ਮੈਲਬੌਰਨ ਦੇ ਬਰਨਸਾਈਡ ਹਾਈਟਸ ਵਿੱਚ ਗੋਲੀਆਂ ਮਾਰਕੇ ਇਕ ਵਿਅਕਤੀ ਦਾ ਕਤਲ
ਮੈਲਬੌਰਨ 3ਅਗਸਤ (ਗੁਰਪੁਨੀਤ ਸਿੱਧੂ): ਮੈਲਬੌਰਨ ਦੇ ਉੱਤਰ-ਪੱਛਮ ਵਿੱਚ ਰਾਤ ਨੂੰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ 9.10 ਵਜੇ ਦੇ ਕਰੀਬ ਕੁਝ ਲੋਕਾਂ ਨੇ ਬਰਨਸਾਈਡ ਹਾਈਟਸ ਵਿੱਚ ਟੈਂਟਰਫੀਲਡ ਦੀ ਇੱਕ ਜਾਇਦਾਦ ਦੇ ਬਾਹਰ ਗੋਲੀ ਨਾਲ ਜ਼ਖਮੀ ਵਿਅਕਤੀ ਨੂੰ ਦੇਖਿਆ। ਵਾਲਨ ਨਾਲ ਸੰਬੰਧਿਤ ਇਸ 34 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਿਕਟੋਰੀਆ ਪੁਲਿਸ ਨੇ ਕਿਹਾ, ਮੌਕੇ ਦੇ ਹਾਲਾਤਾਂ ਮੁਤਾਬਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ ਪਰ ਇਸਨੂੰ ਅਚਾਨਕ ਹੋਇਆ ਹਮਲਾ ਨਹੀਂ ਮੰਨ ਰਹੀ ਹੈ। ਪੁਲਿਸ ਨੇ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੂੰ ਪੁਲਿਸ ਨਾਲ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ ਹੈ।