ਪੰਜਾਬ ਵਿਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਿਚ ਦਲਿਤ ਸਮਾਜ ਖਾਸਕਰਕੇ ਵਾਲਮੀਕਿ ਸਮਾਜ ਦਾ ਅਹਿਮ ਯੋਗਦਾਨ ਹੈ। ਜਿਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਕਿਸੇ ਵਾਲਮੀਕਿ ਸਮਾਜ ਦੇ ਆਗੂ ਨੂੰ ਡਿਪਟੀ ਮੁੱਖ ਮੰਤਰੀ ਬਣਾਵੇ। ਇਨ•ਾਂ ਸ਼ਬਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਮੈਂਬਰ ਵਿਧਾਨ ਪ੍ਰੀਸ਼ਦ ਉਤਰ ਪ੍ਰਦੇਸ ਵਲੋਂ ਭਾਵਾਧਸ ਦੇ ਮੁੱਖ ਸੰਚਾਲਕ ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਘਰ ਪਾਈ ਗਈ ਫ਼ੇਰੀ ਦੌਰਾਨ ਕੀਤਾ ਗਿਆ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆਂ ਵਲੋਂ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਜਿਥੇ ਨਰੇਸ਼ ਧੀਂਗਾਨ ਦਾ ਹਾਲ-ਚਾਲ ਪੁੱਛਿਆ ਉਥੇ ਇਸ ਮੌਕੇ ਉਨ•ਾਂ ਨਾਲ ਰਾਜਨੀਤਿਕ ਵਿਚਾਰਾ ਵੀ ਕੀਤੀਆਂ। ਇਸ ਮੌਕੇ ਨਰੇਸ਼ ਧੀਂਗਾਨ ਵਲੋਂ ਸਮੁੱਚੇ ਭਾਰਤ ਵਿਚ ਵਾਲਮੀਕਿ ਸਮਾਜ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਨਰੇਸ਼ ਧੀਂਗਾਨ ਵਲੋਂ ਉਨ•ਾਂ ਅੱਗੇ ਵਿਸ਼ੇਸ਼ ਤੌਰ ਤੇ ਮੰਗ ਰੱਖੀ ਕਿ ਉਹ ਯੂ. ਪੀ. ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਬੰਦ ਕੀਤੀ ਛੁੱਟੀ ਨੂੰ ਦੁਬਾਰਾ ਸ਼ੁਰੂ ਕਰਵਾਉਣ ਦੇ ਨਾਲ ਪ੍ਰਗਟ ਦਿਵਸ ਮੌਕੇ ਸਮੁੱਚੇ ਭਾਰਤ ਵਿਚ ਕੀਤੀ ਜਾਣ ਵਾਲੀ ਛੁੱਟੀ ਸੰਬੰਧੀ ਵਾਲਮੀਕਿ ਸਮਾਜ ਦੀ ਆਵਾਜ਼ ਬੁਲੰਦ ਕਰਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੁਮੱਚੇ ਭਾਰਤ ਵਿਚ ਵਾਲਮੀਕਿ ਤੇ ਦਲਿਤ ਸਮਾਜ ਦੀ ਆਵਜ਼ ਨੂੰ ਬੁਲੰਦ ਕਰਨ ਵਾਲੇ ਰਾਜ ਕੁਮਾਰ ਵੇਰਕਾ ਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਵਾਲਮੀਕਿ ਸਮਾਜ ਨੂੰ ਸਨਮਾਨ ਬਖਸ਼ਣ। ਉਨ•ਾਂ ਦੱਸਿਆ ਕਿ ਰਾਜ ਕੁਮਾਰ ਵੇਰਕਾ ਵਲੋਂ ਕੇਂਦਰੀ ਐਸ. ਸੀ. ਕਮਿਸ਼ਨ ਦਾ ਵਾਈਸ ਚੇਅਰਮੈਨ ਹੁੰਦੇ ਹੋਏ ਸਮੁੱਚੇ ਭਾਰਤ ਵਿਚ ਦਲਿਤ ਤੇ ਹੋਏ ਅੱਤਿਆਚਾਰ ਸੰਬੰਧੀ ਡੱਟ ਕੇ ਆਵਾਜ਼ ਬੁਲੰਦ ਕੀਤੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਵਿਚ ਦਲਿਤ ਸਮਾਜ ਦੀ ਆਬਾਦੀ 34 ਫ਼ੀਸਦੀ ਹੈ ਤੇ ਬੀਤੀਆ ਵਿਧਾਨ ਸਭਾ ਚੋਣਾ ਵਿਚ ਸਮੁੱਚੇ ਪੰਜਾਬ ਵਿਚ ਵਾਲਮੀਕਿ ਸਮਾਜ ਵਲੋਂ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਹੈ। ਇਸ ਮੌਕੇ ਈਸਮ ਭੀਲ, ਅਰਜੁਨ ਧੀਂਗਾਨ, ਪਵਨ ਚੌਧਰੀ ਆਦਿ ਹਾਜ਼ਰ ਸਨ।