– ਰਾਜ ਚੋਣ ਕਮਿਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ
– ਰਾਜ ਦੀਆਂ ਤਿੰਨ ਨਗਰ ਨਿਗਮਾਂ ਦੇ 728 ਪੋਲਿੰਗ ਬੂਥ ਸੰਵੇਦਨਸੀਲ ਅਤੇ 167 ਅਤਿ ਸੰਵੇਦਨਸੀਲ ਕਰਾਰ
ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੇ 233 ਸੰਵੇਦਨਸੀਲ ਅਤੇ 35 ਅਤਿ ਸੰਵੇਦਨਸੀਲ ਪੋਲਿੰਗ ਬੂਥ ਕਰਾਰ
– ਅਤਿ ਸੰਵੇਦਨਸੀਲ ਪੋਲਿੰਗ ਸਟੇਸਨਾਂ ਤੇ ਵੀਡੀਓਗ੍ਰਾਫੀ ਕਰਵਾਉਣ ਦੇ ਹੁਕਮ
ਚੰਡੀਗੜ੍ਹ, 15 ਦਸੰਬਰ: ਪੰਜਾਬ ਦੀਆਂ 3 ਨਗਰ ਨਿਗਮਾਂ ਅਤੇ 29 ਨਗਰ ਕੌਸਲਾਂ /ਨਗਰ ਪੰਚਾਇਤਾਂ ਦੇ ਨੁਮਾਇੰਦੇ ਚੁਨਣ ਲਈ ਵੋਟਾਂ ਪਾਉਣ ਦਾ ਅਮਲ ਮਿਤੀ 17 ਦਸੰਬਰ, 2017 ਦਿਨ ਐਤਵਾਰ ਨੂੰ ਸਵੇਰੇ 8:00 ਵਜੇ ਤੋਂ ਸਾਮ 4:00 ਵਜੇ ਤੱਕ ਹੋਵੇਗਾ।
ਰਾਜ ਚੋਣ ਕਮਿਸਨ ਦੇ ਬੁਲਾਰੇ ਨੇ ਦੱਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿਚੋਂ 222 ਵਿੱਚ ਅਤੇ 29 ਨਗਰ ਕੌਸਲਾਂ /ਨਗਰ ਪੰਚਾਇਤਾਂ ਦੇ ਕੁੱਲ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕੁੱਲ 873 ਪੋਲਿੰਗ ਸਟੇਸਨ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ 1938 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਸਟੇਸਨਾਂ ਉੱਤੇ ਲੱਗਭੱਗ 8000 ਚੋਣ ਅਮਲਾ ਅਤੇ ਲਗਭਗ 15500 ਪੁਲਿਸ ਮੁਲਾਜਮ ਡਿਊਟੀ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਰਾਜ ਦੀਆਂ ਤਿੰਨ ਨਗਰ ਨਿਗਮਾਂ ਕ੍ਰਮਵਾਰ ਅੰਮ੍ਰਿਤਸਰ ਦੇ 85 ਵਾਰਡਾਂ ਲਈ 413 ਉਮੀਦਵਾਰ ਮੈਦਾਨ ਵਿੱਚ ਹਨ। ਇਥੇ 769153 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਨ੍ਹਾਂ ਵਿਚ 408231 ਪੁਰਸ਼ ਵੋਟਰ ਹਨ ਅਤੇ 360922 ਮਹਿਲਾ ਵੋਟਰ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ 366 ਪੋਲਿੰਗ ਬੂਥਾਂ ਉਤੇ 3000 ਦੇ ਕਰੀਬ ਮੁਲਾਜਮ ਚੋਣ ਅਮਲੇ ਵਜੋਂ ਡਿਊਟੀ ਨਿਭਾਉਗੇ ਅਤੇ 4686 ਪੁਲਿਸ ਮੁਲਾਜਮ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਡਿਊਟੀਆਂ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਲੰਧਰ ਦੇ 80 ਵਾਰਡਾਂ ਲਈ 305 ਉਮੀਦਵਾਰ ਮੈਦਾਨ ਵਿੱਚ ਹਨ ਅਤੇ 560261 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗ ਇਨ੍ਹਾਂ ਵਿਚ 290617 ਪੁਰਸ਼ ਵੋਟਰ ਹਨ ਅਤੇ 269644 ਮਹਿਲਾ ਵੋਟਰ ਹਨ ।
ਉਨ੍ਹਾਂ ਕਿਹਾ ਕਿ ਜਲੰਧਰ ਨਗਰ ਨਿਗਮ ਲਈ 262 ਪੋਲਿੰਗ ਸਟੇਸਨ ਉਤੇ 554 ਪੋਲਿੰਗ ਬੂਥ ਬਣਾਏ ਗਏ ਹਨ। ਜਿੱਥੋਂ ਚੋਣ ਅਮਲੇ ਦੇ 2300 ਦੇ ਕਰੀਬ ਮੁਲਾਜਮ ਤਾਇਨਾਤ ਹੋਣਗੇ ਅਤੇ 2355 ਪੁਲਿਸ ਮੁਲਾਜਮ ਵੱਖ-ਵੱਖ ਡਿਊਟੀਆਂ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਵਿੱਚ 60 ਵਾਰਡਾਂ ਵਿਚੋ 57 ਲਈ ਚੋਣ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 68 ਪੋਲਿੰਗ ਸਟੇਸਨ ਉਤੇ 245 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਨ੍ਹਾਂ ਪੋਲਿੰਗ ਸਟੇਸਨਾਂ ਉਤੇ 1016 ਚੋਣ ਅਮਲਾ ਅਤੇ 1711 ਪੁਲਿਸ ਮੁਲਾਜਮ ਵੱਖ-ਵੱਖ ਡਿਊਟੀਆਂ ਨਿਭਾਉਣਗੇ ਅਤੇ 260664 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਨ੍ਹਾਂ ਵਿਚ 135487 ਪੁਰਸ਼ ਵੋਟਰ ਹਨ ਅਤੇ 125177 ਮਹਿਲਾ ਵੋਟਰ ਹਨ ।
ਬੁਲਾਰੇ ਨੇ ਦੱਸਿਆ ਕਿ ਸੂਬੇ ਦੀਆਂ 29 ਨਗਰ ਪੰਚਾਇਤਾਂ /ਨਗਰ ਕੌਸਲਾਂ ਲਈ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਹੈ।ਇਨ੍ਹਾਂ ਚੋਣਾਂ ਵਿਚ 268909 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਨ੍ਹਾਂ ਵਿਚ 139695 ਪੁਰਸ਼ ਵੋਟਰ ਹਨ ਅਤੇ 129214 ਮਹਿਲਾ ਵੋਟਰ ਹਨ । ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣ ਸਬੰਧੀ ਲਗਭਗ 1350 ਚੋਣ ਅਮਲਾ ਡਿਊਟੀ ਨਿਭਾਏਗਾ ਜਦਕਿ ਲਗਭਗ 6500 ਪੁਲਿਸ ਮੁਲਾਜਮ ਵੀ ਡਿਊਟੀ ਦੇਣਗੇ।
ਬੁਲਾਰੇ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਦੇ ਕੁੱਲ 366 ਪੋਲਿੰਗ ਸਟੇਸਨਾਂ ਵਿੱਚੋਂ 154 ਨੂੰ ਸੰਵੇਦਨਸੀਲ ਅਤੇ 136 ਨੂੰ ਅਤਿ ਸੰਵੇਦਨਸੀਲ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਜਲੰਧਰ ਵਿੱਚ 554 ਪੋਲਿੰਗ ਬੂਥਾਂ ਵਿਚੋਂ 344 ਨੂੰ ਸੰਵੇਦਨਸੀਲ ਅਤੇ 31 ਨੂੰ ਅਤਿ ਸੰਵੇਦਨਸੀਲ ਐਲਾਨੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਰਾਜਸਾਸੀ ਦੇ 13 ਵਾਰਡਾਂ ਵਿੱਚ 3 ਨੂੰ ਸੰਵੇਦਨਸੀਲ , ਬਰਨਾਲ ਦੇ ਹੰਡਾਇਆ ਦੇ 13 ਵਾਰਡਾਂ ਵਿਚੋਂ 11 ਨੂੰ ਸੰਦੇਦਨਸੀਲ ਅਤੇ 2 ਨੂੰ ਅਤਿ ਸੰਵੇਦਨਸੀਲ, ਫਤਿਹਗੜ੍ਹ ਸਾਹਿਬ ਦੇ ਅਮਲੋਰ ਦੇ 13 ਵਿੱਚ 13 ਨੂੰ ਸੰਵੇਦਨਸੀਲ, ਫਿਰੋਜਪੁਰ ਦੇ ਮੱਲਾਂਵਾਲਾ ਖਾਸ ਅਤੇ ਮੱਖੂ ਵਿੱਚ ਸਾਰੇ ਵਾਰਡਾਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਜਲੰਧਰ ਦੇ ਭੋਗਪੁਰ 13 ਵਾਰਡਾਂ ਵਿੱਚ 15 ਨੂੰ, ਸਾਹਕੋਟ ਦੇ 15 ਵਿਚੋਂ 13, ਗੋਰਾਇਆ ਦੇ 13 ਵਿਚੋਂ 13 ਅਤੇ ਬਿਲਗਾ ਦੇ 13 ਵਿਚੋਂ 13 ਨੂੰ ਸੰਵੇਦਨਸੀਲ ਐਲਾਨਿਆ ਗਿਆ ਹੈ।
ਕਪੂਰਥਲਾ ਦੇ ਢਿੱਲਵਾਂ ਦੇ 11 ਵਾਰਡਾਂ ਵਿਚੋਂ 4 ਨੂੰ ਸੰਵੇਦਨਸੀਲ, ਬੇਗੋਵਾਲ ਦੇ 13 ਵਾਰਡਾਂ ਵਿਚੋਂ 2 ਨੂੰ ਸੰਵੇਦਨਸੀਲ ਅਤੇ 1 ਨੂੰ ਅਤਿ ਸੰਵੇਦਨਸੀਲ ਜਦ ਕਿ ਭੁਲੱਥ ਦੇ 13 ਵਿਚੋਂ 1 ਸੰਵੇਦਨਸੀਲ ਅਤੇ 1 ਨੂੰ ਅਤਿ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ। ਲੁਧਿਆਣਾ ਜਿਲੇ ਦੇ ਮਾਛੀਵਾੜਾ ਦੇ 15 ਵਾਰਡਾਂ ਵਿਚੋਂ 13 ਨੂੰ ਸੰਵੇਦਨਸੀਲ, ਮੁੱਲਾਂਪੁਰ ਦਾਖਾਂ ਦੇ 13 ਵਿਚੋਂ 5 ਨੂੰ ਸੰਵੇਦਨਸੀਲ, ਮਲੌਦ ਦੇ 11 ਵਿਚੋਂ 6, ਸਾਹਨੇਵਾਲ ਦੇ 15 ਤੋਂ 5 ਸੰਵੇਦਨਸੀਲ ਕਰਾਰ ਦਿੱਤੇ ਗਏ ਹਨ।
ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ 13 ਵਾਰਡਾਂ ਵਿੱਚੋਂ 4 ਸੰਵੇਦਨਸੀਲ ਅਤੇ 8 ਅਤਿ ਸੰਵੇਦਨਸੀਲ, ਫਤਿਹਗੜ੍ਹ ਪੰਜਤੂਰ ਦੇ 11 ਵਾਰਡਾਂ ਵਿਚੋਂ 6 ਵਾਰਡਾਂ ਸੰਵੇਦਨਸ਼ੀਲ ਕਰਾਰ ਦਿਤੇ ਗਏ ਹਨ।
ਮੁਕਤਸਰ ਜਿਲੇ ਦੇ ਬਰੀਵਾਲਾ ਦੇ 11 ਵਾਰਡਾਂ ਨੂੰ ਹੀ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ। ਪਟਿਆਲਾ ਜਿਲੇ ਦੇ ਘੱਗਾ ਦੇ 13 ਵਾਰਡਾਂ ਵਿਚੋਂ 13 ਵਾਰਡਾਂ ਨੂੰ ਅਤੇ ਘਨੌਰ ਦੇ 11 ਵਾਰਡਾਂ ਵਿਚੋਂ 11 ਵਾਰਡਾਂ ਨੂੰ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ।
ਜਿਲਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਵਿੱਚ ਕਿਸੇ ਵੀ ਵਾਰਡ ਨੂੰ ਸੰਵੇਦਨਸੀਲ ਕਰਾਰ ਨਹੀਂ ਦਿੱਤਾ ਗਿਆ ਜਦ ਕਿ ਸੰਗਰੂਰ ਜਿਲੇ ਦੇ ਦਿੜ੍ਹਬਾ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ ਇਸੇ ਤਰ੍ਹਾ ਚੀਮਾ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ, ਖਨੌਰੀ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ ਅਤੇ ਮੂਨਕ ਦੇ 13 ਵਾਰਡਾਂ ਵਿਚੋਂ 13 ਨੂੰ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ।
ਤਰਨਤਾਰਨ ਜਿਲੇ ਦੇ ਖੇਮਕਰਨ ਦੇ 13 ਵਾਰਡਾਂ ਵਿਚੋਂ 3 ਵਾਰਡਾਂ ਵਿਚ ਚੋਣ ਕਾਰਵਾਈ ਜਾਣੀ ਹੈ ਅਤੇ ਇਨ੍ਹਾਂ ਵਾਰਡਾਂ ਨੂੰੰ ਅਤਿ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ।ਮਾਨਸਾ ਦੇ ਭੀਖੀ ਦੇ 13 ਵਾਰਡਾਂ ਵਿੱਚੋਂ 13 ਵਾਰਡਾਂ ਨੂੰ ਸੰਵੇਦਨਸੀਲ, ਸਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਦੇ 15 ਵਾਰਡਾਂ ਵਿਚੋਂ 12 ਸੰਵੇਦਨਸੀਲ ਅਤੇ ਬਠਿੰਡਾ ਦੇ ਤਲਵੰਡੀ ਸਾਬੋ ਦੇ 15 ਵਾਰਡਾਂ ਵਿਚੋਂ 5 ਨੂੰ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ ਅਤੇ ਹੁਸਿਆਰਪੁਰ ਦੇ ਮਾਹਿਲਪੁਰ ਦੇ 13 ਵਾਰਡਾਂ ਵਿਚੋਂ 1 ਵਾਰਡ ਨੂੰ ਸੰਵੇਦਨਸੀਲ ਕਰਾਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀਡੀਉਗ੍ਰਾਫੀ ਕਰਵਾਉਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਵੋਟਾਂ ਦੀ ਗਿਣਤੀ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜਦੋਂ ਵਾਰਡ ਲਈ ਵੋਟਾਂ ਪਾਉਣ ਦਾ ਅਮਲ ਮੁਕੰਮਲ ਹੋ ਜਾਵੇਗਾ ਅਤੇ ਬੈਲਟ ਪੇਪਰ ਦਾ ਵਿਵਰਣ ਤਿਆਰ ਕਰ ਲਿਆ ਜਾਵੇਗਾ ਤਾਂ ਹੀ ਉਸ ਵਾਰਡ ਦੇ ਰਿਟਰਨਿੰਗ ਅਫਸਰ ਵਲੋਂ ਗਿਣਤੀ ਦੇ ਹੁਕਮ ਜਾਰੀ ਕੀਤੇ ਜਾਣਗੇ ।ਜੇਕਰ ਕਿਸੇ ਪੋਲਿੰਗ ਸਟੇਸ਼ਨ ਵਿਚ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀਆਂ ਧਾਰਾਵਾਂ 58, 59 ਅਤੇ 60 ਵਿਚ ਕੀਤੇ ਗਏ ਉਪਬੰਧਾਂ ਕਾਰਨ ਚੋਣ ਅਮਲ ਮੁਕੰੱਮਲ ਨਹੀਂ ਹੁੰਦਾ ਤਾਂ ਉਸ ਕੇਸ ਵਿਚ ਰਿਟਰਨਿੰਗ ਅਫਸਰ ਰਾਜ ਚੋਣ ਕਮਿਸ਼ਨ ਨੂੰ ਤੁਰੰਤ ਸੂਚਿਤ ਕਰੇਗਾ। ਉਨ੍ਹਾਂ ਵਾਰਡਾਂ ਵਿਚ ਕਮਿਸ਼ਨ ਦੇ ਹੁਕਮ ਹੋਣ ਉਪਰੰਤ ਗਿਣਤੀ ਦਾ ਕੰਮ ਆਰੰਭਿਆ ਜਾਵੇਗਾ।