ ਜਾਂਦੇ ਹਨ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਪਹਿਲਾਂ ਹੀ ਜ਼ਾਹਰ ਹੋ ਚੁੱਕੇ ਹਨ।
ਡਾ. ਬਲਜੀਤ ਕੌਰ ਵੱਲੋਂ ਕੇਂਦਰ ਨੂੰ PUNJAB ਵਿੱਚ ਅਨੁਸੂਚਿਤ ਜਾਤੀਆਂ ਲਈ ਭਲਾਈ ਸਕੀਮਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ
ਡਾ. ਬਲਜੀਤ ਕੌਰ ਵੱਲੋਂ ਕੇਂਦਰ ਨੂੰ PUNJAB ਵਿੱਚ ਅਨੁਸੂਚਿਤ ਜਾਤੀਆਂ ਲਈ ਭਲਾਈ ਸਕੀਮਾਂ ਨੂੰ ਹੋਰ ਮਜ਼ਬੂਤ ਕਰਨ ਦੀ...