ਲੀਡ ਕਰ ਰਹੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਨੇ ਕੀਤਾ ਧੰਨਵਾਦ
ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਵੋਟ ਦੇ ਕੇ ਸਰਕਾਰ ਨੂੰ ਦਿੱਤਾ ਜਵਾਬ
ਅੰਮ੍ਰਿਤਪਾਲ ਸਿੰਘ ਦੀ ਜਿੱਤ ਖਾਲੜਾ ਸਾਹਿਬ ਦੀ ਜਿੱਤ ਹੈ
ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ):-ਖਡੂਰ ਸਾਹਿਬ ਤੋਂ ਲੀਡ ਕਰ ਰਹੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 6 ਜੂਨ ਤੱਕ ਕੋਈ ਵੀ ਸਮਾਗਮ ਨਾ ਕੀਤਾ ਜਾਵੇ ਕਿਉਂਕਿ ਸਾਕਾ ਬਲੁ ਸਟਾਰ ਦਾ ਹਫਤਾ ਚੱਲ ਰਿਹਾ ਹੈ, ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਰਸੋਂ ਪੈ ਰਹੇ ਹਨ , ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ‘ਤੇ ਤਸ਼ੱਦਦ ਕੀਤਾ, ਐਨ.ਐਸ.ਏ ਦਾ ਕੋਈ ਆਧਾਰ ਨਹੀਂ ਸੀ ਅਤੇ ਹਰ ਕਿਸੇ ਨੂੰ ਦੂਰ ਅਸਾਮ ਵਿੱਚ ਜੇਲ੍ਹ ਭੇਜਿਆ ਗਿਆ ਸੀ, ਪਰ ਹੁਣ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਵੋਟ ਦੇ ਕੇ ਸਰਕਾਰ ਨੂੰ ਜਵਾਬ ਦਿੱਤਾ ਹੈ। ਅਤੇ ਸੰਗਤਾਂ ਨੂੰ ਸ਼ਾਂਤਮਈ ਢੰਗ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਜਿੱਤ ਖਾਲੜਾ ਸਾਹਿਬ ਦੀ ਜਿੱਤ ਹੈ ਕਿਉਂਕਿ ਸਵਰਗੀ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬਹੁਤ ਵੱਡੀ ਹੈ।