21 ਅਪ੍ਰੈਲ ਜਨਮ ਦਿਹਾੜਾ ਭਗਤ ਧੰਨਾ ਜੀ ਮਹਾਰਾਜ
ਚੰਡੀਗੜ੍ਹ,21ਅਪ੍ਰੈਲ(ਵਿਸ਼ਵ ਵਾਰਤਾ)- ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 15 ਭਗਤਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਚੋਂ ਇੱਕ ਨੇ ਭਗਤ ਧੰਨਾ ਜੀ,ਭਗਤ ਜੀ ਦਾ ਜਨਮ 8 ਵੈਸਾਖ 1416 ਨੂੰ ਪਿਤਾ ਪੰਨਾ ਜੀ ਦੇ ਘਰ ਮਾਤਾ ਰੀਵੀ ਜੀ ਦੀ ਪਾਵਨ ਕੁੱਖੋਂ ਪਿੰਡ ਧੂਆਨ (ਧੌਲਾ ਕੂੰਆਂ) ਜ਼ਿਲ੍ਹਾ ਟਾਂਕ ਰਾਜਸਥਾਨ ‘ਚ ਇਕ ਜੱਟ ਪਰਿਵਾਰ ‘ਚ ਹੋਇਆ
ਬਾਣੀ ਚ ਧੰਨਾ ਜੀ ਦੇ ਨਾਮ ਨਾਲ ਵਾਰ ਵਾਰ ਜੱਟ ਸ਼ਬਦ ਦਰਜ ਹੈ ਜਿਵੇਂ
ਧੰਨਾ ਜਟੁ ਬਾਲਮੀਕੁ ਬਟਵਾਰਾ
ਗੁਰਮੁਖਿ ਪਾਰਿ ਪਇਆ
ਬਚਪਨ ਤੋਂ ਜੱਟਾਂ ਦੇ ਪੁੱਤਾਂ ਵਾਲੇ ਪਰਿਵਾਰਕ ਕੰਮ ਕਾਰ ਡੰਗਰ ਚਾਰਨੇ ਖੂਹ ਚਲਾਉਣਾ ਹੱਲ ਵਾਹੁਣਾ ਆਦਿ ‘ਚ ਸਮਾਂ ਲੰਘਿਆ ਥੋੜ੍ਹੇ ਵੱਡੇ ਹੋਏ ਤਾਂ ਉਸ ਵੇਲੇ ਭਗਤੀ ਲਹਿਰ ਸਿਖਰ ਤੇ ਸੀ ਧੰਨਾ ਨੇ ਸੁਣਿਆ ਕਿ
ਛੀਂਬਾ ਜਾਤ ਦਾ #ਨਾਮਦੇਵ ਜਿਸ ਨੂੰ ਲੋਕ ਕੌਡੀ ਦਾ ਨਹੀਂ ਜਾਣਦੇ ਸੀ ਉਹ ਨਾਮ ਜਪ ਕੇ ਲੱਖਾਂ ਦਾ ਹੋ ਗਿਐ
#ਸੈਣ ਨਾਈ ਜੋ ਘਰ ਘਰ ਜਾ ਕੇ ਲੋਕਾਂ ਦੀਆਂ ਬੁੱਤੀਆਂ ਕਰਦਾ ਫਿਰਦਾ ਸੀ ਉਸ ਦੇ ਹਿਰਦੇ ‘ਚ ਪਾਰਬ੍ਰਹਮ ਵਸਿਆ ਹੈ ਤੇ ਉਹ ਭਗਤਾਂ ਵਿਚ ਗਿਣਿਆ ਜਾਂਦਾ ਹੁਣ
ਲੋਕਾਂ ਵੱਲੋਂ ਕਿਹਾ ਜਾਂਦਾ ਨੀਚ ਕੁਲ ਦਾ ਜੁਲਾਹਾ ਕਬੀਰ ਵੀ ਗੁਣਾਂ ਦਾ ਖ਼ਜ਼ਾਨਾ ਹੋ ਗਿਆ ਹੈ
ਚੰਮ ਦਾ ਕੰਮ ਕਰਨ ਵਾਲਾ ਮਰੇ ਪਸ਼ੂਆਂ ਨੂੰ ਚੁੱਕਣ ਵਾਲਾ ਰਵਿਦਾਸ ਮੋਹ ਮਾਇਆ ਤੋਂ ਨਿਰਲੇਪ ਪਾਰਬ੍ਰਹਮ ਦਾ ਰੂਪ ਹੋ ਗਿਆ
ਇਹ ਸਭ ਸੁਣ ਕੇ ਧੰਨੇ ਦੇ ਮਨ ‘ਚ ਆਇਆ ਜੇ ਛੀਬਾ ਨਾਈ ਜੁਲਾਹਾ ਚਮਿਆਰ ਭਗਤ ਹੋ ਸਕਦਾ ਮੈਂ ਕਿਉਂ ਨੀ , ਭਗਤਾਂ ਤੋ ਪ੍ਰੇਰਣਾ ਲੈ ਭਗਤੀ ਭਾਵ ਦਾ ਚਾਅ ਪੈਦਾ ਹੋਇਆ ਰੱਬੀ ਪਿਆਰ ਪੈਦਾ ਨੇ ਉਛਾਲਾ ਮਾਰਿਆ ਬੰਦਗੀ ‘ਚ ਜੁੜ ਗਏ ਪਾਰਬ੍ਰਹਮ ਮਾਲਕ ਧੰਨੇ ਤੇ ਏਨ੍ਹਾਂ ਰੀਝਿਆ (ਪ੍ਰਸੰਨ ਹੋਇਆ) ਕਿ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
(ਰਾਗ ਆਸਾ ਮਹਲਾ ੫ )
ਭਗਤ ਧੰਨਾ ਜੀ ਬਾਰੇ ਆਮ ਪ੍ਰਚੱਲਤ ਕੇ ਪ੍ਰਮਾਤਮਾ ਡੰਗਰ ਚਾਰਦਾ ਰਿਹਾ ਖੂਹ ਚਲਾਉਂਦਾ ਨੱਕੇ ਮੋੜਦਾ ਸੀ
ਮਾਲਕ ਦੀ ਮਿਹਰ ਸਦਕਾ ਭਗਤ ਧੰਨਾ ਜੀ ਨੂੰ ਧੁਰਕੀਬਾਣੀ ਪ੍ਰਾਪਤ ਹੋਈ ਜੋ ਕਵਿਤਾ ਰੂਪ ਚ ਰਾਗਾਂ ਤਾਲਾਂ ਚ ਹੈ ਭਗਤ ਜੀ ਦੇ ਉਚਾਰੇ ਇਲਾਹੀ ਬੋਲਾਂ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੇ
ਦੋ ਸ਼ਬਦ ਆਸਾ ਰਾਗ ਨੇ ਇਕ ਧਨਾਸਰੀ ਰਾਗ ਵਿੱਚ ਦਰਜ ਹੈ ਏਨ੍ਹਾਂ ਸ਼ਬਦ ਜੀਵਨ ਸਫ਼ਲਤਾ ਦੇ ਗੂੜ੍ਹ ਰਹੱਸ ਅਰਦਾਸ ਤੇ ਮਾਲਕ ਦੇ ਮਹਿਮਾ ਨਾਲ ਭਰੇ ਪਏ ਨੇ
ਕਹੈ ਧੰਨਾ ਪੂਰਨ ਤਾਹੂ ਕੋ
ਮਤ ਰੇ ਜੀਅ ਡਰਾਂਹੀ ॥੩॥੩॥ (ਰਾਗ -ਆਸਾ)
ਘਰ ਕੀ ਗੀਹਨਿ ਚੰਗੀ ॥
ਜਨੁ ਧੰਨਾ ਲੇਵੈ ਮੰਗੀ ॥੨॥੪॥
( ਰਾਗ- ਧਨਾਸਰੀ )
ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ