ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ 3 ਮੈਚਾਂ ਦੀ ਵਨਡੇ ਸੀਰੀਜ਼ ਦਾ 22 ਅਕਤੂਬਰ ਤੋਂ ਆਗਾਜ ਹੋ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਜਾਰੀ ਪਹਿਲੇ ਵਨਡੇ ਮੈਚ ਵਿਚ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਦੱਸ ਦਈਏ ਕਿ ਕੋਹਲੀ ਆਪਣੇ ਕਰੀਅਰ ਦਾ 200ਵਾਂ ਵਨਡੇ ਮੈਚ ਖੇਡ ਰਹੇ ਹਨ। ਕੋਹਲੀ ਨੇ ਆਪਣੇ ਕਰੀਅਰ ਵਿਚ ਹੁਣ ਤੱਕ ਖੇਡੇ ਗਏ 200 ਮੈਚਾਂ ਵਿਚ 31 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ। ਕੋਹਲੀ ਨੇ ਵਾਨਖੇੜੇ ਦੇ ਸਟੇਡੀਅਮ ‘ਚ ਜਿਵੇਂ ਹੀ ਪੈਰ ਰੱਖਿਆ ਤਾਂ ਚਾਰੇ ਪਾਸਿਓ ਕੋਹਲੀ.. ਕੋਹਲੀ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਤੇ ਕੋਹਲੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਕੋਹਲੀ ਨੇ ਆਪਣੇ ਕਰੀਅਰ ਦਾ 200ਵਾਂ ਵਨਡੇ ਖੇਡਦੇ ਹੋਏ ਜਿੱਥੇ ਆਪਣਾ 31 ਸੈਂਕੜਾ ਠੋਕਿਆ ਉੱਥੇ ਹੀ ਕੋਹਲੀ ਨੇ ਪੋਂਟਿੰਗ ਦਾ 30 ਸੈਂਕੜਿਆ ਦਾ ਰਿਕਾਰਡ ਵੀ ਧਾਰਾ ਸ਼ਾਹੀ ਕਰ ਦਿੱਤਾ। ਦੱਸ ਦਈਏ ਕਿ ਪੋਂਟਿੰਗ ਦੇ ਨਾਂ 30 ਸੈਂਕੜਿਆ ਦਾ ਰਿਕਾਰਡ ਸੀ।ਕੋਹਲੀ ਨੇ ਜਿੱਥੇ ਵਨਡੇ ਕਰੀਅਰ ਦਾ 31 ਸੈਂਕੜਾ ਲਗਾਇਆ ਉੱਥੇ ਹੀ ਕੋਹਲੀ ਨੇ ਆਪਣੇ ਕਰੀਅਰ ਦੇ 200ਵੇਂ ਵਨਡੇ ਮੈਚ ‘ਚ ਸੈਂਕੜਾ ਬਣਾ ਕੇ ਇਸ ਮੈਚ ਨੂੰ ਯਾਦਗਾਰ ਬਣਾ ਦਿੱਤਾ। ਇਸਦੇ ਨਾਲ ਹੀ ਕੋਹਲੀ ਵਿਸ਼ਵ ਦੇ ਦੂਜੇ ਖਿਡਾਰੀ ਬਣ ਗਏ ਹਨ। ਜਿਨ੍ਹਾਂ ਨੇ ਆਪਣੇ ਕਰੀਅਰ ਦੇ 200ਵੇਂ ਵਨਡੇ ‘ਚ ਸੈਂਕੜਾ ਠੋਕਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਏ.ਬੀ. ਡਿਵੀਲੀਅਰਸ ਨੇ ਅਜਿਹਾ ਕਾਰਨਾਮਾ ਕੀਤਾ ਸੀ ਉਸ ਨੇ ਅਜੇਤੂ ਰਹਿੰਦੇ ਹੋਏ ਆਪਣੇ ਕਰੀਅਰ ਦੇ 200ਵੇਂ ਵਨਡੇ ‘ਚ 101 ਦੌੜਾਂ ਬਣਾਈਆਂ ਸਨ।
Border–Gavaskar Trophy : ਮੈਲਬੌਰਨ ਟੈਸਟ ਦੇ ਦੂਜੇ ਦਿਨ ਦਾ ਖੇਡ ਜਾਰੀ
Border–Gavaskar Trophy : ਮੈਲਬੌਰਨ ਟੈਸਟ ਦੇ ਦੂਜੇ ਦਿਨ ਦਾ ਖੇਡ ਜਾਰੀ ਭਾਰਤ ਨੂੰ ਲੱਗਿਆ ਦੂਜਾ ਝਟਕਾ ; ਰੋਹਿਤ ਤੋਂ ਬਾਅਦ...