ਹਾਈਕੋਰਟ ਨੇ ਐਸਸੀ / ਐਸਟੀ ਐਕਟ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੂੰ ਦਿੱਤਾ ਵੱਡਾ ਆਦੇਸ਼
ਚੰਡੀਗੜ੍ਹ, 19ਅਕਤੂਬਰ(ਵਿਸ਼ਵ ਵਾਰਤਾ)-ਹਾਈਕੋਰਟ ਨੇ ਐਸਸੀ/ਐਸ ਟੀ ਮਾਮਲਿਆਂ ਵਿੱਚ ਪੰਜਾਬ ਦੇ ਡੀਜੀਪੀ ਨੂੰ ਰਾਜ ਦੇ ਸਾਰੇ ਐਸਐਸਪੀ ਅਧਿਕਾਰੀਆਂ ਨੂੰ ਇਹ ਨਿਰਦੇਸ਼ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ ਕਿ ਜੇ ਕੋਈ ਤੀਜੀ ਧਿਰ ਜੋ ਐਸਸੀ/ਐਸਟੀ ਐਕਟ ਦੇ ਅਧੀਨ ਪੀੜਤ ਨਹੀਂ ਹੈ, ਤਾਂ ਉਸਦੀ ਐਫਆਈਆਰ ਓਦੋਂ ਤਕ ਦਰਜ ਨਾ ਕੀਤੀ ਜਾਵੇ। ਜਦੋਂ ਤੱਕ ਜ਼ਿਲ੍ਹਾ ਅਟਾਰਨੀ ਵਲੋਂ ਸਹਿਮਤੀ ਨਹੀਂ ਦਿੱਤੀ ਜਾਂਦੀ। ਹਾਈਕੋਰਟ ਵਿੱਚ ਆਏ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਆਪਣਾ ਫੈਸਲਾ ਦਿੰਦੇ ਹੋਏ ਹਾਈ ਕੋਰਟ ਨੇ ਇਹ ਆਦੇਸ਼ ਦਿੱਤਾ ਹੈ।
ਹਾਈਕੋਰਟ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਤੇ ਜੋ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦੇ ਹਨ, ਇਸ ਐਕਟ ਦੀ ਦੁਰਵਰਤੋਂ ਕਰ ਰਹੇ ਹਨ। ਜਦੋਂ ਉਹ ਪੀੜਤ ਨਹੀਂ ਹਨ। ਇਸ ਦੇ ਲਈ ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।