ਹਰਸਿਮਰਤ ਕੌਰ ਬਾਦਲ 40 ਹਜ਼ਾਰ ਵੋਟਾਂ ਨਾਲ ਅੱਗੇ, ਸਿਰਫ ਇੱਕ ਸੀਟ ‘ਤੇ ਅੱਗੇ SAD
ਬਠਿੰਡਾ, 4 ਜੂਨ (ਵਿਸ਼ਵ ਵਾਰਤਾ):- ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ 40 ਹਜ਼ਾਰ ਵੋਟਾਂ ਨਾਲ ਅੱਗੇ ਚਲ ਰਹੇ ਹਨ। ਜਿਸ ਵੇਲੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਦੀ ਉਸ ਵੇਲੇ ਹਰਸਿਮਰਤ ਬਾਦਲ ਆਪ ਦੇ ਉਮੀਦਵਾਰ ਤੋਂ ਪਿੱਛੇ ਚਲ ਰਹੇ ਸਨ। ਪਰ ਹੁਣ ਉਹਨਾਂ ਦੀ ਸੀਟ ਪੱਕੀ ਮੰਨੀ ਜਾ ਰਹੀ। ਬਠਿੰਡਾ ਤੋਂ ਲੱਖਾਂ ਸਿਧਾਣਾ ਅਤੇ BJP ਉਮੀਦਵਾਰ ਚੌਥੇ ਅਤੇ ਪੰਜਵੇਂ ਨੰਬਰ ‘ਤੇ ਹਨ। ਇਸ ਵੱਡੀ ਲੀਡ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਰ ਪੱਕੀ ਹੁੰਦੀ ਜਾ ਰਹੀ ਹੈ।