18ਮਾਰਚ ਤੋਂ ਬਾਅਦ ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਆਈ ਸਾਹਮਣੇ
ਤੁਸੀਂ ਵੀ ਦੇਖੋ ਕੀ ਬੋਲਿਆ ਅੰਮ੍ਰਿਤਪਾਲ
ਚੰਡੀਗੜ੍ਹ, 29ਮਾਰਚ(ਵਿਸ਼ਵ ਵਾਰਤਾ)- ਵਾਰਿਸ ਪੰਜਾਬ ਦੇ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਹੀ ਲੁਕਿਆ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਉਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਬਠਿੰਡਾ ਦੇ ਤਲਵੰਡੀ ਸਾਹਿਬ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰ ਸਕਦਾ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਦੋਵਾਂ ਥਾਵਾਂ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਦੋਵਾਂ ਸ਼ਹਿਰਾਂ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਇਸ ਦੇ ਚਲਦਿਆਂ ਹੀ ਅੱਜ 18 ਮਾਰਚ ਨੂੰ ਫਰਾਰ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਉਹ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਵਿਸਾਖੀ ਮੌਕੇ ਸਰਬੱਤ ਖ਼ਾਲਸਾ (ਧਰਮ ਸਭਾ) ਸੱਦਣ ਦੀ ਅਪੀਲ ਕਰ ਰਹੇ ਹਨ।
ਵੀਡੀਓ ਵਿੱਚ ਅਮ੍ਰਿੰਤਪਾਲ ਨੇ ਕਿਹਾ “ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਿਆ ਜਾਵੇ, ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਉਹ ਵਧਚੜ੍ਹ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ ਤੇ ਹੋਵੇ ਉਸ ਵਿੱਚ ਹਿੱਸਾ ਪਾਉਣ ਤੇ ਉਥੇ ਸਾਡੇ ਕੌਮ ਦੇ ਮਸਲਿਆਂ ਦੀ ਗੱਲਬਾਤ ਹੋਵੇ, ਕਿਉਂਕਿ ਬਹੁਤ ਹੀ ਲੰਮੇ ਸਮੇਂ ਤੋਂ ਜਿਹੜੀ ਸਾਡੀ ਕੌਮ ਐ ਉਹ ਵੱਖ ਵੱਖ ਮਸਲਿਆਂ ਤੇ ਛੋਟੇ ਮੋਟੇ ਮੋਰਚੇ ਲਾ ਕੇ ਉਲਝ ਰਹੀ ਆ ਸੋ ਸਾਨੂੰ ਇਹ ਚਾਹੀਦਾ ਕਿ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ,ਜੇ ਫੜੋ-ਫੜਾਈ ਕੀਤੀ ਗਈ ਆ ਨੌਜਵਾਨਾਂ ਦੀ ਉਹਨਾਂ ਨੂੰ ਅਸੀਂ ਛਡਾਉਣੇ ਆ,ਜਿਹੜਾ ਹਕੂਮਤ ਤੇ ਧੱਕਾ ਕੀਤਾ ਐ ਪ੍ਰਧਾਨ ਮੰਤਰੀ ਬਾਜੇ ਕੇ ਵਰਗਿਆਂ ਸਧਾਰਨ ਸਿੱਖਾਂ ਦੇ ਉਤੇ ਕਿਉਂਕਿ ਉਹਨੇ ਖੰਡੇ ਬਾਟੇ ਦੀ ਪੋਲ ਸ਼ਕੀ ਸੀ ਸਿਰਫ਼ ਐਸ ਕਰਕੇ ਉਹਨੂੰ NSA ਲਾ ਕੇ ਆਸਾਮ ਭੇਜਿਆ ਮੇਰੇ ਹੋਰ ਸੰਘੀਆਂ ਸਾਥੀਆਂ ਨੂੰ ਅਸਾਮ ਭੇਜਿਆ ਗਿਆ, ਹੋਰਨਾਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਤੁੰਨਿਆਂ ਗਿਆ ਸੋ ਇਸ ਕਰਕੇ ਇਹ ਜਿਹੜਾ ਜੁਲਮ ਏ ਇਹ ਸਾਨੂੰ ਪਤਾ ਤੇ ਹੈ ਕਿ ਜਿਹੜੇ ਮਾਰਗ ਤੇ ਅਸੀਂ ਤੁਰੇ ਆਂ ਉਥੇ ਸਾਰਾ ਕੁਝ ਸਾਨੂੰ ਸਹਿਣਾ ਪੈਣਾ ਪਰ ਇਹਦੇ ਖਿਲਾਫ ਆਵਾਜ਼ ਚੁੱਕਣੀ ਸਾਡਾ ਕੌਮੀ ਫਰਜ਼ ਆ, ਸੋ ਮੈਂ ਸਾਰੀ ਸਿੱਖ ਕੌਮ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦਿਆਂ ਨੂੰ ਅਪੀਲ ਕਰਦਾਂ ਵੀ ਜਿਹਰਾ ਸਰਬੱਤ ਖਾਲਸਾ ਵਿਸਾਖੀ ਤੇ ਹੋਣਾ ਚਾਹੀਦਾ ਜੱਥੇਦਾਰ ਸਾਹਬ ਇਸਤੇ ਗੌਰ ਕਰਨ ਕਿਉਂਕਿ ਜਿਹੜੀ ਆਪੇ ਜੱਥੇਦਾਰ ਸਾਹਬ ਨੇ ਕਿਹਾ ਕੀ ਆਪਾਂ ਵਹੀਰਾਂ ਕੱਢਾਗੇਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਮੇਰੀ ਜਥੇਦਾਰ ਸਾਹਬ ਨੂੰ ਬੇਨਤੀ ਆ ਕਿ ਲੋਕ ਬਹੁਤ ਜਾਗਰੂਕ ਨੇ, ਲੋਕਾਂ ਦੇ ਮਨਾਂ ਚ ਜਿਹੜਾ ਹਕੂਮਤ ਨੇ ਭੈਅ ਖੜ੍ਹਾ ਕੀਤਾ ਐ ਇਹਨੂੰ ਤੋੜਨ ਵਾਸਤੇ ਜ਼ਰੂਰੀ ਆ, ਵੀ ਜਥੇਦਾਰ ਸਾਹਬ ਅੱਗੇ ਆ ਕੇ ਆਪ ਇਸ ਸਾਰੇ ਕਾਸੇ ਦੀ ਅਗਵਾਈ ਕਰਨ ਹੋਰਨਾਂ ਸਮੂਹ ਸਿੱਖ ਜਥੇਬੰਦੀਆਂ ਚਾਹੇ ਉਹ ਦਲ ਪੰਥ ਹੋਣ, ਸੰਪਰਦਾਵਾਂ ਹੋਣ , ਟਕਸਾਲਾਂ ਹੋਣ ਜਿਹੜੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਮੇਰੀ ਅਪੀਲ ਆ ਉਹ ਵੀ ਇਸ ਸਰਬੱਤ ਖਾਲਸੇ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਉਹ ਸਰਬੱਤ ਖਾਲਸਾ ਉਹੋ ਜਿਹਾ ਸਰਬੱਤ ਖਾਲਸਾ ਹੋਣਾ ਚਾਹੀਦਾ ਜਿੱਥੇ ਇਕ ਸਮੇਂ ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ ਸੀ ਤੇ ਉਹਤੋਂ ਬਾਅਦ ਚ ਸਰਬੱਤ ਖਾਲਸਾ ਅਕਾਲ ਤਖ਼ਤ ਸਾਹਿਬ ਤੇ ਹੋਇਆ ਸੀ ਉਥੇ ਦਰਬਾਰ ਸਾਹਿਬ ਕੋਈ ਸਿੱਖ ਐਸਾ ਨਹੀਂ ਸੀ ਜਿਹੜਾ ਘਰਾਂ ਵਿੱਚ ਰਹਿ ਗਿਆ ਹੋਵੇ ਜਿਹੜੇ ਤੁਰ ਨੀਂ ਸੀ ਸਕਦੇ ਉਹ ਵੀ ਰੇੜਦੇ ਉਥੇ ਪਹੁੰਚੇ ਸੀ, ਸੋ ਮੇਰੀ ਸਿੱਖ ਸੰਗਤਾਂ ਨੂੰ ਇਹ ਅਪੀਲ ਆ ਵੀ ਜੇ ਆਪਾਂ ਪੰਜਾਬ ਦੀ ਜਵਾਨੀ ਬਚਾਉਣੀ ਐ,ਜੇ ਆਪਾਂ ਪੰਜਾਬ ਨੂੰ ਬਚਾਉਣੈ ਤੇ ਆਓ ਇਸ ਸਰਬੱਤ ਖਾਲਸੇ ਦਾ ਹਿੱਸਾ ਬਣੀਏ ਤੇ ਉਥੇ ਆਪਣੇ ਕੌਮੀ ਹੱਕ ਜਿਹੜੇ ਆ ਲਈਏ ਬਾਕੀ ਜਿਹੜੀ ਗ੍ਰਿਫਤਾਰੀ ਦੀ ਗੱਲ ਐ ਉਹ ਸਤਗੁਰ ਸੱਚੇ ਪਾਤਸ਼ਾਹ ਦੇ ਹੱਥ ਆ ਮੈਂ ਚੜ੍ਹਦੀਕਲਾਂ ਚ ਐਂ , ਕੋਈ ਮੇਰਾ ਵਾਲ ਵਿੰਗਾ ਨੀਂ ਕਰ ਸਕਿਆ ਸਤਗੁਰ ਸੱਚੇ ਪਾਤਸ਼ਾਹ ਨੇ ਵਿਖੜੇ ਪੈਂਡਿਆਂ ਤੇ ਤੌਰਿਆ ਪ੍ਰੀਖਿਆ ਲਈ ਐ ਔਰ ਓਸ ਮਾਲਕ ਨੇ ਚੋਜੀ ਪ੍ਰਤੀਮ ਨੇ ਬਹੁਤ ਸਾਥ ਦਿੱਤਾ ਹੈ ਐਸੇ ਉਹਨੇ ਮੇਹਰ ਕਿਰਪਾ ਕੀਤੀ ਐ ਵੀ ਜਿਹੜੀ ਬਿਆਨ ਤੋਂ ਬਾਹਰ ਆ , ਐਡੇ ਵੱਡੇ ਘੇਰੇ ਤੋਂ ਨਿਕਲ ਜਾਣਾ ਇਹ ਬੜੀ ਵੱਡੀ ਦਿਆਨਦਾਰੀ ਸਚਗੁਰ ਸੱਚੇ ਪਾਤਸ਼ਾਹ ਦੀ , ਸੋ ਮੈਂ ਸੰਗਤਾਂ ਦੇ ਧੰਨਵਾਦ ਵੀ ਕਰਦਾ ਤੇ ਅਪੀਲ ਕਰਦਾ ਕੀ ਹੁਣ ਕਮਰ ਕੱਸੇ ਕਰ ਲਓ ਜੇ ਅੱਜ ਅਸੀਂ ਘਰਾਂ ਵਿੱਚ ਲੁੱਕ ਕੇ ਬੈਠਗੇ ਮਨਾਂ ਵਿੱਚ ਭੈਅ ਪੈਦਾ ਕਰ ਲਿਆ ਤਾਂ ਭਵਿੱਖ ਵਿੱਚ ਜਿਹੜੀਆਂ ਸਾਡੀਆਂ ਨਸਲਾਂ ਉਹ ਕਦੇ ਸਾਨੂੰ ਮਾਫ ਨੀ ਕਰਨਗੀਆਂ , ਸੋ ਐਨੀਆਂ ਕੇ ਬੇਨਤੀਆਂ ਮੈਂ ਖਿਮਾ ਦਾ ਜਾਚਕ ਆਂ ਬਹੁਤ ਦੇਰੀ ਨਾਲ ਸੰਗਤਾਂ ਨਾਲ ਸੰਪਰਕ ਹੋਇਆ ਜਿਹੜੇ ਚਿੰਤਾਂ ਚ ਸਨ ਉਹਨਾਂ ਨੂੰ ਵੀ ਰਾਹਤ ਮਿਲੀ ਹੋਉਗੀ ਕਿ ਮੈਂ ਚੜ੍ਹਕੀਕਲਾਂ ਚ ਆਂ ਹੋਰ ਵੀ ਸਿੱਖ ਚੜ੍ਹਦੀ ਕਲਾਂ ‘ਚ ਨੇ ਮੈਂ ਖਿਮਾ ਦਾ ਜਾਚਕ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ”