16 ਆਈ.ਏ.ਐਸ ਅਤੇ 12 ਪੀ.ਸੀ.ਐਸ ਅਧਿਕਾਰੀ ਇੱਧਰੋਂ-ਉੱਧਰ

889
Advertisement


ਚੰਡੀਗੜ੍ਹ, 2 ਸਤੰਬਰ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ 16 ਆਈ.ਏ.ਐਸ ਅਧਿਕਾਰੀਆਂ ਅਤੇ 12 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ| ਜਾਰੀ ਹੁਕਮਾਂ ਅਨੁਸਾਰ ਸ੍ਰੀ ਦੇਵਾ ਪੰਪਾਪਥੀ ਰੈਡੀ ਨੂੰ ਐਡੀਸ਼ਨਲ ਚੀਫ ਸੈਕਟਰੀ-ਕਮ-ਵਿੱਤ ਕਮਿਸ਼ਨਰ ਕਾਰਪੋਰੇਸ਼ਨ ਅਤੇ ਐਡੀਸ਼ਨ ਐਡੀਸ਼ੀਨਲ ਚੀਫ ਸੈਕਟਰੀ, ਜੰਗਲਾਤ ਅਤੇ ਐਡੀਸ਼ਨ ਐਡੀਸ਼ੀਨਲ ਚੀਫ ਸੈਕਟਰੀ ਫੂਡ ਪ੍ਰੋਸੈਸਿੰਗ ਲਾਇਆ ਗਿਆ ਹੈ| ਇਸ ਤੋਂ ਇਲਾਵਾ ਸ੍ਰੀ ਮਨੀਕੰਤ ਪ੍ਰਸਾਦ ਸਿੰਘ ਨੂੰ ਐਡੀਸ਼ਨਲ ਚੀਫ ਸੈਕਟਰੀ-ਕਮ-ਵਿੱਤ ਕਮਿਸ਼ਨਰ, ਵਿਕਾਸ ਅਤੇ ਐਡੀਸ਼ਨ ਐਡੀਸ਼ਨਲ ਚੀਫ ਸੈਕਟਰੀ ਹੋਰਟੀਕਲਚਰ, ਸ੍ਰੀ ਵਿਕਾਸ ਪ੍ਰਤਾਪ ਨੂੰ ਸੈਕਟਰੀ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਐਂਡ ਐਡੀਸ਼ਨ ਸੈਕਟਰੀ ਇਕਪੈਂਡੇਚਰ (ਵਿੱਤ ਵਿਭਾਗ), ਸ੍ਰੀ ਵਰਿੰਦਰ ਕੁਮਾਰ ਮੀਣਾ ਨੂੰ ਸੈਕਟਰੀ ਰੈਵੇਨਿਊ ਐਂਡ ਐਡੀਸ਼ਨ ਕਮਿਸ਼ਨਰ, ਪਟਿਆਲਾ ਡਿਵੀਜਨ, ਪਟਿਆਲਾ, ਸ੍ਰੀ ਸੁਮੀਰ ਸਿੰਘ ਗੁਰਜਰ ਨੂੰ ਕਮਿਸ਼ਨਰ ਫਿਰੋਜ਼ਪੁਰ ਡਿਵੀਜ਼ਨ, ਫਿਰੋਜ਼ਪੁਰ, ਸ੍ਰੀ ਅਰੁਣਜੀਤ ਸਿੰਘ ਮਿਗਲਾਨੀ ਨੂੰ ਸੈਕਟਰੀ ਇਰੀਗੇਸ਼ਨ ਐਂਡ ਐਡੀਸ਼ਨ ਸੈਕਟਰੀ ਪਰਸੋਨਲ, ਮਿਸ ਅਪਨੀਤ ਰਿਆਇਤ ਨੂੰ ਐਡੀਸ਼ਨਲ ਸੈਕਟਰੀ, ਪਰਸੋਨਲ ਐਂਡ ਐਡੀਸ਼ਨ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਮਾਰਕਫੈੱਡ, ਭੁਪਿੰਦਰ ਪਾਲ ਸਿੰਘ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ, ਸ੍ਰੀ ਅਮਰਪਾਲ ਸਿੰਘ ਨੂੰ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਰੂਰਲ ਡਿਵੈਲਪਮੈਂਟ ਐਂਡ ਐਡੀਸ਼ਨ ਕਮਿਸ਼ਨਰ ਨਰੇਗਾ, ਮਿਸ ਬਬਿਤਾ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਫਗਵਾੜਾ, ਸ੍ਰੀ ਗੁਰਿੰਦਰਪਾਲ ਸਿੰਘ ਸਹੋਤਾ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮਾਨਸਾ, ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਸਪੈਸ਼ਲ ਸੈਕਟਰੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਸ੍ਰੀ ਵਿਮਲ ਕੁਮਾਰ ਸੇਤੀਆ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਫਾਜ਼ਿਲਕਾ, ਸ੍ਰੀ ਗੁਰਪਾਲ ਸਿੰਘ ਚਾਹਲ ਨੂੰ ਡਾਇਰੈਕਟਰ ਐਕਸਾਈਜ ਐਂਡ ਟੈਕਸੇਸ਼ਨ (ਜੀ.ਐਸ.ਟੀ), ਸ੍ਰੀ ਸੰਦੀਪ ਹੰਸ ਨੂੰ ਡਿਪਾਰਟਮੈਂਟ ਆਫ ਲੋਕਲ ਗੌਰਮਿੰਟ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਐਸ.ਏ.ਐਸ ਨਗਰ ਲਾਇਆ ਗਿਆ ਹੈ|
ਇਸ ਤੋਂ ਇਲਾਵਾ ਪੀ.ਸੀ.ਐਸ ਅਧਿਕਾਰੀ ਸ੍ਰੀ ਗੁਰਮੀਤ ਸਿੰਘ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਲਾਇਆ ਗਿਆ ਹੈ| ਸ੍ਰੀ ਹਰਬੀਰ ਸਿੰਘ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ ਐਂਡ ਐਡੀਸ਼ਨਲ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ, ਸ੍ਰੀ ਮੋਨੀਸ਼ ਕੁਮਾਰ ਨੂੰ ਐਡੀਸ਼ਨਲ ਸੈਕਟਰੀ ਜੰਗਲਾਤ ਤੇ ਜੰਗਲੀ ਜੀਵਨ ਐਂਡ ਐਡੀਸ਼ਨ ਐਡੀਸ਼ਨਲ ਸੈਕਟਰੀ ਡਿਫੈਂਸ ਸਰਵਿਸ ਵੈਲਫੇਅਰ, ਸ੍ਰੀ ਜਸਬੀਰ ਸਿੰਘ -2 ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ, ਸ੍ਰੀ ਰਾਜੇਸ਼ ਧੀਮਾਨ ਨੂੰ ਹਾਊਸਿੰਗ ਤੇ ਅਰਬਨ ਡਿਪਾਰਟਮੈਂਟ ਐਡੀਸ਼ਨਲ ਚੀਫ ਐਡਮਨੀਸਟ੍ਰੇਸ਼ਨ ਪੁੱਡਾ ਮੋਹਾਲੀ, ਮਿਸ ਹਰਜੋਤ ਕੌਰ ਨੂੰ ਸਬ ਡਿਵੀਜਨਲ ਮੈਜੀਸਟ੍ਰੇਟ ਰੂਪਨਗਰ, ਮਿਸ ਸ਼ਿਖਾ ਭਗਤ ਨੂੰ ਜੁਆਇੰਟ ਕਮਿਸ਼ਨਰ ਲੋਕ ਗੌਰਮਿੰਟ ਜਲੰਧਰ ਐਂਡ ਐਡੀਸ਼ਨ ਇਸਟੇਟ ਅਫਸਰ ਜਲੰਧਰ ਡਿਵੈਲਪਮੈਂਟ ਅਥਾਰਿਟੀ ਜਲੰਧਰ, ਸ੍ਰੀ ਚਰਨਦੀਪ ਸਿੰਘ ਨੂੰ ਸਬ ਡਿਵੀਜਨਲ ਮੈਜੀਸਟ੍ਰੇਟ ਗੁਰੂ ਹਰਸਹਾਏ, ਸ੍ਰੀ ਮਨਜੀਤ ਸਿੰਘ ਚੀਮਾ ਨੂੰ ਸਬ ਡਿਵੀਜਨਲ ਮੈਜੀਸਟ੍ਰੇਟ ਬਸੀ ਪਠਾਣਾ, ਜੀਵਨ ਜਗਜੋਤ ਨੂੰ ਡਿਪਟੀ ਡਾਇਰੈਕਟਰ ਅਰਬਨ ਲੋਕ ਬਾਡੀਜ਼, ਪਟਿਆਲਾ, ਅਰਵਿੰਦ ਕੁਮਾਰ ਨੂੰ ਸਬ ਡਿਵੀਜ਼ਨਲ ਮੈਜੀਸਟ੍ਰੇਟ, ਸਮਾਣਾ ਲਾਇਆ ਗਿਆ ਹੈ|

Advertisement

LEAVE A REPLY

Please enter your comment!
Please enter your name here