ਮਾਨਸਾ, 29 ਅਪਰੈਲ( ਵਿਸ਼ਵ ਵਾਰਤਾ)- ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪੰਚਾਇਤਾਂ ਨਾਲ ਮੀਟਿੰਗ ਕਰਕੇ ਇਹ ਸਹੁੰ ਚੁਕਾਈ ਕਿ ਉਹ ਆਪੋ-ਆਪਣੇ ਪਿੰਡਾਂ ਵਿੱਚ ਕਿਸਾਨਾਂ ਤੋਂ ਮਤੇ ਪਾਸ ਕਰਵਾਉਣ ਕਿ ਉਹ ਆਪਣੇ ਖੇਤਾਂ ਵਿੱਚ ਫ਼ਸਲ ਦੀ ਨਾੜ ਨਹੀਂ ਸਾੜਨਗੇ।ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇਹ ਧਾਰਨਾ ਅਪਨਾ ਲੈਣ ਤਾਂ ਉਨ੍ਹਾਂ ਨੂੰ ਵਾਤਾਵਰਣ ਦੂਸ਼ਿਤ ਹੋਣ ਦੀ ਸਮੱਸਿਆ ਨਹੀਂ ਝੱਲਣੀ ਪਵੇਗੀ।
ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਜਿਲ੍ਹਾ ਪੁਲੀਸ ਮੁਖੀ ਡਾ.ਨਰਿੰਦਰ ਭਾਰਗਵ ਵੱਲੋਂ ਕਿਸਾਨਾਂ ਨੂੰ ਫ਼ਸਲ ਦੀ ਨਾੜ ਨਾ ਸਾੜਨ ਦੀ ਕੀਤੀ ਗਈ ਅਪੀਲ਼ ਅੱਗੇ ਵਧਾਉਂਦਿਆਂ ਪੰਚਾਇਤਾਂ ਨਾਲ ਲੰਮੀਆਂ ਵਿਚਾਰਾਂ ਕੀਤੀਆਂ।ਉਨ੍ਹਾਂ ਕਿਹਾ ਕਿ ਉਹ ਭਲੀ-ਭਾਂਤ ਜਾਣਦੇ ਹਾਂ ਕਿ ਫ਼ਸਲ ਦੀ ਨਾੜ ਸਾੜਨ ਨਾਲ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀ ਮੋਫਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਸਰਵੇ ਨਾਲ ਇਹ ਸਿੱਧ ਹੁੰਦਾ ਹੈ ਕਿ ਨਾੜ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਲੋਕ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਤੋਂ ਪ੍ਰਭਾਵਤ ਹੁੰਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਨੂੰ ਖੇਤੀ ਮੇਲਿਆਂ,ਸਮਾਗਮਾਂ ਰਾਹੀਂ ਕਰੋੜਾਂ ਰੁਪਏ ਖਰਚ ਕਰਦੀ ਹੈ ਕਿ ਕਿਸਾਨ ਭਰਾ ਫ਼ਸਲ ਦੀ ਨਾੜ ਨਾ ਸਾੜਨ,ਪਰ ਕਈ ਇਸ ਤੋਂ ਫਿਰ ਵੀ ਨਾ ਸਮਝ ਹਨ।ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਪੰਚਾਇਤਾਂ ਨੂੰ ਕਿਸਾਨ ਭਰਾਵਾਂ ਨਾਲ ਮਿਲਕੇ ਉਨ੍ਹਾਂ ਤੋਂ ਇਹ ਮਤੇ ਪਾਸ ਕਰਵਾਉਣੇ ਚਾਹੀਦੇ ਹਨ ਕਿ ਉਹ ਕਿਸੇ ਵੀ ਰੂਪ ਵਿੱਚ ਫਸਲ ਦੀ ਨਾੜ ਨਾ ਸਾੜਨ ਅਤੇ ਇਹ ਮੁੰਹਿਮ ਹੋਲੀ-ਹੋਲੀ ਪੰਜਾਬ ਦੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਵੇਗੀ।
ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਪੰਮੀ,ਸੱਤਪਾਲ ਵਰਮਾ,ਅਮਰੀਕ ਸਿੰਘ ਢਿੱਲੋਂ,ਸੁੱਖੀ ਭੰਮੇ,ਗੁਰਦੀਪ ਸਿੰਘ ਲਖਮੀਰਵਾਲਾ,ਸਰਪੰਚ ਕੁਲਵਿੰਦਰ ਸਿੰਘ ਘੋਨਾ,ਸਰਪੰਚ ਪੋਲੋਜੀਤ ਬਾਜੇਵਾਲਾ,ਰਣਵੀਰ ਸਿੰਘ ਵੀ ਹਾਜ਼ਰ ਸਨ
Latest News : ਹਸਪਤਾਲ ਤੋਂ ਡਿਸਚਾਰਜ ਹੁੰਦੇ ਹੀ ਐਕਸ਼ਨ ਮੋਡ ‘ਚ ਮੁੱਖ ਮੰਤਰੀ ਭਗਵੰਤ ਮਾਨ
Latest News : ਹਸਪਤਾਲ ਤੋਂ ਡਿਸਚਾਰਜ ਹੁੰਦੇ ਹੀ ਐਕਸ਼ਨ ਮੋਡ 'ਚ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਅਧਿਕਾਰੀਆਂ ਦੀ ਸੱਦੀ ਮੀਟਿੰਗ...