ਭਾਰਤ ਬਨਾਮ ਇੰਗਲੈਂਡ- ਟੈਸਟ ਚੌਥਾ
ਦੂਜੇ ਦਿਨ ਦਾ ਖੇਡ ਜਾਰੀ, ਜਾਣੋ ਲਾਈਵ ਸਕੋਰ
ਚੰਡੀਗੜ੍ਹ,24ਫਰਵਰੀ(ਵਿਸ਼ਵ ਵਾਰਤਾ) ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਚ ਰਾਂਚੀ ‘ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਦਾ ਖੇਡ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ਵਿੱਚ ਜਾਰੀ ਹੈ। ਇੰਗਲੈਂਡ ਨੇ ਦੂਜੇ ਦਿਨ ਆਪਣੀ ਪਹਿਲੀ ਪਾਰੀ 302/7 ਦੇ ਸਕੋਰ ਨਾਲ ਅੱਗੇ ਵਧਾਈ। ਇਸ ਸਮੇਂ ਦੂਜੇ ਦਿਨ ਦਾ ਪਹਿਲਾ ਸੈਸ਼ਨ ਚੱਲ ਰਿਹਾ ਹੈ। ਇੰਗਲੈਂਡ ਲਈ ਜੋ ਰੂਟ ਅਤੇ ਓਲੀ ਰੌਬਿਨਸਨ ਕ੍ਰੀਜ਼ ‘ਤੇ ਹਨ। ਰੂਟ ਨੇ ਆਪਣਾ ਸੈਂਕੜਾ ਲਗਾਇਆ ਹੈ। ਟੀਮ ਦਾ ਸਕੋਰ 332/7 ਹੈ। ਆਕਾਸ਼ ਦੀਪ ਨੇ ਭਾਰਤ ਖਿਲਾਫ ਆਪਣੇ ਪਹਿਲੇ ਮੈਚ ‘ਚ 3 ਵਿਕਟਾਂ ਲਈਆਂ। ਜਦਕਿ ਮੁਹੰਮਦ ਸਿਰਾਜ ਨੂੰ 2 ਵਿਕਟਾਂ ਮਿਲੀਆਂ। ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਵੀ ਇਕ-ਇਕ ਵਿਕਟ ਮਿਲੀ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ 7 ਵਿਕਟਾਂ ‘ਤੇ 302 ਦੌੜਾਂ ਬਣਾ ਲਈਆਂ ਸਨ।