<h2><img class="alignnone size-medium wp-image-7628 alignleft" src="https://wishavwarta.in/wp-content/uploads/2017/11/ludhiana-300x163.png" alt="" width="300" height="163" /></h2> <h3>-ਕੁੱਲ 74.52 ਫੀਸਦੀ ਵੋਟਾਂ ਦਾ ਭੁਗਤਾਨ-ਵਧੀਕ ਜਿਲ੍ਹਾ ਚੋਣ ਅਫ਼ਸਰ</h3> <h3>ਲੁਧਿਆਣਾ (ਵਿਸ਼ਵ ਵਾਰਤਾ )ਲੁਧਿਆਣਾ ਦੀਆਂ ਮਾਛੀਵਾੜਾ, ਮੁੱਲਾਂਪੁਰ, ਮਲੌਦ ਅਤੇ ਸਾਹਨੇਵਾਲ ਨਗਰ ਕੌਂਸਲਾਂ/ਨਗਰ ਪੰਚਾਇਤ ਦੀ ਚੋਣ ਵਿੱਚ ਕਾਂਗਰਸ ਪਾਰਟੀ ਨੇ ਭਾਰੀ ਜਿੱਤ ਹਾਸਿਲ ਕੀਤੀ ਹੈ। ਉਪਰੋਕਤ ਨਗਰ ਕੌਂਸਲਾਂ ਦੇ 54 ਵਾਰਡਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੂੰ 45, ਸ਼੍ਰੋਮਣੀ ਅਕਾਲੀ ਦਲ ਨੂੰ 4 ਅਤੇ ਭਾਜਪਾ ਨੂੰ 3 ਸੀਟਾਂ ਪ੍ਰਾਪਤ ਹੋਈਆਂ ਹਨ, ਜਦਕਿ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਹ ਜਾਣਕਾਰੀ ਵਧੀਕ ਜ਼ਿਲ•ਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦਿੱਤੀ। ਉਨ•ਾਂ ਦੱਸਿਆ ਕਿ ਮਾਛੀਵਾੜਾ ਦੇ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਨੇ 1, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ। ਸਾਹਨੇਵਾਲ ਦੇ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਭਾਜਪਾ ਨੇ 1 ਸੀਟ ਜਿੱਤੀ। ਮਲੌਦ ਦੇ 11 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 8, ਸ਼੍ਰੋਮਣੀ ਅਕਾਲੀ ਦਲ ਨੇ 1, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ। ਮੁੱਲਾਂਪੁਰ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ ਸਾਰੀਆਂ 13 ਸੀਟਾਂ 'ਤੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਤਿੰਨ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜਿ•ਆ, ਜਿਸ ਦੌਰਾਨ ਮਾਛੀਵਾੜਾ ਵਿੱਚ ਕੁੱਲ 11984 (ਮਰਦ 6390 ਔਰਤਾਂ 5594) ਵੋਟਾਂ (75.60 ਫੀਸਦੀ), ਸਾਹਨੇਵਾਲ ਵਿੱਚ ਕੁੱਲ 11354 (ਮਰਦ 6046 ਔਰਤਾਂ 5308) ਵੋਟਾਂ 72.43 ਫੀਸਦੀ), ਮੁੱਲਾਂਪੁਰ 9748 (ਮਰਦ 5385 ਔਰਤਾਂ 4363) ਵੋਟਾਂ (71.75 ਫੀਸਦੀ), ਜਦਕਿ ਮਲੌਦ ਵਿੱਚ 3878 (ਮਰਦ 2012 ਔਰਤਾਂ 1866) ਵੋਟਾਂ (86.35 ਫੀਸਦੀ) ਦਾ ਭੁਗਤਾਨ ਹੋਇਆ। ਜ਼ਿਲ•ਾ ਲੁਧਿਆਣਾ ਵਿੱਚ ਕੁੱਲ 74.52 ਫੀਸਦੀ ਵੋਟਾਂ ਪਈਆਂ।</h3>