ਮੇਘਾਲਿਆ ਦੇ ਗਵਰਨਰ ਦਾ ਪ੍ਰਧਾਨ ਮੰਤਰੀ ਮੋਦੀ ਬਾਰੇ ਵੱਡਾ ਬਿਆਨ
ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ 500 ਕਿਸਾਨ ਜਾਨ ਗੁਆ ਚੁੱਕੇ ਹਨ ਤਾਂ ਪੀਐਮ ਨੇ ਕਿਹਾ ਕਿ,”ਕੀ ਮੇਰੇ ਲਈ ਮਰੇ ਹਨ ?”-ਸੱਤਿਆਪਾਲ ਮਲਿਕ
ਚੰਡੀਗੜ੍ਹ, 3ਜਨਵਰੀ(ਬਰਿੰਦਰ ਪਨੂੰ)- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਇਕ ਬਿਆਨ ਰਾਹੀਂ ਉਹਨਾਂ ਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਗੱਲਬਾਤ ਦੇ ਬਾਰੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ। ਸ਼ੋਸ਼ਲ ਮੀਡੀਆ ਤੇ ਗਵਰਨਰ ਦੀ ਇਕ ਵੀਡੀਓ ਕੱਲ੍ਹ ਤੋਂ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜਦੋਂ ਮੈਂ ਕਿਸਾਨ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਬਾਰੇ ਨਰਿੰਦਰ ਮੋਦੀ ਨਾਲ ਗੱਲ ਕੀਤੀ ਕਿ ਇਸ ਅੰਦੋਲਨ ਵਿੱਚ 500 ਕਿਸਾਨ ਮਰ ਚੁੱਕੇ ਹਨ ਤਾਂ ਉਹਨਾਂ ਨੇ ਘਮੰਡ ਭਰੇ ਲਹਿਜ਼ੇ ਨਾਲ ਜਵਾਬ ਦਿੱਤਾ ਕਿ , ਕੀ ਉਹ ਮੇਰੇ ਲਈ ਮਰੇ ਹਨ? ਇਸ ਵੀਡੀਓ ਦੇ ਸਾਹਮਣੇ ਆਉਣ ਨਾਲ ਇਕ ਵਾਰ ਫਿਰ ਤੋਂ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਆਪਣੇ ਬੇਰੁਖ਼ੇ ਰਵੱਈਏ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ।