ਨਵੀਂ ਦਿੱਲੀ, 23 ਅਗਸਤ – ਕੇਂਦਰੀ ਰੇਲ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨੇ ਉਤਰ ਪ੍ਰਦੇਸ ਵਿਚ ਦੋ ਰੇਲ ਹਾਦਸਿਆਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ| ਉਨ੍ਹਾਂ ਨੇ ਇਨ੍ਹਾਂ ਹਾਦਸਿਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ| ਇਸ ਸਬੰਧੀ ਖੁਦ ਸੁਰੇਸ਼ ਪ੍ਰਭੂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ, ਪਰ ਪ੍ਰਧਾਨ ਮੰਤਰੀ ਨੇ ਫਿਲਹਾਲ ਮੈਨੂੰ ਰੁਕਣ ਲਈ ਕਿਹਾ ਹੈ|
ਸੁਰੇਸ਼ ਪ੍ਰਭੂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਇਨ੍ਹਾਂ ਹਾਦਸਿਆਂ ਤੇ ਕਾਫੀ ਦੁਖੀ ਹਨ|
2 ਟ੍ਰੇਨ ਹਾਦਸਿਆਂ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ
ਨਵੀਂ ਦਿੱਲੀ, 23 ਅਗਸਤ – ਉਤਰ ਪ੍ਰਦੇਸ਼ ਵਿਚ ਇਕ ਹਫਤੇ ਦੌਰਾਨ ਦੋ ਟ੍ਰੇਨ ਹਾਦਸਿਆਂ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ|
ਦੱਸਣਯੋਗ ਹੈ ਕਿ ਉਤਰ ਪ੍ਰਦੇਸ ਵਿਚ ਸ਼ਨੀਵਾਰ ਨੂੰ ਰੇਲ ਹਾਦਸਾ ਵਾਪਰਿਆ ਸੀ, ਜਿਸ ਵਿਚ 23 ਲੋਕ ਮਾਰੇ ਗਏ ਸਨ ਅਤੇ ਅੱਜ ਫਿਰ ਤੋਂ ਉਤਰ ਪ੍ਰਦੇਸ਼ ਵਿਚ ਇਕ ਟ੍ਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ 20 ਲੋਕ ਫੱਟੜ ਹੋ ਗਏ|