ਥਾਣਾ ਸਿਟੀ ਜ਼ੀਰਾ ਦੀ ਪੁਲਿਸ ਵੱਲੋ ਮੋਬਾਇਲ ਚੋਰ ਗਿਰੋਹ ਦੇ ਇਕ ਮੈਬਰ ਨੂੰ ਕਾਬੂ ਕਰਕੇ ਉਸ ਕੋਲੋ ਚੋਰੀ ਦੇ 7 ਮੋਬਇਲ ਬਰਾਮਦ ਕੀਤੇ ਹਨ ਅਤੇ ਦੋਸ਼ੀ ਦੇ ਦੋ ਹੋਰ ਸਾਥੀਆ ਦੀ ਪੁਲਿਸ ਵੱਲੋ ਭਾਲ ਜਾਰੀ ਹੈ । ਥਾਣਾ ਸਿਟੀ ਜ਼ੀਰਾ ਵਿਖੇ ਪੱਤਰਕਾਰਾਂ ਜਾਣਕਾਰੀ ਦਿੰਦਿਆਂ ਐਸ.ਐਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾ ਜ਼ੀਰਾ ਦੇ ਬੱਸ ਸਟੈਡ ਦੇ ਨਜਦੀਕ ਕੱਕੜ ਟਲੀਕੌਮ ਤੇ ਚੋਰੀ ਹੋ ਗਈ ਸੀ ਅਤੇ ਚੌਰੀ ਦੀ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰਿਆ ‘ਚ ਕੈਦ ਹੋ ਗਈ ਸੀ ਅਤੇ ਪੁਲਿਸ ਵੱਲੋ ਚੌਰਾਂ ਦੀ ਭਾਲ ਜਾਰੀ ਸੀ । ਉਨ•ਾਂ ਦੱਸਿਆ ਕਿ ਪੁਲਿਸ ਨੂੰ ਮੁਕਬਰ ਵੱਲੋ ਮਿਲੀ ਸੂਚਨਾ ਤੇ ਕਾਰਵਾਈ ਕਰਦਿਆਂ ਜੁਗਰਾਜ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਜੈਮਲ ਵਾਲਾ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਦੇ ਦੋ ਹੋਰ ਸਾਥੀਆਂ ਦੀ ਪੁਲਿਸ ਵੱਲੋ ਭਾਲ ਜਾਰੀ ਹੈ ਜਿੰਨਾਂ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।
ਸਮਾਂ ਬਹੁਤ ਬਲਵਾਨ ਹੈ, ਜਿਨ੍ਹਾਂ ਨੇ ਰੱਬ ਦੇ ਨਾਮ ’ਤੇ ਪਾਪ ਕੀਤੇ ਅੱਜ ਵੋਟਿੰਗ ਮਸ਼ੀਨਾਂ ਤੋਂ ਉਨ੍ਹਾਂ ਦੇ ਚੋਣ ਨਿਸ਼ਾਨ ਹੀ ਮਿਟ ਗਏ: Punjab CM Bhagwant Mann
ਸਮਾਂ ਬਹੁਤ ਬਲਵਾਨ ਹੈ, ਜਿਨ੍ਹਾਂ ਨੇ ਰੱਬ ਦੇ ਨਾਮ ’ਤੇ ਪਾਪ ਕੀਤੇ ਅੱਜ ਵੋਟਿੰਗ ਮਸ਼ੀਨਾਂ ਤੋਂ ਉਨ੍ਹਾਂ ਦੇ ਚੋਣ ਨਿਸ਼ਾਨ...