ਮਾਨਸਾ, 29 ਅਪਰੈਲ( ਵਿਸ਼ਵ ਵਾਰਤਾ)- ਮਹਾਂਮਾਰੀ ਕੋਵਿਡ-19 ਦੀ ਰੋਕਥਾਮ ਲਈ ਜਿਲ੍ਹਾ ਮਾਨਸਾ ਵਿੱਚ ਲਗਾਏ ਕਰਫਿਊ ਦੌਰਾਨ ਕਿਸਾਨਾਂ ਵੱਲੋਂ ਬੀਜੇ ਪਸ਼ੂਆਂ ਲਈ ਹਰੇ-ਚਾਰੇ ਦੀ ਜੋ ਬੋਲੀ ਸਵਾ ਮਹੀਨੇ ਤੋਂ ਬੰਦ ਹੋਈ ਪਈ ਸੀ, ਉਸ ਨੂੰ ਅੱਜ ਪੁਲੀਸ ਦੇ ਸਹਿਯੋਗ ਨਾਲ ਚਾਲੂ ਕਰ ਦਿੱਤਾ ਗਿਆ।ਇਸ ਬੋਲੀ ਦੇ ਆਰੰਭ ਹੋਣ ਨਾਲ ਗਊਸ਼ਾਲਾਵਾਂ,ਦੁਧਾਰੂ ਪਸ਼ੂਆਂ ਅਤੇ ਬੇਸਹਾਰਾ ਪਸ਼ੂਆਂ ਨੂੰ, ਜੋ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਤੋਂ ਹੁਣ ਨਿਜਾਤ ਮਿਲ ਜਾਵੇਗੀ ਅਤੇ ਇਸ ਨਾਲ ਦੁੱਧ ਦੇ ਉਤਪਾਦਨ ‘ਤੇ ਪੈ ਰਿਹਾ ਮਾੜਾ ਪ੍ਰਭਾਵ ਖ਼ਤਮ ਹੋਣ ਦੀ ਆਸ ਬੱਝ ਗਈ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਪਿੰਡਾਂ/ਵਾਰਡਾਂ ਵਿੱਚ ਤਾਇਨਾਤ ਕੀਤੇ ਗਏ ਵਿਲੇਜ ਪੁਲੀਸ ਅਫਸਰ (ਵੀ.ਪੀ.ਓਜ਼) ਜੋ ਪਬਲਿਕ ਅਤੇ ਜਿਲ੍ਹਾ ਪ੍ਰਸ਼ਾਸਨ ਵਿੱਚ ਇੱਕ ਕੜੀ ਵਜੋ ਕੰਮ ਕਰਕੇ ਲੋਕਾਂ ਦੀਆ ਸਮੱਸਿਆਵਾਂ ਅਤੇ ਸੂਚਨਾਵਾਂ ਆਦਿ ਦੇ ਆਦਾਨ-ਪ੍ਰਦਾਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਅ ਰਹੇ ਹਨ,ਜਿੰਨ੍ਹਾਂ ਵੱਲੋਂ ਇਹ ਮਹੱਤਵਪੂਰਨ ਮਾਮਲਾ ਧਿਆਨ ਵਿੱਚ ਲਿਆਉਣ ‘ਤੇ ਤੁਰੰਤ ਕਾਰਵਾਈ ਕਰਕੇ ਹਰੇ-ਚਾਰੇ ਦੀ ਬੋਲੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਕਾਰਨ ਅੱਜ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਹਰੇ ਚਾਰੇ ਦੀ ਬੋਲੀ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬੋਲੀ ਦੀ ਸ਼ੁਰੂਆਤ ਕਰਨ ਨਾਲ,ਜਿੱਥੇ ਕਿਸਾਨਾਂ ਨੂੰ ਉਹਨਾਂ ਦੇ ਖਰਾਬ ਹੋ ਰਹੇ ਹਰੇ ਚਾਰੇ ਦੀ ਕੀਮਤ ਮਿਲਣੀ ਸ਼ੁਰੂ ਹੋ ਗਈ ਹੈ,ਉਥੇ ਗਊਸ਼ਾਲਾਵਾਂ, ਦੁਧਾਰੂ ਪਸ਼ੂ ਪਾਲਕਾਂ ਅਤੇ ਬੇਸਹਾਰਾ ਪਸ਼ੂਆਂ ਨੂੰ ਬਹੁਤ ਵੱਡੀ ਰਾਹਤ ਮਿਲ ਗਈ ਹੈ।
ਡਾ.ਭਾਰਗਵ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਹਰੇ ਚਾਰੇ ਦੀ ਬੋਲੀ ਦੀ ਕਾਰਵਾਈ ਤੋਂ ਲੈ ਕੇ ਹਰੇ ਚਾਰੇ ਦੀ ਅੰਤਿਮ ਡਿਸਪੋਜ਼ਲ ਹੋਣ ਤੱਕ ਫਿਜ਼ੀਕਲ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣ ਅਤੇ ਸੈਨੀਟਾਈਜ਼ਰਜ਼ ਦੀ ਵਰਤੋਂ ਆਦਿ ਵਰਗੀਆਂ ਸਾਰੀਆਂ ਸਾਵਧਾਨੀਆਂ ਦੀ ਵਰਤੋਂ ਸਖਤੀ ਨਾਲ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿਲ੍ਹਾ ਪੁਲੀਸ ਵੱਲੋਂ ਸਮਾਜ ਦੇ ਸਾਰੇ ਵਰਗਾਂ ਦੀਆਂ ਮੁਸ਼ਕਿਲਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਜਦੋਂ ਵੀ ਕੋਈ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਂਦੀ ਹੈ ਤਾਂ ਉਸਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਂਦਾ ਹੈ।
ਫੋਟੋ ਨੰ:6
ਫੋਟੋ ਕੈਪਸ਼ਨ: ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਪਸ਼ੂਆਂ ਦੇ ਹਰੇ-ਚਾਰੇ ਦੀ ਬੋਲੀ ਆਰੰਭ ਕਰਵਾਉਂਦੇ ਹੋਏ।
Chandigarh News:ਹੋ ਗਈ ਪੰਜਾਬ ਸੀਐਮ ਮਾਨ ਨੂੰ ਹਸਪਤਾਲ ਤੋਂ ਛੁੱਟੀ, ਮਿਲਣ ਲਈ ਪਹੁੰਚ ਲੱਗੇ ਸੀਐਮ ਆਵਾਸ ਪਹਿਲਾਂ ਹੀ ਲੋਕ
ਮੋਹਾਲੀ: ਪੰਜਾਬ ਸੀਐਮ ਭਗਵੰਤ ਸਿੰਘ ਮਾਨ ਦੇ ਸਿਹਤ ਦੇ ਵਿੱਚ ਸੁਧਾਰ ਨੂੰ ਵੇਖਦਿਆਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ...