ਗੁਰਦਸਪੂਰ, 25 ਸਤੰਬਰ(ਵਿਸ਼ਵ ਵਾਰਤਾ): ਕਾਂਗਰਸ ਵਲੋਂ ਗੁਰਦਾਸਪੁਰ ਜ਼ਿਮਨੀ ਚੋਣ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ. ਜਿਸ ਤਹਿਤ ਗੁਰਦਾਸਪੁਰ ਲੋਕ ਸਭ ਹਲਕੇ ਲਈ ਮੰਤਰੀਆਂ ਅਤੇ ਆਗੂਆਂ ਨੂੰ ਵੱਖ ਵੱਖ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ. ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੂੰ ਸੁਜਾਨਪੁਰ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭੋਆ, ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੂੰ ਪਠਾਨਕੋਟ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੁਰਦਾਸਪੁਰ, ਮੰਡੀ ਬੋਰਡ ਦੇ ਚੈਅਰਮੈਨ ਲਾਲ ਸਿੰਘ ਨੂੰ ਬਟਾਲਾ, ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੂੰ ਦੀਨਾ ਨਗਰ, ਪੇਂਡੂ ਵਿਕਾਸ ਅਤੇ ਪੰਚਾਇਤੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਫਤਹਿਗੜ੍ਹ ਚੂੜੀਆਂ, ਬਿਜਲੀ ਤੇ ਸੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਾਦੀਆਂ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੂੰ ਡੇਰਾ ਬਾਬਾ ਨਾਨਕ ਹਲਕੇ ਦਾ ਇੰਚਾਰਜ ਲਗਾਇਆ ਗਿਆ ਹੈ.
Haryana : ਵੱਡਾ ਪ੍ਰਸ਼ਾਸਨਿਕ ਫੇਰਬਦਲ ; 79 IAS ਅਤੇ HCS ਅਧਿਕਾਰੀ ਇਧਰੋਂ- ਉੱਧਰ
Haryana : ਵੱਡਾ ਪ੍ਰਸ਼ਾਸਨਿਕ ਫੇਰਬਦਲ ; 79 IAS ਅਤੇ HCS ਅਧਿਕਾਰੀ ਇਧਰੋਂ- ਉੱਧਰ ਚੰਡੀਗੜ੍ਹ, 5 ਫਰਵਰੀ(ਵਿਸ਼ਵ ਵਾਰਤਾ) ਹਰਿਆਣਾ ਸਰਕਾਰ ਵੱਡੇ...