16 ਜਨਵਰੀ ਤੋਂ ਸ਼ੁਰੂ ਹੋਵੇਗੀ ਟੀਕਾਕਰਨ ਮੁਹਿੰਮ
ਤਿੰਨ ਕਰੋੜ ਫਰੰਟ –ਲਾਈਨ ਵਰਕਰਸ ਨੂੰ ਸਭ ਤੋਂ ਪਹਿਲਾਂ ਲਗਾਇਆ ਜਾਵੇਗਾ ਟੀਕਾ
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦੀ ਸਮੀਖਿਆ
ਦਿੱਲੀ, 9ਜਨਵਰੀ(ਵਿਸ਼ਵ ਵਾਰਤਾ) ਦੇਸ਼ ਭਰ ਵਿੱਚ 16 ਜਨਵਰੀ ਤੋਂ ਕੋਰੋਨਾ ਦੀ ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਇਹ ਟੀਕਾ 3 ਕਰੋੜ ਸਿਹਤ ਅਤੇ ਫਰੰਟਲਾਈਨ ਵਰਕਰਾਂ ਨੂੰ ਲਗਾਇਆ ਜਾਵੇਗਾ। ਮੁਫਤ ਲਗਾਏ ਜਾਣ ਵਾਲੇ ਇਸ ਟੀਕਾਕਰਨ ਦੀ ਮੁਹਿੰਮ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਸਮੀਖਿਆ ਮੀਟਿੰਗ ਵੀ ਕੀਤੀ। ਫਰੰਟ ਲਾਈਨ ਵਰਕਰਾਂ ਤੋਂ ਬਾਅਦ 50 ਸਾਲ ਤੋਂ ਉਪਰ ਉਮਰ ਵਾਲੇ ਦੇਸ਼ ਵਾਸੀਆਂ ਲਈ ਮੁਹਿੰਮ ਚਲਾਈ ਜਾਵੇਗੀ।