ਲੁਧਿਆਣਾ : 15 ਨਵੰਬਰ
ਪਿਛਲੇ ਦਿਨੀਂ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਫੇਰ ਕਿਸੇ ਸ਼ਿਕਾਇਤ ਅਧੀਨ ਰਾਮਪੁਰਾਫੂਲ ਦੇ ਥਾਣੇ ਵਿਚ ਬੁਲਾਉਣ ਦੀ ਕੋਝੀ ਹਰਕਤ ਹੋਈ ਹੈ। ਜਿਸ ਦੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੁਰਜ਼ੋਰ ਨਿੰਦਾ ਕਰਦੀ ਹੈ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੁਝ ਗ਼ੈਰ ਸਮਾਜਿਕ ਅਨਸਰ ਲੇਖਕਾਂ ਨੂੰ ਉਨ੍ਹਾਂ ਦੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੋਂ ਬੜੇ ਨਿੰਦਣਯੋਗ ਤਰੀਕੇ ਨਾਲ ਰੋਕਣਾ ਚਾਹੁੰਦੇ ਹਨ
ਜੋ ਕਿ ਸਾਡੇ ਸਮਿਆਂ ਦਾ ਵੱਡਾ ਦੁਖਾਂਤ ਬਣ ਚੁੱਕਾ ਹੈ। ਇਸ ਪ੍ਰਸੰਗ ਵਿਚ ਬਲਦੇਵ ਸਿੰਘ ਸੜਕਨਾਮਾ ਜੋ ਕਿ ਸਾਹਿਤ ਅਕਾਦੇਮੀ ਪੁਰਸਕਾਰ ਵਿਜੇਤਾ ਹਨ ਨੂੰ ਪਹਿਲਾਂ ਫੇਸਬੁੱਕ ਤੇ
ਗਾਲੀ ਗਲੋਚ ਕੀਤਾ ਗਿਆ ਤੇ ਹੁਣ ਥਾਣੇ ਬੁਲਾ ਕੇ ਬੇਇਜ਼ਤ ਕਰਨ ਦੀ ਕੋਝੀ ਹਰਕਤ ਕੀਤੀ ਗਈ
ਹੈ ਜਿਸ ਦੀ ਲੇਖਕ ਭਾਈਚਾਰਾ ਲਗਾਤਾਰ ਨਿੰਦਾ ਕਰ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਨਾਵਲ ਸਾਹਿਤਕ ਸੰਵਾਦ ਕਰਨਾ ਸਾਰਥਿਕ ਹੋ ਸਕਦਾ ਹੈ, ਪਰ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾ ਕੇ
ਜ਼ੁਬਾਨਬੰਦੀ ਤੇ ਕਲਮਬੰਦੀ ਕਰਨਾ ਕਦਾਚਿਤ ਉਚਿਤ ਨਹੀਂ ਹੈ। ਲੇਖਕ ਅਤੇ ਲੇਖਕ ਦੀ ਲਿਖਤ
ਨਾਲ ਜੁੜੇ ਹੋਏ ਹਜ਼ਾਰਾ ਪਾਠਕਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ ਜੋ ਕਿਸੇ ਲੇਖਕ ਦੀ ਇਸ
ਤਰ੍ਹਾਂ ਬੇਇਜ਼ਤੀ ਕਰਨ ਨਾਲ ਭੜਕ ਸਕਦੀਆਂ ਹਨ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ.
ਅਨੂਪ ਸਿੰਘ ਨੇ ਕਿਹਾ ਕਿ ਕਿਸੇ ਲੇਖਕ ਨੂੰ ਇਸ ਤਰ੍ਹਾਂ ਥਾਣੇ ਬੁਲਾ ਕੇ ਬੇਇੱਜ਼ਤ ਕਰਨਾ
ਉਸ ਦੇ ਵਿਚਾਰ ਪ੍ਰਗਟ ਕਰਨ ਦੇ ਮੁੱਢਲੇ ਹੱਕ ਦੇ ਛਾਪਾ ਹੈ ਜੋ ਬਿਲਕੁਲ ਸਹਿਣ ਨਹੀਂ
ਕੀਤਾ ਜਾਣਾ ਚਾਹੀਦਾ।
DGP ਪੰਜਾਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
DGP ਪੰਜਾਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਪੰਜਾਬ ਦੀ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਸੁਰੱਖਿਆ ਅਤੇ...