ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਬੱਝਣਗੇ ਵਿਆਹ ਦੇ ਬੰਧਨ ਵਿੱਚ
ਚੰਡੀਗੜ੍ਹ,6 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਇੱਕ ਵਾਰ ਫਿਰ ਤੋਂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵਿਆਹ ਦਾ ਸਮਾਗਮ ਕੱਲ੍ਹ ਨੂੰ ਚੰਡੀਗੜ੍ਹ ‘ਚ ਹੋਵੇਗਾ। ਵਿਆਹ ਵਿੱਚ ਸਿਰਫ਼ ਸੀਮਤ ਗਿਣਤੀ ਵਿੱਚ ਲੋਕ ਹੀ ਸ਼ਾਮਲ ਹੋਣਗੇ। ਕੇਜਰੀਵਾਲ ਪਰਿਵਾਰ ਸਮੇਤ ਵਿਆਹ ‘ਚ ਸ਼ਾਮਲ ਹੋ ਸਕਦੇ ਹਨ । ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਹੋਣ ਵਾਲੀ ਪਤਨੀ ਦਾ ਨਾਮ ਡਾ.ਗੁਰਪ੍ਰੀਤ ਕੌਰ ਹੈ।ਜਾਣਕਾਰੀ ਅਨੁਸਾਰ ਉਹਨਾਂ ਦੀ ਮਾਤਾ ਅਤੇ ਭੈਣ ਨੇ ਉਹਨਾਂ ਲਈ ਇਹ ਰਿਸ਼ਤਾ ਲੱਭਿਆ ਹੈ।