ਸਰਕਾਰ ਨੇ ਰੋਪੜ ਦਾ ਸਕੂਲ ਵੇਚਣ ਲਈ ਅਖਬਾਰ ‘ਚ ਦਿੱਤਾ ਇਸ਼ਤਿਹਾਰ!
ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਚੁੱਕਿਆ ਮੁੱਦਾ
ਚੰਡੀਗੜ੍ਹ,26 ਮਾਰਚ(ਵਿਸ਼ਵ ਵਾਰਤਾ)-ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਦਰਅਸਲ ਉਹਨਾਂ ਨੇ ਅਖਬਾਰ ਵਿੱਚ ਰੋਪੜ ਦੇ ਇੱਕ ਸਕੂਲ ਦੀ ਇਮਾਰਤ ਨੂੰ ਵੇਚਣ ਲਈ ਦਿੱਤੇ ਗਏ ਇਸ਼ਤਿਹਾਰ ਅਤੇ ਨਾਲ ਹੀ ਸਕੂਲ ਦੀਆਂ ਫੋਟੋਆਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਦਿੱਲੀ ਦੇ ਸਿੱਖਿਆ ਮਾਡਲ ਦੀ ਪੰਜਾਬ ਵਿੱਚ ਵੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨ ਨਿਲਾਮੀ ਰੋਕਣ ਅਤੇ ਸਕੂਲ ਸ਼ੁਰੂ ਕਰਨ ਦੇ ਆਦੇਸ਼ ਦੇਣ
https://twitter.com/drcheemasad/status/1507581882137219075?s=20&t=Arja8TplhkiMZrRJZz9I-w