ਮੁੰਬਈ, 5 ਦਸੰਬਰ : ਬੀਤੇ ਜ਼ਮਾਨੇ ਦੇ ਪ੍ਰਸਿੱਧ ਅਦਾਕਾਰ ਸ਼ਸ਼ੀ ਕਪੂਰ, ਜਿਨ੍ਹਾਂ ਦਾ ਕੱਲ੍ਹ 79 ਵਰ੍ਹਿਆਂ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ, ਦਾ ਅੱਜ ਮੁੰਬਈ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ| ਇਸ ਮੌਕੇ ਸ਼ਸ਼ੀ ਕਪੂਰ ਦੇ ਪਰਿਵਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਾਲੀਵੁੱਡ ਦੀਆਂ ਹਸਤੀਆਂ ਪਹੁੰਚੀਆਂ ਅਤੇ ਉਨ੍ਹਾਂ ਨੇ ਆਪਣੇ ਚਹੇਤੇ ਅਭਿਨੇਤਾ ਨੂੰ ਅੰਤਿਮ ਵਿਦਾਇਗੀ ਵੀ ਦਿੱਤੀ| ਇਸ ਮੌਕੇ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਸਟਾਰ ਸ਼ਸ਼ੀ ਕਪੂਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ| ਦੇਖੋ ਤਸਵੀਰਾਂ-