ਰੋਪੜ -ਸਤਲੁਜ ‘ਚ ਕਿਸ਼ਤੀ ਪਲਟਣ ਨਾਲ 2 ਲੋਕ ਪਾਣੀ ਵਿੱਚ ਵਹਿ ,1 ਦੀ ਲਾਸ਼ ਬਰਾਮਦ
ਚੰਡੀਗੜ੍ਹ,8ਮਈ(ਵਿਸ਼ਵ ਵਾਰਤਾ) ਜ਼ਿਲ੍ਹਾ ਰੂਪਨਗਰ ਦੇ ਪਿੰਡ ਚੌਂਤਾ ਦੇ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਬੀਤੀ ਸ਼ਾਮ ਕਰੀਬ 6 ਵਜੇ ਇੱਕ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਕਿਸ਼ਤੀ ‘ਚ ਸਵਾਰ 6 ਲੋਕਾਂ ‘ਚੋਂ 2 ਪਾਣੀ ‘ਚ ਵਹਿ ਗਏ, ਜਿਨ੍ਹਾਂ ‘ਚੋਂ 1 ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਦਕਿ ਦੂਜੇ ਦੀ ਅੱਜ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸ਼ਤੀ ‘ਚ ਸਵਾਰ 4 ਲੋਕਾਂ ਨੂੰ ਮਲਾਹ ਅਤੇ ਉਸ ਦੇ ਸਾਥੀ ਨੇ ਕਾਫੀ ਮਿਹਨਤ ਨਾਲ ਬਚਾ ਲਿਆ।