‘ਮੁੱਖ ਮੰਤਰੀ ਭਗਵੰਤ ਮਾਨ ਅੱਜ ‘ਆਪ‘ ਉਮੀਦਵਾਰ ਸ਼ੈਰੀ ਕਲਸੀ ਅਤੇ ਕੁਲਦੀਪ ਧਾਲੀਵਾਲ ਲਈ ਕਰਨਗੇ ਵੋਟ ਦੀ ਅਪੀਲ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਮਿਸ਼ਨ ‘ਆਪ’ 13 ਜਾਰੀ ਹੈ। ਅੱਜ ਮੁੱਖ ਮੰਤਰੀ ਮਾਨ ਮਿਸ਼ਨ ‘ਆਪ’ 13-0 ਲਈ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ। ਮੁੱਖ ਮੰਤਰੀ ਮਾਨ ਲੋਕ ਸਭਾ ਚੋਣਾਂ 2024 ਲਈ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਦੀਪ ਧਾਲੀਵਾਲ ਲਈ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਵਿੱਚ ਸ਼ੈਰੀ ਕਲਸੀ ਦੇ ਹੱਕ ਵਿੱਚ ਵੋਟਾਂ ਮੰਗਣਗੇ। ਮੁੱਖ ਮੰਤਰੀ ਦੁਪਹਿਰ 1 ਵਜੇ ਗੁਰਦਾਸਪੁਰ ਅਤੇ 5 ਵਜੇ ਦੇ ਕਰੀਬ ਹਾਲ ਗੇਟ ਅੰਮ੍ਰਿਤਸਰ ਪਹੁੰਚਣਗੇ। ਮੁੱਖ ਮੰਤਰੀ ਮਾਨ ਗੁਰਦਾਸਪੁਰ ਵਿਖੇ ਚੋਣ ਜਨਸਭਾ ਨੂੰ ਸੰਬੋਧਨ ਕਰਨਗੇ ਅਤੇ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕੱਢਣਗੇ।
Also read – https://wishavwarta.in/ਪ੍ਰਧਾਨ-ਮੰਤਰੀ-ਨਰਿੰਦਰ-ਮੋਦੀ-96/