15 ਅਗਸਤ ਨੂੰ ਪੰਜਾਬ ਦੀਆਂ 13 ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਚੰਡੀਗੜ੍ਹ,14ਅਗਸਤ(ਵਿਸ਼ਵ ਵਾਰਤਾ)-15 ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਅਤੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਨਮਾਨਿਤ ਕਰਨਗੇ। ਪੰਜਾਬ ਤੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ 13 ਲੋਕ ਸ਼ਾਮਲ ਹਨ।
ਜਿਹੜੇ ਲੋਕ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨਗੇ ਉਹਨਾਂ ਵਿੱਚ ਸਾਨਵੀ ਸੂਦ ਰੂਪਨਗਰ, ਹਰਜਿੰਦਰ ਕੌਰ ਪਟਿਆਲਾ, ਸੰਜੀਵ ਕੁਮਾਰ ਐਸ.ਡੀ.ਐਮ ਖਮਾਣੋਂ, ਸੁਖਦੇਵ ਸਿੰਘ ਪਠਾਨਕੋਟ, ਫਤਿਹ ਸਿੰਘ ਪਟਵਾਰੀ ਪਠਾਨਕੋਟ, ਏਕਮਜੋਤ ਕੌਰ ਪਟਿਆਲਾ, ਮੇਜਰ ਸਿੰਘ ਤਰਨਤਾਰਨ, ਪਰਮਜੀਤ ਸਿੰਘ ਬਠਿੰਡਾ, ਸਲੀਮ ਮੁਹੰਮਦ ਗੁਰਾਇਆ, ਗਗਨਦੀਪ ਕੌਰ ਸਾਇੰਸ ਅਧਿਆਪਕ ਪਟਿਆਲਾ, ਸੁਖਪਾਲ ਸਿੰਘ ਸਾਇੰਸ ਮਾਸਟਰ ਬਰਨਾਲਾ, ਕਰਨਲ ਜਸਦੀਪ ਸੰਧੂ ਸਲਾਹਕਾਰ ਕਮ ਪ੍ਰਿੰਸੀਪਲ ਡਾਇਰੈਕਟਰ ਅਤੇ ਸੰਤੋਸ਼ ਕੁਮਾਰ ਕਮਾਂਡੈਂਟ ਐਨ.ਡੀ.ਆਰ.ਐਫ.ਬਠਿੰਡਾ ਸ਼ਾਮਲ ਸਨ।