
ਚੰਡੀਗੜ੍ਹ 3 ਅਕਤੂਬਰ (ਅੰਕੁਰ ) ਆਖ਼ਰ 38 ਦਿਨਾਂ ਬਾਅਦ ਸਾਹਮਣੇ ਆਈ ਹਨੀਪ੍ਰੀਤ ਪੁਲਿਸ ਵੀ ਹਰਕਤ ਵਿਚ ਆਈ ਕੈਮਰੇ ਦੇ ਸਾਹਮਣੇ ਰਾਮ ਰਹੀਮ ਅਤੇ ਆਪਣੇ ਰਿਸ਼ਤੇ ਨੂੰ ਕਿਹਾ ਪਵਿੱਤਰ ਜਾਣਕਾਰੀ ਮੁਤਾਬਿਕ ਸੱਤ ਸੂਬਿਆਂ ਲਈ ਬੁਝਾਰਤ ਬਣੀ ਹਨੀਪ੍ਰੀਤ ਨੂੰ ਪੁਲਸ ਅਜੇ ਤੱਕ ਲੱਭ ਨਹੀਂ ਸਕੀ। ਹਾਲਾਂਕਿ ਉਸਨੇ ਦਿੱਲੀ ਹਾਈਕੋਰਟ ‘ਚ ਜ਼ਮਾਨਤ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਕੋਰਟ ਨੇ ਅਰਜ਼ੀ ਨਾਮੰਜ਼ੂਰ ਕਰ ਦਿੱਤੀ। ਇਸ ਦੇ ਨਾਲ ਪੁਲਸ ਜਿਸ ਹਨੀਪ੍ਰੀਤ ਦੀ ਭਾਲ ਕਰ ਰਹੀ ਸੀ ਉਹ ਖੁਦ ਹੀ ਇਕ , ਦੋ ਹਿੰਦੀ ਨਿਊਜ਼ ਚੈਨਲ ‘ਚ ਸਾਹਮਣੇ ਆਈ ਅਤੇ ਆਪਣੇ ਉੱਪਰ ਲੱਗੇ ਦੋਸ਼ਾਂ ਅਤੇ ਰਾਮ ਰਹੀਮ ਨਾਲ ਖੁਦ ਦੇ ਸੰਬੰਧਾਂ ਬਾਰੇ ਖੁੱਲ ਕੇ ਗੱਲ ਕੀਤੀ।