ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੋਟਾਂ ਦੀ ਗਿਣਤੀ ਜਾਰੀ

88
Advertisement

ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੋਟਾਂ ਦੀ ਗਿਣਤੀ ਜਾਰੀ

‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਸਭ ਤੋਂ ਅੱਗੇ

ਜਾਣੋ, ਬਾਕੀਆਂ ਪਾਰਟੀਆਂ ਕਿੱਥੇ ਕਰ ਰਹੀਆਂ ਨੇ ਸਟੈਂਡ

ਚੰਡੀਗੜ੍ਹ,13ਮਈ)(ਵਿਸ਼ਵ ਵਾਰਤਾ)-ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਇਸ ਵੇਲੇ ਉਹ ਕਾਂਗਰਸ ਤੋਂ 17,763 ਵੋਟਾਂ ਨਾਲ ਅੱਗੇ ਹਨ। ਇਸ ਸੀਟ ‘ਤੇ ‘ਆਪ’ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਹੁਣ ਤੱਕ 338941 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਕਰੀਬ 4.5 ਲੱਖ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ।

ਇਨ੍ਹਾਂ ਤੋਂ ਇਲਾਵਾ ਕਾਂਗਰਸ ਦੂਜੇ ਤੇ ਬੀਜੇਪੀ ਤੀਜੇ ਸਥਾਨ ਤੇ ਸਟੈਂਡ ਕਰ ਰਹੀ ਹੈ। 

INC : 107477
BJP: 69849
SAD : 64788
SAD (A):9472
Neetu Shtran Wala:1871

Advertisement