15ਵੀਂ ਵਿਧਾਨ ਸਭਾ ਦਾ 14ਵਾਂ ਸਮਾਗਮ ਉਠਾਇਆ
ਚੰਡੀਗੜ੍ਹ, 25 ਮਾਰਚ (ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ 15ਵੀਂ ਪੰਜਾਬ ਵਿਧਾਨ ਸਭਾ ਦਾ 14ਵਾਂ (ਬਜਟ) ਸਮਾਗਮ 24 ਮਾਰਚ ਨੂੰ ਉਠਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਵਿਧਾਨ ਸਭਾ ਦੇ 14ਵੇਂ (ਬਜਟ) ਸਮਾਗਮ, ਜੋ ਕਿ 10 ਮਾਰਚ, 2021 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਅਣਮਿਥੇ ਸਮੇਂ ਲਈ ਸਥਗਿਤ ਕੀਤਾ ਗਿਆ ਸੀ, ਦਾ ਮਿਤੀ 24 ਮਾਰਚ, 2021 ਨੂੰ ਉਠਾਣ ਕਰ ਦਿੱਤਾ ਗਿਆ ਹੈ।