2000 ਰੁਪਏ ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ
ਚੰਡੀਗੜ੍ਹ,7ਅਕਤੂਬਰ(ਵਿਸ਼ਵ ਵਾਰਤਾ)-ਅੱਜ (7 ਅਕਤੂਬਰ) 2000 ਰੁਪਏ ਦੇ ਨੋਟ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਜਾਂ ਇਸ ਨੂੰ ਕਿਸੇ ਹੋਰ ਨੋਟ ਵਿੱਚ ਬਦਲਣ ਦਾ ਆਖਰੀ ਦਿਨ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 2000 ਰੁਪਏ ਦੇ 96% ਤੋਂ ਵੱਧ ਨੋਟ ਬੈਂਕ ਵਿੱਚ ਵਾਪਸ ਆ ਗਏ ਹਨ, ਜਿਨ੍ਹਾਂ ਦੀ ਕੀਮਤ 3.43 ਲੱਖ ਕਰੋੜ ਰੁਪਏ ਹੈ। ਇਸ ‘ਚੋਂ 87 ਫੀਸਦੀ ਨੋਟ ਬੈਂਕ ‘ਚ ਜਮ੍ਹਾ ਹੋ ਚੁੱਕੇ ਹਨ। ਬਾਕੀ ਨੋਟਾਂ ਨੂੰ ਹੋਰ ਨੋਟਾਂ ਲਈ ਬਦਲ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਨੋਟ ਬਦਲਣ ਦੀ ਆਖਰੀ ਤਰੀਕ 30 ਸਤੰਬਰ ਸੀ ਪਰ ਆਰਬੀਆਈ ਨੇ ਇਹ ਸਮਾਂ ਸੀਮਾ ਵਧਾ ਕੇ 7 ਅਕਤੂਬਰ 2023 ਕਰ ਦਿੱਤੀ ਸੀ। ਕੱਲ੍ਹ ਯਾਨੀ 8 ਅਕਤੂਬਰ ਤੋਂ ਇਹ ਨੋਟ ਸਿਰਫ਼ ਆਰਬੀਆਈ ਦਫ਼ਤਰਾਂ ਵਿੱਚ ਹੀ ਬਦਲੇ ਜਾ ਸਕਣਗੇ।