ਪੰਜਾਬ ਪੁਲਿਸ ਲੋਕਾਂ ਦੀ ਰਖਿਆ ਲਈ ਦਿਨ ਰਾਤ ਇੱਕ ਕਰਕੇ ਆਪਣੀਆਂ ਸੇਵਾਂਵਾਂ ਦੇ ਰਹੀ ਹੈ ਜਿਸ ਵਿੱਚ ਕੁੱਝ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਨਿੱਜੀ ਤੌਰ ਤੇ ਵੀ ਲੋਕਾਂ ਦੀ ਹਿਫ਼ਾਜਤ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਆਪਣੀ ਜਾਨ ਜੋਖ਼ਮ ਚ ਪਾ ਕੇ ਵੀ ਹਰ ਸਮੇਂ ਤੱਤਪਰ ਰਹਿੰਦੇ ਹਨ ਜਿਸ ਦੀ ਮਿਸਾਲ ਫਰੀਦਕੋਟ ਦੇ ਸੀ ਆਈ ਸਟਾਫ ਵਿੱਚ ਤਨਮਨ ਨਾਲ ਆਪਣੀ ਡਿਊਟੀ ਨਿਭਾਅ ਰਹੇ ਸਹਾਇਕ ਸਬ ਇੰਸਪੈਕਟਰ ਗੁਰਲਾਲ ਸਿੰਘ ਤੋਂ ਮਿਲਦੀ ਹੈ ਜੋ ਕੇ ਫਰੀਦਕੋਟ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਪਣੀ ਜਾਨ ਜੋਖ਼ਮ ਚ ਪਾ ਕੇ ਫਰੀਦਕੋਟ ਅਤੇ ਪੰਜਾਬ ਦੀ ਪੁਲਿਸ ਦਾ ਨਾਮ ਉਚਾ ਕਰ ਚੁੱਕੇ ਹਨ ਜਿਸ ਬਦਲੇ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਨੂੰ ਪੁਲਿਸ ਵਿਭਾਗ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਆਫ ਗਲੈਡਰੀ ਨਾਲ ਸਾਨਮਾਨਿਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਫਰੀਦਕੋਟ ਇਲਾਕੇ ਵਿੱਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ ਅਤੇ ਗੁਰਲਾਲ ਨੂੰ ਪੁਲਿਸ ਅਫਸਰਾਂ ਸਮੇਤ ਆਮ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਲਈ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਇਲਾਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਅਫਸਰਾਂ ਦੀ ਹੌਸਲਾ ਅਫਜਾਈ ਅਤੇ ਲੋਕਾਂ ਦੇ ਸਹਿਯੋਗ ਦੀ ਬੇਹੱਦ ਜਰੂਰਤ ਹੁੰਦੀ ਹੈ ਜੋ ਉਨ੍ਹਾਂ ਨੂੰ ਪੂਰਨ ਤੌਰ ਤੇ ਮਿਲੀ ਹੈ ਓ ਅੱਗੇ ਤੋਂ ਵੀ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਸਮਾਜ ਵਿਰੋਧੀ ਲੋਕਾਂ ਦਾ ਪੂਰਨ ਤੌਰ ਤੇ ਨਿਪਟਾਰਾ ਚਹੁੰਦੇ ਹਨ ਤਾਂ ਪੁਲਿਸ ਨੂੰ ਆਪਣਾ ਬਣਦਾ ਸਹਿਯੋਗ ਦੇਣ।
Ludhiana : ਸ਼ਹਿਰ ਦੇ ਚੌੜਾ ਬਜ਼ਾਰ ‘ਚ ਅੱਜ ਨਹੀਂ ਹੋਵੇਗੀ ਈ-ਰਿਕਸ਼ਾ ਦੀ ਐਂਟਰੀ
Ludhiana : ਸ਼ਹਿਰ ਦੇ ਚੌੜਾ ਬਜ਼ਾਰ 'ਚ ਅੱਜ ਨਹੀਂ ਹੋਵੇਗੀ ਈ-ਰਿਕਸ਼ਾ ਦੀ ਐਂਟਰੀ ਚੰਡੀਗੜ੍ਹ, 24ਨਵੰਬਰ(ਵਿਸ਼ਵ ਵਾਰਤਾ) ਲੁਧਿਆਣਾ 'ਚ ਸ਼ਨੀਵਾਰ...