ਟੋਕਿਓ ਓਲੰਪਿਕਸ
ਪ੍ਰਧਾਨ ਮੰਤਰੀ ਮੋਦੀ ਟੋਕੀਓ ਜਾਣ ਵਾਲੇ ਖਿਡਾਰੀਆਂ ਨਾਲ 13 ਜੁਲਾਈ ਨੂੰ ਕਰਨਗੇ ਗੱਲਬਾਤ
ਦਿੱਲੀ,9 ਜੁਲਾਈ(ਵਿਸ਼ਵ ਵਾਰਤਾ)ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜੁਲਾਈ ਨੂੰ ਭਾਰਤ ਵੱਲੋਂ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ। ਸਰਕਾਰ ਦੇ ਨਾਗਰਿਕ ਸ਼ਮੂਲੀਅਤ ਪਲੇਟਫਾਰਮ, ਮਾਈਗੋਵ ਇੰਡੀਆ, ‘ਤੇ ਪੋਸਟ ਕੀਤਾ ਗਿਆ, “ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, 23 ਜੁਲਾਈ ਤੋਂ 8 ਅਗਸਤ, 2021 ਤੱਕ ਹੋਣ ਜਾ ਰਹੀਆਂ ਆਗਾਮੀ ਖੇਡਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਪ੍ਰੇਰਿਤ ਕਰਨ ਲਈ # ਟੋਕਯੋ ਓਲੰਪਿਕ ਖਿਡਾਰੀਆਂਲ ਗੱਲਬਾਤ ਕਰਨਗੇ”। ਭਾਰਤ ਦਾ ਓਲੰਪਿਕ ਐਥਲੀਟਾਂ ਦਾ ਪਹਿਲਾ ਜੱਥਾ ਚਾਰਟਰ ਏਅਰ ਇੰਡੀਆ ਦੀ ਉਡਾਣ ਵਿਚ 16 ਨੂੰ ਟੋਕਿਓ ਲਈ ਰਵਾਨਾ ਹੋਵੇਗਾ।