ਮਾਣਹਾਨੀ ਦੇ ਕੇਸ ‘ਚ ਰਾਹੁਲ ਗਾਂਧੀ ਨੂੰ ਬੈਂਗਲੋਰ ਦੀ ਅਦਾਲਤ ਤੋਂ ਮਿਲੀ ਜਮਾਨਤ
ਬੈਂਗਲੋਰ, 7 ਜੂਨ (ਵਿਸ਼ਵ ਵਾਰਤਾ):- ਪਿਛਲੇ ਸਾਲ ਕਰਨਾਟਕ ‘ਚ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਉਥੋਂ ਦੀ (2019-2023) ਤੱਕ ਦੀ ਬੀਜੇਪੀ ਦੀ ਸਰਕਾਰ ‘ਤੇ ਵੱਡੇ ਪੈਮਾਨੇ ‘ਚ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਦੇ ਇਲਜ਼ਾਮ ਲਗਾਏ ਸਨ। ਇਸਤੋਂ ਬਾਅਦ ਬੀਜੇਪੀ ਵੱਲੋ ਉਹਨਾਂ ‘ਤੇ ਮਾਨਹਾਨੀ ਦਾ ਦਾਅਵਾ ਕੀਤਾ ਗਿਆ ਸੀ। ਇਸ ਕੇਸ ਵਿਚ ਉਹਨਾਂ ਨੂੰ ਅੱਜ ਜਮਾਨਤ ਮਿਲੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 30 ਜੁਲਾਈ ਨੂੰ ਹੋਵੇਗੀ। ਸੁਰੱਖਿਆ ਦੇ ਅਧਾਰ ‘ਤੇ ਉਹਨਾਂ ਨੂੰ ਜਮਾਨਤ ਦਿੱਤੀ ਗਈ ਹੈ।