ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਤਾਹੀ ਦਾ ਮਾਮਲਾ
ਫ਼ਿਰੋਜਪੁਰ ਪਹੁੰਚੀ ਕੇਂਦਰ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ
ਚੰਡੀਗੜ੍ਹ,7 ਜਨਵਰੀ(ਵਿਸ਼ਵ ਵਾਰਤਾ)- 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੇ ਫਿਰੋਜਪੁਰ ਦੌਰੇ ਦੌਰਾਨ ਉਹਨਾਂ ਦੀ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਦੀ ਜਾਂਚ ਲਈ ਕੇਂਦਰ ਵੱਲੋਂ ਗਠਿਤ ਤਿੰਨ ਮੈਂਬਰੀ ਜਾਂਚ ਕਮੇਟੀ ਅੱਜ ਸਵੇਰੇ ਲਗਭਗ 10:30 ਵਜੇ ਫਿਰੋਜਪੁਰ ਪਹੁੰਚ ਗਈ ਹੈ। ਟੀਮ ਵੱਲੋਂ ਉਸ ਫਲਾਈਓਵਰ ਦਾ ਜਾਇਜ਼ਾ ਲਿਆ ਗਿਆ ਜਿਸ ਥਾਂ ‘ਤੇ ਪ੍ਰਧਾਨ ਮੰਤਰੀ ਦਾ ਕਾਫਿਲਾ ਰੋਕਿਆ ਗਿਆ ਸੀ। ਜਾਂਚ ਕਮੇਟੀ ਰੈਲੀ ਵਾਲੀ ਜਗ੍ਹਾ ਦਾ ਵੀ ਦੌਰਾ ਕਰੇਗੀ। ਇਸ ਦੇ ਨਾਲ ਹੀ ਕਮੇਟੀ ਵੱਲੋਂ ਫਲਾਈਓਵਰ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਨ ਦੀ ਵੀ ਖਬਰ ਹੈ। ਜਾਂਚ ਟੀਮ ਨਾਲ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਹਾਜਰ ਹਨ।
ਇਸ ਤਿੰਨ ਮੈਂਬਰੀ ਕਮੇਟੀ ਵਿੱਚ ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ,ਆਈਬੀ ਦੇ ਜੁਆਂਇੰਟ ਡਾਇਰੈਕਟਰ ਬਲਬੀਰ ਸਿੰਘ ਅਤੇ ਐਸਪੀਜੀ ਦੇ ਆਈਜੀ ਐਸ ਸੁਰੇਸ਼ ਸ਼ਾਮਿਲ ਹਨ।
The three-member committee will be led by Shri Sudhir Kumar Saxena, Secretary (Security), Cabinet Secretariat and comprising of Shri Balbir Singh, Joint Director, IB and Shri S. Suresh, IG, SPG.
The committee is advised to submit the report at the earliest.
— Spokesperson, Ministry of Home Affairs (@PIBHomeAffairs) January 6, 2022